ਇਮਰਾਨ ਦੀ ਰੈਲੀ ਦਾ ਉਦੇਸ਼ ਆਪਣੀ ਪਸੰਦ ਦੇ ਸੈਨਾ ਪ੍ਰਮੁੱਖ ਦੀ ਨਿਯੁਕਤੀ : ਨਵਾਜ
ਇਸਲਾਮਾਬਾਦ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ ਐੱਨ (ਪੀ.ਐੱਮ.ਐੱਲ.-ਐੱਨ.) ਦੇ ਸੀਨੀਅਰ ਨੇਤਾ ਨਵਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਚੇਅਰਮੈਨ ਇਮਰਾਨ ਖਾਨ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਰੈਲੀ ਦਾ ਉਦੇਸ਼ ਆਪਣੀ ਪਸੰਦ ਦਾ ਫੌਜੀ ਮੁਖੀ ਨਿਯੁਕਤ ਕਰਨਾ ਹੈ।
ਅੱਜ ਡਾਨ ਨਿਊਜ਼ ’ਚ ਛਪੀ ਰਿਪੋਰਟ ਮੁਤਾਬਕ ਸ਼ਰੀਫ ਨੇ ਟਵੀਟ ਕੀਤਾ ਕਿ ਇਮਰਾਨ ਖਾਨ ਦਾ ਲਾਂਗ ਮਾਰਚ ਕਿਸੇ ਕ੍ਰਾਂਤੀ ਲਈ ਨਹੀਂ, ਸਗੋਂ ਆਪਣੀ ਪਸੰਦ ਦੇ ਫੌਜ ਮੁਖੀ ਦੀ ਨਿਯੁਕਤੀ ਲਈ ਹੈ। ਉਨ੍ਹਾਂ ਕਿਹਾ ਕਿ ਪੀਟੀਆਈ ਆਗੂ ਜਿਸ ਕ੍ਰਾਂਤੀ ਦਾ ਵਾਅਦਾ ਕਰ ਰਹੇ ਸਨ, ਉਹ ਉਨ੍ਹਾਂ ਦੇ ਚਾਰ ਸਾਲਾਂ ਦੇ ਸ਼ਾਸਨ ਦੌਰਾਨ ਦੇਸ਼ ਨੇ ਪਹਿਲਾਂ ਹੀ ਦੇਖਿਆ ਹੈ।
ਉਨ੍ਹਾਂ ਕਿਹਾ ਕਿ ਇਮਰਾਨ ਖਾਨ ਤੋਸ਼ਾਖਾਨਾ ਕੇਸਾਂ ਵਿੱਚ ਵਿਦੇਸ਼ੀ ਫੰਡਿੰਗ ਅਤੇ 50 ਅਰਬ ਰੁਪਏ ਦੀ ਲੁੱਟ ਦੇ ਨਿਰਵਿਵਾਦ ਸਬੂਤਾਂ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਚੋਰ ਸਾਬਤ ਹੋਇਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਟਵੀਟ ਕੀਤਾ, ‘‘ਇਮਰਾਨ ਨਿਆਜ਼ੀ ਖਤਰਨਾਕ ਖੇਡ ਖੇਡ ਰਿਹਾ ਹੈ। ਉਹ ਅਰਸ਼ਦ ਸ਼ਰੀਫ ਦੇ ਦਰਦਨਾਕ ਕਤਲ ਨੂੰ ਮਾੜੀ ਰਾਜਨੀਤੀ ਲਈ ਵਰਤ ਰਿਹਾ ਹੈ ਅਤੇ ਦੇਸ਼ ਦੀਆਂ ਸੰਸਥਾਵਾਂ ’ਤੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਨੂੰ ਅਜਿਹੇ ਬੇਬੁਨਿਆਦ ਦੋਸ਼ਾਂ ਦਾ ਸਹਾਰਾ ਲੈਣ ਦੀ ਬਜਾਏ ਨਿਆਂਇਕ ਕਮਿਸ਼ਨ ਦੇ ਨਤੀਜਿਆਂ ਦਾ ਸਬਰ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ’’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ