ਸਾਡੇ ਨਾਲ ਸ਼ਾਮਲ

Follow us

17.9 C
Chandigarh
Monday, February 23, 2026
More
    Home Breaking News Punjab farmer...

    Punjab farmers Delhi Chalo LIVE Updates: ਦਿੱਲੀ ਕੂਚ ਲਈ ਕਿਸਾਨਾਂ ਦਾ ਜਥਾ ਅੱਗੇ ਵਧਿਆ, ਜਾਣੋ ਮੌਕੇ ਦਾ ਕੀ ਹੈ ਹਾਲ

    Punjab farmers Delhi Chalo LIVE Updates
    Punjab farmers Delhi Chalo LIVE Updates: ਦਿੱਲੀ ਕੂਚ ਲਈ ਕਿਸਾਨਾਂ ਦਾ ਜਥਾ ਅੱਗੇ ਵਧਿਆ, ਜਾਣੋ ਮੌਕੇ ਦਾ ਕੀ ਹੈ ਹਾਲ

    ਹਰਿਆਣਾ ਪੁਲਿਸ ਨਾਲ ਮੁੜ ਹੋਵੇਗਾ ਟਕਰਾਓ | Punjab farmers Delhi Chalo LIVE Updates

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ੰਭੂ ਬਾਰਡਰ ਤੇ ਕਿਸਾਨ ਮੁੜ ਦਿੱਲੀ ਕੂਚ ਲਈ ਅੱਗੇ ਵੱਧ ਚੁੱਕਾ ਹੈ।। ਕਿਸਾਨਾਂ ਦਾ 101 ਮਰਜ਼ੀਵੜਿਆਂ ਦਾ ਜੱਥਾ ਪੈਦਲ ਦਿੱਲੀ ਕੂਚ ਲਈ ਵਾਲੇ ਪਾਸੇ ਅੱਗੇ ਵੱਧ ਚੁੱਕਾ ਹੈ ਅਤੇ ਹਰਿਆਣਾ ਪੁਲਿਸ ਵਿਚਕਾਰ ਹੋ ਸਕਦਾ ਕਿਸਾਨਾਂ ਦਾ ਮੁੜ ਟਕਰਾਓ। ਇਧਰ ਹਰਿਆਣਾ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ਤੇ ਆਪਣੇ ਪ੍ਰਬੰਧ ਹੋਰ ਸਖਤ ਕਰ ਦਿੱਤੇ ਗਏ ਹਨ । ਸ਼ੰਭੂ ਬਾਰਡਰ ਤੇ ਬੈਰੀਕੇਟਿੰਗ ਤੋਂ ਇਲਾਵਾ ਸ਼ੈਡ ਉਪਰ ਚਾਦਰਾਂ ਲਾ ਕੇ ਉੱਚਾ ਚੁੱਕਿਆ ਗਿਆ ਹੈ।

    ਕਿਸਾਨਾਂ ‘ਤੇ ਸੁੱਟਿਆ ਅਥਰੂ ਗੈਸ ਦਾ ਗੋਲਾ

    ਪਾਣੀ ਦੀ ਪ੍ਰਸ਼ਾਸਨ ਦੇ ਵਿਚਾਰ ਬਾਛੜ ਨਾਲ ਵੀ ਕਿਸਾਨਾਂ ਨੂੰ ਪਿੱਛੇ ਧੱਕਣ ਦਾ ਯਤਨ ਕੀਤਾ। ਕਿਸਾਨਾਂ ਵੱਲੋਂ ਦਿੱਲੀ ਵਧਣ ਮੌਕੇ ਹਰਿਆਣਾ ਪੁਲਿਸ ਵੱਲੋਂ ਲਾਈ ਗਈ ਜਾਲੀ ਨੂੰ ਤੋੜਨ ਲਈ ਰੱਸਾ ਬੰਨਿਆ ਗਿਆ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਪਾਣੀ ਦੀ ਵਾਛੜ ਕਰ ਦਿੱਤੀ ਗਈ । ਇਸ ਤੋਂ ਇਲਾਵਾ ਅੱਥਰੂ ਪਹਿਲਾਂ ਤਾਂ ਗੈਸ ਦਾ ਗੋਲਾ ਵੀ ਕਿਸਾਨਾਂ ਉੱਪਰ ਸੁੱਟ ਦਿੱਤਾ ਗਿਆ ਤਾਂ ਜੋ ਕਿਸਾਨਾਂ ਨੂੰ ਪਿੱਛੇ ਧੱਕਿਆ ਜਾ ਸਕੇ। ਅੱਥਰੂ ਗੈਸ ਦਾ ਇਸਤੇਮਾਲ ਹੋਣ ਤੋਂ ਬਾਅਦ ਕਿਸਾਨ ਪਿੱਛੇ ਮੁੜੇ ਹਨ ਅਤੇ ਧੂਆ-ਰੋਲ ਹੋ ਗਿਆ।

    Read Also : Farmers Protest Punjab: ਸ਼ੰਭੂ ਬਾਰਡਰ ’ਤੇ ਕਿਸਾਨਾਂ ਮੁੜ ਕੀਤੀ ਹਲਚਲ, ਹੋਇਆ ਵੱਡਾ ਐਲਾਨ

    LEAVE A REPLY

    Please enter your comment!
    Please enter your name here