ਸੰਤਾਂ ਦਾ ਮਕਸਦ ਸਾਰਿਆਂ ਨੂੰ ਸੁਖ ਦੇਣਾ : ਪੂਜਨੀਕ ਗੁਰੂ ਜੀ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਇਆ ਕਿ ਇੱਕ ਗੱਲ, ਜੋ ਪਰਮ ਪਿਤਾ ਪਰਮਾਤਮ, ਓਮ ਹਰਿ, ਅੱਲ੍ਹਾ, ਵਾਹਿਗੁਰੂ, ਰਾਮ ਨੇ ਮਨੁੱਖੀ ਸਰੀਰ ਨੂੰ ਬਖ਼ਸੀ ਹੈ, ਉਸ ਨੂੰ ਅੱਜ ਦਾ ਮਨੁੱਖ ਭੁੱਲ ਚੁੱਕਾ ਹੈ ਤੁਸੀਂ ਛਿਣ-ਪਲ ਦੇ ਆਨੰਦ ਲਈ ਨਸ਼ਾ ਕਰਦੇ ਹੋ, ਛਿਣ-ਪਲ ਆਨੰਦ ਲਈ ਕਾਮ-ਵਾਸਨਾ ’ਚ ਡੁੱਬ ਜਾਂਦੇ ਹੋ, ਪਲ ਦੇ ਆਨੰਦ ਲਈ ਠੱਗੀ, ਬੇਈਮਾਨੀ, ਚੋਰੀ, ਯਾਰੀ ਪਤਾ ਨਹੀਂ ਕਿਹੜਾ-ਕਿਹੜਾ ਕਰਮ ਕਰਦੇ ਜਾਂਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਇੱਕ ਅਜਿਹਾ ਆਨੰਦ ਹੈ, ਜੋ ਤੁਹਾਡੇ ਅੰਦਰ ਹੀ ਭਰਿਆ ਹੋਇਆ ਹੈ, ਦੂਜੇ ਸ਼ਬਦਾਂ ’ਚ ਕਹੀਏ, ਉਹ ਪਰਮਾਨੰਦ ਹੈ, ਤੇ ਤੁਹਾਡੇ ਅੰਦਰ ਹੁੰਦੇ ਹੋਏ ਵੀ ਤੁਸੀਂ ਅਨਜਾਣ ਹੋ।

ਥੋੜੀ-ਥੋੜੀ ਖੁਸ਼ੀ ਲਈ, ਥੋੜੇ-ਥੋੜੇ ਸੁਖ ਲਈ ਕਿੰਨੇ ਕਸ਼ਟ ਚੁੱਕਦੇ ਰਹਿੰਦੇ ਹੋ ਤੁਸੀਂ ਦੂਜਿਆਂ ਦੀ ਚੁਗਲੀ ਨਿੰਦਾ, ਦੂਜਿਆਂ ਦੀ ਲੱਤ ਖਿਚਾਈ, ਦੂਜਿਆਂ ਦੀ ਜ਼ਮੀਨ ਜਾਇਦਾਦ ’ਤੇ ਕਬਜ਼ਾ, ਦੂਜਿਆਂ ਦੇ ਸੁਖ ’ਤੇ ਅੱਖਾਂ ਗੱਡੀ ਰੱਖਦੇ ਹੋ ਕਿ ਕਦੋਂ ਦੁਖੀ ਹੋਵੇਗਾ ਪਰ ਅਸਲੀ ਸੁਖ ਜੋ ਤੁਹਾਡੇ ਅੰਦਰ ਲੁਕਿਆ ਹੋਇਆ ਹੈ, ਉਸ ਤੋਂ ਤੁਸੀਂ ਅਨਜਾਣ ਹੋ ਪੀਰ-ਫ਼ਕੀਰ ਇਸ ਲਈ ਸਮਾਜ ’ਚ ਆਉਂਦੇ ਹਨ ਕਿ ਜੋ ਤੁਹਾਡੇ ਅੰਦਰ ਸੁਖ ਭਰਿਆ ਹੋਇਆ ਹੈ, ਜੋ ਤੁਹਾਡੇ ਅੰਦਰ ਪਰਮਾਨੰਦ ਭਰਿਆ ਹੋਇਆ ਹੈ, ਉਸ ਨਾਲ ਤੁਹਾਨੂੰ ਮਿਲਾਈਏ।

ਸੱਚਾ ਸੰਤ ਪੀਰ-ਫ਼ਕੀਰ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਹੈ

ਦੂਜੇ ਸ਼ਬਦਾਂ ’ਚ ਤੁਸੀਂ ਆਪਣੇ ਅੰਦਰ ਦੇ ਪਰਮਾਨੰਦ ਨੂੰ ਖੁਦ ਪ੍ਰਾਪਤ ਕਰ ਸਕੋ ਇਸ ਲਈ ਸੰਤ ਸੰਸਾਰ ’ਚ ਆਉਂਦੇ ਹਨ ਐਨੀ ਵੱਡੀ ਚੀਜ਼ ਦਿਵਾਉਂਦੇ ਹਨ ਤੇ ਬਦਲੇ ’ਚ ਤੁਹਾਡੇ ਤੋਂ ਕੋਈ ਗਰਜ਼ ਨਹੀਂ ਰੱਖਦੇ, ਕਿਉਂਕਿ ਉਹ ਆਪਣੇ ਮਾਲਕ ਦਾ, ਆਪਣੇ ਬੌਸ, ਆਪਣੇ ਪਰਮ ਪਿਤਾ ਪਰਮਾਤਮਾ ਦਾ ਕੰਮ ਕਰਨ ਆਉਂਦੇ ਹਨ ਇਹ ਉਨ੍ਹਾਂ ਦੀ ਡਿਊਟੀ ਹੁੰਦੀ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੱਚਾ ਸੰਤ ਪੀਰ-ਫ਼ਕੀਰ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਹੈ, ਕਿਸੇ ਨੂੰ ਦੁਖੀ ਵੇਖ ਕੇ ਮਾਲਕ ਅੱਗੇ ਦੁਆ ਕਰਦਾ ਹੈ ਤੇ ਸਾਹਮਣੇ ਕੋਈ ਸੁਖੀ ਬੈਠਾ ਤਾਂ ਉਸ ਨੂੰ ਦੇਖ ਕੇ ਹੋਰ ਖੁਸ਼ ਹੁੰਦਾ ਹੈ ਤੇ ਉਸ ਲਈ ਦੁਆ ਕਰਦਾ ਹੈ ਕਿ ਇਹ ਹਮੇਸ਼ਾਂ ਖੁਸ਼ ਰਹੇ ਸੰਤਾਂ ਦਾ ਕੰਮ ਦੁਖੀ ਹਿਰਦੇ ਨੂੰ ਬਦਲ ਕੇ ਸੁਖੀ ਬਣਾਉਣਾ ਹੈ ਸੰਤਾਂ ਦਾ ਕੰਮ ਤੜਫ਼ਦੀਆਂ ਹੋਈਆਂ ਆਤਮਾਵਾਂ ਨੂੰ ਪਰਮਪਿਤਾ ਪਰਮਾਤਮਾ ਨਾਲ ਮਿਲਾ ਕੇ ਉਨ੍ਹਾਂ ਦੀ ਤੜਫ਼ ਸ਼ਾਂਤ ਕਰਨਾ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here