ਬਠਿੰਡਾ ਤੋਂ ਪੇਸ਼ੀ ਭੁਗਤਾਉਣ ਲਿਆਂਦਾ ਹਵਾਲਾਤੀ ਹੱਥਕੜੀ ਖੁੱਲ੍ਹਵਾ ਕੇ ਹੋਇਆ ਫਰਾਰ

prisoner

(ਸੁਖਜੀਤ ਮਾਨ) ਮਾਨਸਾ। ਜੋਗਾ ਦੇ ਪੁਲਿਸ ਥਾਣੇ ’ਚ ਧਾਰਾ 376 ਅਧੀਨ ਦਰਜ਼ ਮੁਕੱਦਮੇ ਦਾ ਮੁਲਜ਼ਮ, ਜੋ ਬਠਿੰਡਾ ਜੇਲ ’ਚ ਬੰਦ ਹੈ, ਅੱਜ ਪੇਸ਼ੀ ਭੁਗਤਣ ਉਪਰੰਤ ਵਾਪਸੀ ਮੌਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਕੀਤੀ ਭੱਜਦੌੜ ਦੇ ਬਾਵਜ਼ੂਦ ਉਸ ਨੂੰ ਮੁੜ ਕਾਬੂ ਨਹੀਂ ਕੀਤਾ ਜਾ ਸਕਿਆ। (Prisoner)

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਿੰਡ ਲਹਿਰੀ ਦਾ ਸਰਪੰਚ ਬਰਖਾਸਤ

ਵੇਰਵਿਆਂ ਮੁਤਾਬਿਕ ਜਗਦੀਪ ਸਿੰਘ (30) ਪੁੱਤਰ ਗਮਦੂਰ ਸਿੰਘ ਨੂੰ ਬਠਿੰਡਾ ਪੁਲਿਸ ਪੇਸ਼ੀ ’ਤੇ ਮਾਨਸਾ ਅਦਾਲਤ ’ਚ ਲੈ ਕੇ ਗਈ ਸੀ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੇਸ਼ੀ ਭੁਗਤਣ ਉਪਰੰਤ ਵਾਪਸੀ ਵੇਲੇ ਜਦੋਂ ਕੈਦੀਆਂ ਨੂੰ ਪੁਲਿਸ ਦੀ ਬੱਸ ’ਚ ਚੜਾਇਆ ਜਾ ਰਿਹਾ ਸੀ ਤਾਂ ਜਗਦੀਪ ਸਿੰਘ ਵੱਲੋਂ ਪਿਸ਼ਾਬ ਕਰਨ ਦਾ ਬਹਾਨਾ ਲਾਇਆ ਗਿਆ ਤੇ ਇਸੇ ਦੌਰਾਨ ਉਹ ਹੱਥਕੜੀ ’ਚੋਂ ਆਪਣਾ ਗੁੱਟ ਕਢਾ ਕੇ ਫਰਾਰ ਹੋ ਗਿਆ। (Prisoner) ਏਐਸਆਈ ਦੇ ਦੱਸਣ ਮੁਤਾਬਿਕ ਪੁਲਿਸ ਪਾਰਟੀ ਵੱਲੋਂ ਕਰੀਬ ਦੋ-ਢਾਈ ਕਿਲੋਮੀਟਰ ਫਰਾਰ ਮੁਲਜ਼ਮ ਦਾ ਪਿੱਛਾ ਵੀ ਕੀਤਾ ਗਿਆ ਪਰ ਹੱਥ ਨਹੀਂ ਆਇਆ। ਉਨਾਂ ਦੱਸਿਆ ਕਿ ਇਸ ਬਾਰੇ ਪੁਲਿਸ ਕੰਟਰੋਲ ਰੂਮ ਬਠਿੰਡਾ ਅਤੇ ਮਾਨਸਾ ਨੂੰ ਸੂਚਿਤ ਕਰ ਦਿੱਤਾ ਹੈ ਤੇ ਮੁਲਜ਼ਮ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here