Protest Farmers: ਕਿਸਾਨਾਂ ਦੇ ਡੀਸੀ ਦਫਤਰ ਅੱਗੇ ਧਰਨੇ ’ਤੇ ਨਹੀਂ ਨਿਕਲਿਆ ਠੋਸ ਹੱਲ, ਰੇਲ ਰੋਕੋ ਮੋਰਚੇ ਦਾ ਐਲਾਨ

Protest Farmers
Protest Farmers: ਕਿਸਾਨਾਂ ਦੇ ਡੀਸੀ ਦਫਤਰ ਅੱਗੇ ਧਰਨੇ ’ਤੇ ਨਹੀਂ ਨਿਕਲਿਆ ਠੋਸ ਹੱਲ, ਰੇਲ ਰੋਕੋ ਮੋਰਚੇ ਦਾ ਐਲਾਨ

25 ਸਤੰਬਰ ਨੂੰ ਰੇਲ ਰੋਕੋ ਮੋਰਚਾ, ਕੱਲ੍ਹ 12 ਵਜੇ ਤੱਕ ਦਾ ਦਿੱਤਾ ਅਲਟੀਮੇਟਮ | Protest Farmers

Protest Farmers: (ਰਾਜਨ ਮਾਨ) ਅੰਮ੍ਰਿਤਸਰ। ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਕਿਸਾਨ ਅੰਦੋਲਨ ਦੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੀਆਂ ਨੌਕਰੀਆਂ ਅਤੇ ਮੁਆਵਜਿਆਂ, ਸੰਭੂ ਬਾਰਡਰ ਮੋਰਚੇ ਤੋਂ ਵਾਪਸ ਮੁੜਦੇ ਸਮੇਂ ਬੱਸ ਹਾਦਸੇ ਵਿੱਚ ਜਖਮੀ ਹੋਏ ਕਿਸਾਨਾਂ ਮਜ਼ਦੂਰਾਂ ਲਈ ਮੁਆਵਜੇ ਸਮੇਤ ਨਸ਼ਾ, ਪਰਾਲੀ, ਲੁੱਟਾਂ ਖੋਹਾਂ, ਭਾਰਤ ਮਾਲਾ ਪ੍ਰੋਜੈਕਟ ਸਬੰਧੀ ਮੁਸਕਿਲਾਂ, ਡੀ ਏ ਪੀ ਦੀ ਕਿੱਲਤ ਆਦਿ ਮਸਲਿਆਂ ਨੂੰ ਲੈ ਕੇ ਲੱਗੇ ਡੀਸੀ ਦਫਤਰ ਅੰਮ੍ਰਿਤਸਰ ਵਿਖੇ ਮੋਰਚੇ ਵਿਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਣ ਕਾਰਨ ਕਿਸਾਨਾਂ ਮਜਦੂਰਾਂ ਵੱਲੋਂ ਰੇਲ ਰੋਕੋ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: When Will Rain In Punjab: ਪੰਜਾਬ ‘ਚ ਬਦਲੇਗਾ ਮੌਸਮ, ਜਾਣੋ ਕਦੋਂ ਪਵੇਗਾ ਮੀਂਹ

ਆਗੂਆਂ ਦੱਸਿਆ ਕਿ ਅਫਸਰਸਾਹੀ ਦਾ ਰਵਈਆ ਬਿਲਕੁਲ ਉਦਾਸੀਨ ਰਿਹਾ, ਪ੍ਰਸਾਸਨ ਕੋਲ ਸਹੀਦ ਕਿਸਾਨਾਂ ਦੇ ਮੁਆਵਜਿਆ ਤੋਂ ਇਲਾਵਾ ਹੋਰ ਕਿਸੇ ਵੀ ਮੰਗ ਤੇ ਤਸੱਲੀਦਾਇਕ ਕਾਰਵਾਈ ਨਹੀਂ ਸੀ। ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅਸੀਂ ਰੇਲ ਚੱਕਾ ਜਾਮ ਨਹੀਂ ਕਰਨਾ ਚਾਹੁੰਦੇ ਜਿਸ ਦੇ ਚਲਦੇ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਕੱਲ੍ਹ 12 ਵਜੇ ਤੱਕ ਸਮਾਂ ਦੇ ਰਹੇ ਹਾਂ, ਕੱਲ੍ਹ 12 ਵਜੇ ਤੱਕ ਕੋਈ ਰੇਲ ਜਾਮ ਨਹੀਂ ਹੋਵੇਗਾ ਪਰ ਜੇਕਰ ਸਰਕਾਰ ਮੰਗਾਂ ਦੀ ਸਥਿਤੀ ਚ ਸੁਧਾਰ ਨਹੀਂ ਕਰਦੀ ਤਾਂ ਅਸੀਂ 12 ਵਜੇ ਨੂੰ ਰੇਲ ਲਾਈਨ ਦੱਬਣ ਲਈ ਮਜ਼ਬੂਰ ਹੋਵਾਂਗੇ। Protest Farmers

ਇਸ ਮੌਕੇ ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾ, ਕੁਲਜੀਤ ਸਿੰਘ ਘਨੂਪੁਰ ਕਾਲੇ, ਸਵਿੰਦਰ ਸਿੰਘ ਰੂਪੋਵਾਲੀ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚੱਕ ਮੰਗਜੀਤ ਸਿੰਘ ਸਿੱਧਵਾਂ, ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿਚ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਹੋਏ।