ਸਾਡੀ ਜ਼ਿੰਦਗੀ ਦਾ ਮਕਸਦ ਸਿਰਫ਼ ਸਮਾਜ ਦਾ ਭਲਾ : ਪੂਜਨੀਕ ਗੁਰੂ ਜੀ

Saint Dr MSG

ਸਾਡੀ ਜ਼ਿੰਦਗੀ ਦਾ ਮਕਸਦ ਸਿਰਫ਼ ਸਮਾਜ ਦਾ ਭਲਾ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਬਰਨਾਵਾ। ਸਫਾਈ ਮਹਾਂ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡਾ ਕੰਮ ਭਲਾ ਕਰਨਾ ਹੈ ਸਾਡੇ ਪੀਰ, ਪੈਗੰਬਰਾਂ, ਸੰਤ-ਮਹਾਂਪੁਰਸ਼ਾਂ ਨੇ ਲਿਖਿਆ ਹੈ, ‘ਸੰਤ ਨਾ ਛੋੜੇ ਸੰਤਮਈ ਚਾਹੇ ਕੋਟਕ ਮਿਲੇ ਅਸੰਤ’ ਸੰਤਾਂ ਦਾ ਕੰਮ ਸੇਵਾ ਕਰਨਾ, ਸਮਾਜ ਦਾ ਭਲਾ ਕਰਨਾ ਅਤੇ ਭਲਾ ਕਰਨ ਲਈ ਪ੍ਰੇਰਿਤ ਕਰਨਾ, ਸਿਰਫ਼ ਅਤੇ ਸਿਰਫ਼ ਸੰਤਾ ਦਾ ਇਹ ਕੰਮ ਹੁੰਦਾ ਹੈ ਨਾ ਕਿ ਉਸ ਦੇ ਬਦਲੇ ’ਚ ਕੋਈ ਚੜ੍ਹਾਵਾ ਲੈਣਾ ਜਾਂ ਕਿਸੇ ਨੂੰ ਕੁਝ ਬੁਰਾ ਕਹਿਣਾ, ਇਹ ਕੰਮ ਨਹੀਂ ਅਸੀਂ ਆਪਣਾ ਕੰਮ ਕਰਦੇ ਹੀ ਜਾਵਾਂਗੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਦੇਸ਼ ਦੇ ਰਾਜਾ ਅਤੇ ਬਾਕੀ ਸਾਰੇ ਸੱਜਣ, ਪ੍ਰਦੇਸ਼ ਦੇ ਜਿੰਨੇ ਵੀ ਮੌਜਿਜ਼ ਲੋਕ ਹਨ ਸਾਰੇ ਸਫਾਈ ਨੂੰ ਤਵੱਜੋਂ ਦੇ ਰਹੇ ਹਨ।

ਅਸੀਂ ਹਮੇਸ਼ਾ ਇਸ ਕੰਮ ਲਈ ਤਿਆਰ ਰਹਾਂਗੇ, ਤੁਹਾਡੇ ਨਾਲ ਸੇਵਾ ’ਚ ਲੱਗੇ ਰਹਾਂਗੇ ਸਾਰੇ ਲੋਕ ਸਫਾਈ ਦੇ ਇਸ ਮਹਾਂਯੱਗ ’ਚ ਸਹਿਯੋਗ ਦੇ ਰਹੇ ਹਨ, ਸਾਰਿਆਂ ਨੂੰ ਸਾਧੂਵਾਦ ਭਾਵੇ ਉਹ ਸਾਡੇ ਪਾਕ-ਪਵਿੱਤਰ ਵੇਦ ਹਨ, ਪਵਿੱਤਰ ਗੀਤਾ, ਰਾਮਾਇਣ ਹੈ, ਪਵਿੱਤਰ ਕੁਰਾਨ ਸ਼ਰੀਫ ਹੈ, ਪਵਿੱਤਰ ਗੁਰਬਾਣੀ ਹੈ, ਪਵਿੱਤਰ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਹੈ, ਭਾਵੇ ਉਹ ਪਵਿੱਤਰ ਬਾਈਬਲ ਹੈ, ਸਾਰੇ ਧਰਮਾਂ ’ਚ ਵਾਤਾਵਾਰਣ ਨੂੰ ਸਾਫ ਕਰਨ ਦੀ ਗੱਲ ਆਖੀ ਗਈ ਹੈ ।

ਅੱਜ ਪੂੁਰੇ ਦੇਸ਼ ’ਚ ਕ੍ਰਾਂਤੀ ਆ ਰਹੀ ਹੈ

ਅੱਜ ਅਸੀਂ ਉਨ੍ਹਾਂ ਸਾਰੇ ਪਿੰਡਾਂ, ਤਹਿਸੀਲਾਂ, ਕਸਬਿਆਂ ਅਤੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਵੀ ਇਸ ਮਹਾਂਯੱਗ ’ਚ ਆਪਣਾ ਪੂਰਾ ਸਹਿਯੋਗ ਦਿਓ ਦੇਸ਼ ਦੇ ਰਾਜਾ ਹਨ ਜਾਂ ਜਿੰਨੇ ਵੀ ਸੱਜਣ ਹਨ, ਤੁਸੀਂ ਸਾਰਿਆਂ ਨੇ ਦੇਸ਼ ਨੂੰ ਸਵੱਛ ਬਣਾਉਣਾ ਹੈ, ਬੇਟੀਆਂ ਨੂੰ ਪੜ੍ਹਾਉਣਾ ਹੈ, ਬੇਟੀਆਂ ਨੂੰ ਅੱਗੇ ਵਧਾਉਣਾ ਹੈ, ਦਿਨ-ਰਾਤ ਅਸੀਂ ਵੀ ਸਾਲਾਂ ਤੋਂ ਇਸ ਕਾਰਜ ’ਚ ਲੱਗੇ ਹੋਏ ਹਾਂ ਬਹੁਤ ਖੁਸ਼ੀ ਹੈ ਕਿ ਅੱਜ ਪੂੁਰੇ ਦੇਸ਼ ’ਚ ਕ੍ਰਾਂਤੀ ਆ ਰਹੀ ਹੈ ਅਤੇ ਆਵੇ ਵੀ ਕਿਉ ਨਾ, ਸਾਰੇ ਮੌਜਿਜ਼ ਸੱਜਣ, ਸਾਰੇ ਮੁੱਖ ਲੋਕ ਇਸ ਬਾਰੇ ਕਦਮ ਚੁੱਕਣਗੇ ਤਾਂ ਯਕੀਨਨ ਜ਼ਰੂਰ ਬਦਲਾਅ ਆਵੇਗਾ ਅੱਜ ਹਰ ਪਿੰਡ ਤੋਂ ਸਰਪੰਚ-ਪੰਚ ਸਾਹਿਬਾਨ ਅਤੇ ਸ਼ਹਿਰਾਂ ਦੇ ਮੇਅਰ ਸਾਹਿਬਾਨ ਹਨ ਜਾਂ ਜਿੰਨੇ ਵੀ ਅਫ਼ਸਰ ਸਾਹਿਬਾਨ ਹਨ, ਉਨ੍ਹਾਂ ਨੇ ਵੀ ਪੂਰਾ-ਪੂਰਾ ਸਾਥ ਦਿੱਤਾ ਹੈ, ਬਹੁਤ ਚੰਗਾ ਲੱਗ ਰਿਹਾ ਹੈ ਕਿ ਹਰ ਸ਼ਖਸ ਇਸ ਮਹਾਂਯੱਗ ’ਚ ਆਹੂਤੀ ਪਾ ਰਿਹਾ ਹੈ

ਪੂਜਨੀਕ ਗੁਰੂ ਜੀ ਨੇ ਸੱਤ ਘੰਟੇ ਲਗਾਤਾਰ ਬੈਠ ਕੇ ਸੇਵਾਦਾਰਾਂ ਦਾ ਹੌਂਸਲਾ ਵਧਾਇਆ

ਸ਼ਾਬਾਸ਼ ਬੱਲੇ! ਅਸ਼ੀਰਵਾਦ! ਸਾਧੂਵਾਦ! ਕਮਾਲ! ਜਿਹੇ ਪਿਆਰ ਭਰੇ ਹੌਂਸਲਾ ਵਧਾਊ ਅਤੇ ਰਹਿਮਤ ਭਰੇ ਸ਼ਬਦਾਂ ਦੀ ਵਰਖਾ ਨੇ ਅੱਜ ਹਰ ਕਿਸੇ ਨੂੰ ਊਰਜਾ, ਤਾਜ਼ਗੀ ਤੇ ਨਵੀਨਤਾ ਦੀਆਂ ਤਰੰਗਾਂ ਨਾਲ ਨਿਹਾਲ ਕਰ ਦਿੱਤਾ ਪੂਜਨੀਕ ਗੁਰੂ ਜੀ ਅੱਜ ਕਰੀਬ ਸੱਤ ਘੰਟੇ ਲਗਾਤਾਰ ਆਨਲਾਈਨ ਸਫਾਈ ਮਹਾਂਅਭਿਆਨ ’ਚ ਜੁਟੇ ਲੱਖਾਂ ਸੇਵਾਦਾਰਾਂ, ਲੋਕ ਨੁਮਾਇੰਦਿਆਂ-ਮੌਜ਼ੂਦਾ ਤੇ ਸਾਬਕਾ ਵਿਧਾਇਕਾਂ, ਮੇਅਰਾਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਦੇ ਚੇਅਰਮੈਨਾਂ, ਅਧਿਕਾਰੀਆਂ ਅਤੇ ਪੰਚਾਂ ਸਰਪੰਚਾਂ ਨਾਲ ਜੁੜੇ ਰਹੇ ਆਪ ਜੀ ਨੇ ਸਭ ਨਾਲ ਸਫਾਈ ਸਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਫਾਈ ਮਹਾਂਅਭਿਆਨ ’ਚ ਹਿੱਸਾ ਬਣਨ?ਅਤੇ ਸਹਿਯੋਗ ਦੇਣ ਲਈ ਅਸ਼ੀਰਵਾਦ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।