ਸਿਰਫ਼ 18ਵੀਂ ਪਾਰੀ ‘ਚ 1000 ਦਾ ਅੰਕੜਾ ਛੂਹ ਲਿਆ | Fakhar Jman
ਬੁਲਾਵਾਓ (ਜ਼ਿੰਬਾਬਵੇ)। ਸ਼ਾਨਦਾਰ ਲੈਅ ‘ਚ ਚੱਲ ਰਹੇ ਪਾਕਿਸਤਾਨ ਦੇ ਖੱਬੂ ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ 28 ਸਾਲ ਦੇ ਇਸ ਬੱਲੇਬਾਜ਼ ਨੇ ਜ਼ਿੰਬਾਬਵੇ ਵਿਰੁੱਧ 5 ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ‘ਚ 85 ਦੌੜਾਂ ਦੀ ਪਾਰੀ ਦੌਰਾਨ 20 ਦੌੜਾਂ ਬਣਾਉਂਦੇ ਹੀ ਇੱਕ ਰੋਜ਼ਾ ਕਰੀਅਰ ‘ਚ ਹਜ਼ਾਰ ਦੌੜਾਂ ਪੂਰੀਆਂ ਕਰ ਲਈ ਇਸ ਦੇ ਨਾਲ ਹੀ ਉਸਨੇ ਸਭ ਤੋਂ ਘੱਟ ਇੱਕ ਰੋਜ਼ਾ ਪਾਰੀਆਂ ‘ਚ ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਵਿਸ਼ਵ ਰਿਕਾਰਡ ਬਣਾ ਦਿੱਤਾ।
ਜ਼ਮਾਨ ਨੇ ਇੱਕ ਰੋਜ਼ਾ ਦੀ ਆਪਣੀ ਸਿਰਫ਼ 18ਵੀਂ ਪਾਰੀ ‘ਚ 1000 ਦਾ ਅੰਕੜਾ ਛੂਹ ਲਿਆ ਇੱਕ ਰੋਜ਼ਾ ‘ਚ ਸਭ ਤੋਂ ਪਹਿਲਾਂ ਵੈਸਟਇੰਡੀਜ਼ ਦੇ ਵਿਵਿਅਨ ਰਿਚਰਡਸ ਨੇ 1980 ‘ਚ 21ਵੀਂ ਪਾਰੀ ‘ਚ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ ਉਹਨਾਂ ਤੋਂ ਬਾਅਦ ਇੰਗਲੈਂਡ ਦਾ ਕੇਵਿਨ ਪੀਟਰਸਨ ਅਤੇ ਜੋਨਾਥਨ ਟਰਾਟ, ਦੱਖਣੀ ਅਫ਼ਰੀਕਾ ਦਾ ਕਵਿੰਟਨ ਡਿਕਾੱਕ ਅਤੇ ਪਾਕਸਤਾਨ ਦਾ ਬਾਬਰ ਆਜ਼ਮ ਵੀ 21 ਪਾਰੀਆਂ ‘ਚ 1000 ਦੋੜਾਂ ਬਣਾ ਚੁੱਕੇ ਹਨ ਸ਼ੁੱਕਰਵਾਰ ਨੂੰ ਲੜੀ ਦੇ ਚੌਥੇ ਇੱਕ ਰੋਜ਼ਾ ‘ਚ ਜ਼ਮਾਨ ਨੇ 156 ਗੇਂਦਾਂ ‘ਚ ਨਾਬਾਦ 210 ਦੌੜਾਂ ਦੀ ਪਾਰੀ ਖੇਡ ਕੇ ਇੱਕ ਰੋਜ਼ਾ ‘ਚ ਦੂਹਰਾ ਸੈਂਕੜਾ ਲਾਉਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣਿਆ ਸੀ।