ਪੰਜਾਬ ਬਿਜਲੀ ਬੋਰਡ ਨੇ ਕਿਸਾਨਾਂ ਨੂੰ ਕੀਤੀ ਖਾਸ ਅਪੀਲ

Weather in Punjab

ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (PSPCL) (Electricity) ਨੇ ਕਿਸਾਨ ਵੀਰਾਂ ਨੂੰ ਇੱਕ ਅਹਿਮ ਅਪੀਲ ਕੀਤੀ ਹੈ। ਕਾਰਪੋਰੇਸ਼ਨ ਨੇ ਕਿਸਾਨਾਂ (Punjab Farmar) ਨੂੰ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਇੱਕ ਮਰਲਾ ਕਣਕ ਪਹਿਲਾਂ ਹੀ ਵੱਢ ਲੈਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਖੇਤ ’ਚ ਲੱਗੇ ਟਰਾਂਸਫਾਰਮਰ ਦੇ ਆਲੇ-ਦੁਆਲੇ 10 ਮੀਟਰ ਦੇ ਘੇਰੇ ਨੂੰ ਗਿੱਲ ਕੀਤਾ ਜਾਵੇ ਤਾਂ ਕਿ ਜੇਕਰ ਕੋਈ ਚੰਗਿਆੜੀ ਵੀ ਡਿੱਗ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ। ਇਸ ਦੇ ਨਾਲ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਬੁਲਾਰੇ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਤ ਨੂੰ ਕੰਬਾਈਨ ਦੀ ਵਰਤੋਂ ਨਾ ਕਰਨ।

ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਲਿਮਟਿਡ ਦੇ ਬੁਲਾਰੇ ਨੇ ਬਿਜਲੀ ਖ਼ਪਤਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਪੰਜਾਬ ਵਿੰਚ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ ਜਾਂ ਕਿਤੇ ਵੀ ਅੱਗ ਲੱਗਣ/ਬਿਜਲੀ ਦੇ ਸਪਾਰਕਿੰਗ ਸਬੰਧੀ ਸੂਚਨਾ ਖਪਤਕਾਰ ਤੁਰੰਤ ਨੇੜੇ ਦੇ ਉੱਪ ਮੰਡਲ ਦਫ਼ਤਰ/ਸ਼ਿਕਾਇਤ ਘਰ ਦੇ ਨਾਲ-ਨਾਲ ਕੰਟਰੋਲ ਰੂਮ ਨੰਬਰਾਂ 96461-06835, 96461-06836 ’ਤੇ ਦੇਣ। ਵਟਸਐਪ ਨੰਬਰ 96461-06835 ’ਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਜਾਂ ਨੀਵੀਆਂ ਜਾਂ ਅੱਗ ਲੱਗਣ/ਬਿਜਲੀ ਦੀ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਪਾ ਕੇ ਭੇਜੀ ਜਾਵੇ ਜਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਧਿਆਨ ’ਚ ਲਿਆਂਦਾ ਜਾਵੇ, ਤਾਂ ਜ਼ਰੂਰੀ ਕੰਮ ਕਰਵਾਇਆ ਜਾ ਸਕੇਗਾ।

ਇਹ ਵੀ ਪੜ੍ਹੋ : ਇਕ ਹੋਰ ਹਾ+ਦਸਾ : ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿੱਗਿਆ

ਤੁਹਾਨੂੰ ਦੱਸ ਦਈਏ ਕਿ ਹਾੜੀ ਦਾ ਸੀਜ਼ਨ ਆਉਂਦਿਆਂ ਹੀ ਅੱਗ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ। ਕਿਸਾਨਾਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਅੱਗ ਦੀ ਭੇਂਟ ਨਾ ਚੜ੍ਹੇ ਇਸ ਲਈ ਸਾਨੂੰ ਸਭ ਨੂੰ ਮਿਲ ਕੇ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਅਜਿਹੀ ਅਣਹੋਣੀ ਤੋਂ ਕਿਸਾਨਾਂ ਨੂੰ ਬਚਾਉਣ ਲਈ ਅੱਗੇ ਆਈਏ ਤੇ ਜਿੱਥੇ ਵੀ ਕਿਤੇ ਲੱਗਦਾ ਹੈ ਅਣਗਹਿਲੀ ਹੋਈ ਹੈ ਤਾਂ ਉਸ ਦੀ ਸ਼ਿਕਾਇਤ ਵਿਭਾਗ ਨੂੰ ਜ਼ਰੂਰ ਕਰੀਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ