ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home ਇੱਕ ਨਜ਼ਰ ਪ੍ਰਧਾਨ ਮੰਤਰੀ ...

    ਪ੍ਰਧਾਨ ਮੰਤਰੀ ਕਰਨਗੇ ਅੱਜ ਰਾਤ 8 ਵਜੇ ਸੰਬੋਧਨ

    PM Modi

    ਪ੍ਰਧਾਨ ਮੰਤਰੀ ਕਰਨਗੇ ਅੱਜ ਰਾਤ 8 ਵਜੇ ਸੰਬੋਧਨ

    ਨਵੀਂ ਦਿੱਲੀ। ਦੇਸ਼ ਭਰ ‘ਚ ਕੋਰੋਨਾ ਵਾਇਰਸ ਕਰ ਕੇ ਲਾਗੂ ਲਾਕਡਾਊਨ 3 ਦਾ ਸਮਾਂ 17 ਮਈ ਨੂੰ ਖਤਮ ਹੋਣ ਜਾ ਰਿਹਾ ਹੈ। 17 ਮਈ ਤੋਂ ਬਾਅਦ ਦੇਸ਼ ‘ਚ ਅੱਗੇ ਲਾਕਡਾਊਨ ਲਾਗੂ ਰਹੇਗਾ ਜਾਂ ਨਹੀਂ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਮੰਗਲਵਾਰ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ। ਇਸ ਦੀ ਜਾਣਕਾਰੀ ਪੀ. ਐੱਮ. ਓ. ਨੇ ਟਵਿੱਟਰ ‘ਤੇ ਟਵੀਟ ਜ਼ਰੀਏ ਦਿੱਤੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ 25 ਮਾਰਚ ਤੋਂ ਲਾਇਆ ਲਾਕਡਾਊਨ 17 ਮਈ ਤੱਕ ਲਾਗੂ ਰਹੇਗਾ।

    ਦੇਸ਼ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਲਾਕਡਾਊਨ ਨੂੰ 3 ਪੜਾਵਾਂ ‘ਚ ਲਾਗੂ ਕੀਤਾ ਗਿਆ। ਲਾਕਡਾਊਨ ਕਰ ਕੇ ਲੋਕ ਘਰਾਂ ‘ਚ ਕੈਦ ਹਨ ਪਰ ਫਿਰ ਵੀ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ ਪਰ ਫਿਰ ਵੀ ਭਾਰਤ ਦੀ ਸਥਿਤੀ ਦੂਜੇ ਦੇਸ਼ਾਂ ਨਾਲੋਂ ਬਿਹਤਰ ਹੈ। ਕੱਲ ਭਾਵ ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਅਤੇ ਲਾਕਡਾਊਨ ‘ਤੇ ਚਰਚਾ ਕੀਤੀ ਸੀ।

    ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਇਸ ਬੈਠਕ ‘ਚ ਮੋਦੀ ਨੇ ਸੂਬਿਆਂ ਨੂੰ ਆਪਣੇ ਹਿਸਾਬ ਨਾਲ ਲਾਕਡਾਊਨ ਵਧਾਉਣ ਲਈ ਕਿਹਾ। ਪੰਜਾਬ ਸਮੇਤ 5 ਸੂਬਿਆਂ ਨੇ ਲਾਕਡਾਊਨ ਵਧਾਉਣ ਦੀ ਮੰਗ ਕੀਤੀ। ਇਸ ‘ਤੇ ਤਸਵੀਰ ਅੱਜ ਸ਼ਾਮ 8 ਵਜੇ ਸਾਫ ਹੋ ਜਾਵੇਗੀ ਕਿ ਲਾਕਡਾਊਨ ਲਾਗੂ ਰਹੇਗਾ ਜਾਂ ਨਹੀਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here