ਬੇਲਾਰੀ (ਏਜੰਸੀ)। ਕਰਨਾਟਕ ‘ਚ ਚੋਣ ਪ੍ਰਚਾਰ ਦੀ ਸ਼ੁਰੂਆਤ ਦੌਰਾਨ ਬੇਲਾਰੀ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ ਕਿ ਕਰਨਾਟਕ ਦੀ ਜਨਤਾ ਨੇ ਤੈਅ ਕਰਨਾ ਹੈ ਕਿ ਉਨ੍ਹਾਂ ਨੂੰ ਕਿਸ ‘ਤੇ ਯਕੀਨ ਹੈ ਰਾਹੁਲ ਨੇ ਇਸ ਦੌਰਾਨ ਉਨ੍ਹਾਂ ਸਾਹਮਣੇ ਦੋ ਬਦਲ ਵੀ ਰੱਖੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਂਗਰਸ, ਸਿੱਧਾਰਮੱਇਆ ਜੀ ਤੇ ਮੈਂ ਹਾਂ, ਜਦੋਂਕਿ ਦੂਜੇ ਪਾਸੇ ਭਾਜਪਾ ਤੇ ਨਰਿੰਦਰ ਮੋਦੀ ਹਨ ਰਾਹੁਲ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੋ ਸੱਚ ਬੋਲਦਾ ਹੈ, ਤੁਸੀਂ ਉਸ ‘ਤੇ ਯਕੀਨ ਕਰੋ, ਕਿਉਂਕਿ ਝੂਠ ਬੋਲਣ ਵਾਲਿਆਂ ਤੋਂ ਕਰਨਾਟਕ ਦੀ ਜਨਤਾ ਨੂੰ ਕੋਈ ਫਾਇਦਾ ਨਹੀਂ ਪਹੁੰਚੇਗਾ ਰਾਹੁਲ ਨੇ ਦਾਅਵਾ ਕੀਤਾ ਕਿ ਮੋਦੀ ਜੀ ਜੋ ਵਾਅਦਾ ਕਰਦੇ ਹਨ।
ਉਸ ਨਿਭਾਉਂਦੇ ਨਹੀਂ ਹਨ ਉਨ੍ਹਾਂ ਦੱਸਿਆ ਕਿ ਮੋਦੀ ਜੀ ਨੇ 15 ਲੱਖ ਰੁਪਏ ਖਾਤੇ ‘ਚ ਪਾਉਣ ਦਾ ਵਾਅਦਾ ਕੀਤਾ ਸੀ, ਪਰ ਇੱਕ ਰੁਪਇਆ ਵੀ ਨਹੀਂ ਆਇਆ ਰਾਹੁਲ ਨੇ ਇੱਥੇ ‘ਜਨ ਅਸ਼ੀਰਵਾਦ ਯਾਤਰਾ’ ਦੀ ਸ਼ੁਰੂਆਤ ਕੀਤੀ ਇਸ ਦੌਰਾਨ ਉਨ੍ਹਾਂ ਨਾਲ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿੱਕਾਅਰਜੁਨ ਖੜਗੇ ਤੇ ਮੁੱਖ ਮੰਤਰੀ ਕੇ ਸਿੱਧਾਰਮੱਇਆ ਵੀ ਮੌਜ਼ੂਦ ਰਹੇ ਰਾਹੁਲ ਨੇ ਇਸ ਦੌਰਾਨ ਲੋਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀਐੱਮ ਮੋਦੀ ਨੇ ਹਰ ਸਾਲ 2 ਕਰੋੜ ਰੁਜ਼ਗਾਰ ਦਾ ਵਾਅਦਾ ਕੀਤਾ, ਜਦੋਂ ਅਸੀਂ ਸੰਸਦ ‘ਚ ਸਵਾਲ ਕੀਤਾ ਕਿ ਕੇਂਦਰ ਸਰਕਾਰ ਨੇ ਕਿੰਨੇ ਰੁਜ਼ਗਾਰ ਦਿੱਤੇ ਤਾਂ ਉਨ੍ਹਾਂ 24 ਘੰਟੇ ‘ਚ 450 ਦਾ ਅੰਕੜਾ ਦਿੱਤਾ ਸੰਸਦ ‘ਚ ਮੋਦੀ ਜੀ ਨੇ ਭਵਿੱਖ ਦੀ ਗੱਲ ਨਹੀਂ ਕੀਤੀ, ਸਿਰਫ਼ ਕਾਂਗਰਸ ਤੇ ਇਤਿਹਾਸ ਦੀ ਗੱਲ ਕਰਦੇ ਰਹੇ।
ਰਾਫੇਲ ਦੀ ਡੀਲ ਐਚਏਐਲ ਤੋਂ ਲੈ ਕੇ ਪੀਐੱਮ ਨੇ ਆਪਣੇ ਦੋਸਤ ਨੂੰ ਦਿੱਤੀ
ਰਾਹੁਲ ਨੇ ਇੱਕ ਵਾਰ ਫਿਰ ਰਾਹੁਲ ਗਾਂਧੀ ਨੇ ਰਾਫੇਲ ਡੀਲ ਦੇ ਮੁੱਦੇ ‘ਤੇ ਮੋਦੀ ਸਰਕਾਰ ਨੂੰ ਕਰੜੀ ਹੱਥੀਂ ਲਿਆ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਰਾਫ਼ੇਲ ਫਰਾਂਸ ਦੀ ਕੰਪਨੀ ਤੋਂ ਖਰੀਦੇ ਹਨ ਮੋਦੀ ਜੀ ਪੈਰਿਸ ਗਏ ਸਨ, ਖੁਦ ਹੀ ਉਨ੍ਹਾਂ ਇਸ ਦਾ ਕੰਟਰੈਕਟ ਆਪਣੀ ਮਰਜ਼ੀ ਨਾਲ ਬਦਲ ਲਿਆ ਰਾਫ਼ੇਲ ਦਾ ਕੰਟਰੈਕਟ ਪਹਿਲਾਂ ਹਿੰਦੋਸਤਾਨ ਏਅਰੋਨੋਟਿਕਸ ਲਿਮਿਟਡ (ਐਚਏਐਲ) ਨੂੰ ਦਿੱਤਾ ਸੀ ਬਾਅਦ ‘ਚ ਇਸ ਨੂੰ ਐਚਏਐਲ ਤੋਂ ਵਾਪਸ ਲੈ ਲਿਆ ਗਿਆ ਤੇ ਇਸ ਨੂੰ ਪੀਐੱਮ ਨੇ ਆਪਣੇ ਦੋਸਤ ਨੂੰ ਦੇ ਦਿੱਤਾ।