2012 ’ਚ ਸੋਨੇ ਦਾ ਭਾਅ ਸੀ 31 ਹਜ਼ਾਰ ਪ੍ਰਤੀ ਤੋਲਾ | Gold Price
ਲਹਿਰਾਗਾਗਾ (ਨੈਨਸੀ)। ਪਿਛਲੇ ਦਸ ਵਰ੍ਹਿਆਂ ’ਚ ਸੋਨੇ ਦੇ ਭਾਅ ’ਚ ਏਨੀ ਜ਼ਿਆਦਾ ਤੇਜ਼ੀ ਆਈ ਹੈ ਕਿ ਸੋਨਾ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ ਹੈ। ਵਿਆਹਾਂ ਵਾਲੇ ਪਰਿਵਾਰਾਂ ਨੂੰ ਅੱਜ ਸਭ ਤੋਂ ਵੱਡੀ ਸਿਰਦਰਦੀ ਸੋਨਾ ਖਰੀਦਣ ਦੀ ਹੈ ਆਮ ਤੌਰ ’ਤੇ ਸੋਨਾ ਲੋਕ ਵਿਆਹ ਸ਼ਾਦੀ ਵਿੱਚ ਜਿਆਦਾ ਖਰੀਦਦੇ ਹਨ ਪਰ ਪਿਛਲੇ ਪੰਜ ਸੱਤ ਸਾਲਾਂ ਤੋਂ ਆਮ ਲੋਕ ਇਸ ਨੂੰ ਖਰੀਦਣ ਵਿੱਚ ਅਸਮਰਥ ਹੋ ਚੁੱਕੇ ਹਨ, ਜਿਸ ਨਾਲ ਉਹ ਸੀਮਤ ਮਾਤਰਾ ਵਿੱਚ ਸੋਨਾ ਹੀ ਖਰੀਦ ਰਹੇ ਹਨ ਇਸ ਸਬੰਧੀ ਵੱਖ-ਵੱਖ ਲੋਕਾਂ ਨੇ ਗੱਲਬਾਤ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ ਹਨ। (Gold Price)
ਲਹਿਰਾਗਾਗਾ ਵਾਸੀ ਸੁਨੀਤਾ ਰਾਣੀ ਨੇ ਦੱਸਿਆ ਕਿ ਸੋਨੇ ਦਾ ਰੇਟ ਇੰਨਾ ਜਿਆਦਾ ਵੱਧ ਚੁੱਕਾ ਹੈ ਕਿ ਸਾਡੇ ਵਰਗੇ ਆਮ ਤੇ ਮੱਧ ਵਰਗੇ ਲੋਕਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਸਾਦੀ ਜਾਂ ਕਿਸੇ ਤਿਉਹਾਰ ਟਾਈਮ ਸੋਨਾ ਖਰੀਦਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇਹ ਸਾਡੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।ਮੱਧ ਵਰਗ ਦੇ ਲੋਕ ਇਸ ਨੂੰ ਖਰੀਦਣ ਵਿੱਚ ਅਸਮਰਥ ਹੋ ਚੁੱਕੇ ਹਾਂ। ਸਾਡੀ ਆਮਦਨ ਦੇ ਮੁਤਾਬਕ ਅਸੀਂ ਸੋਨਾ ਖਰੀਦਣ ਵਿੱਚ ਅਸਮਰਥ ਹੋ ਚੁੱਕੇ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੇ ਰੇਟ ਨੂੰ ਘੱਟ ਕੀਤਾ ਜਾਵੇ ਤਾਂ ਕਿ ਆਮ ਲੋਕ ਇਸਨੂੰ ਖਰੀਦ ਸਕਣ।
ਜ਼ਿਲ੍ਹੇ ’ਚੋਂ 6 ਹੋਰ ਨਵੇਂ ਡੇਂਗੂ ਮਰੀਜ਼ ਮਿਲੇ, ਕੁੱਲ ਗਿਣਤੀ ਹੋਈ 1064
ਲਹਿਰਾਗਾਗਾ ਵਾਸੀ ਨੀਲਮ ਪੁਰੀ ਨੇ ਦੱਸਿਆ ਕਿ ਲਗਾਤਾਰ ਸੋਨੇ ਦਾ ਵਧਦਾ ਰੇਟ ਪ੍ਰੇੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਗਰੀਬ ਲੋਕਾਂ ਲਈ ਇੱਕ ਮੁਸ਼ਕਿਲ ਆ ਖੜ੍ਹੀ ਹੋ ਚੁੱਕੀ ਹੈ। ਲੋਕ ਆਪਣੀ ਲੜਕੀ ਦੇ ਵਿਆਹ ’ਚ ਗਹਿਣੇ ਦੇ ਰੂਪ ’ਚ ਸੋਨੇ ਦੇ ਗਹਿਣੇ ਦਿੰਦੇ ਸਨ ਤਾਂ ਕਿ ਕਿਸੇ ਔਖੇ ਟਾਈਮ ’ਚ ਉਸਦਾ ਸਹਾਰਾ ਬਣ ਸਕੇ।
ਲਹਿਰਾਗਾਗਾ ਵਾਸੀ ਰਾਜ ਰਾਣੀ ਨੇ ਕਿਹਾ ਕਿ ਲਗਾਤਾਰ ਵਧਦੇ ਸੋਨੇ ਦੇ ਰੇਟਾਂ ਕਾਰਨ ਵਿਆਹ ਸਾਦੀਆਂ ’ਚ ਆਰਟੀਫੀਸ਼ੀਅਲ ਗਹਿਣੇ ਪਾਉਣ ਲਈ ਮਜਬੂਰ ਹੋ ਚੁੱਕੇ ਹਾਂ। ਵਧਦੇ ਰੇਟਾਂ ਕਾਰਨ ਸੋਨਾ ਖਰੀਦਣ ਦੀ ਅਸਮਰਥਾ ਨਹੀਂ ਬਣ ਰਹੀ ਇਸ ਲਈ ਗ੍ਰਹਿਣੀਆ ਆਪਣੇ ਘਰਾਂ ਦੇ ਫੰਕਸਨਾਂ ’ਚ ਆਰਟੀਫਿਸ਼ਲ ਗਹਿਣੇ ਪਾਉਣ ਲਈ ਮਜਬੂਰ ਹੋ ਚੁੱਕੀਆਂ ਹਨ। ਆਮ ਘਰਾਂ ਦੀਆਂ ਔਰਤਾਂ ਲਈ ਸੋਨਾ ਖਰੀਦਣਾ ਬਹੁਤ ਮੁਸ਼ਕਲ ਹੋ ਗਿਆ ਹੈ।
IND Vs AUS : ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ ਚੁਣੌਤੀਪੂਰਨ ਟੀਚਾ
ਲਹਿਰਾਗਾਗਾ ਵਾਸੀ ਸੁਨਿਆਰ ਪੁਨੀਤ ਜੈਨ ਅਤੇ ਮੁਨੀਸ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਚਾਰ ਸਾਲਾਂ ’ਚ ਲਗਾਤਾਰ ਸੋਨੇ ਦੇ ਰੇਟ ਵਧ ਰਹੇ ਹਨ। 2020 ’ਚ ਸੋਨੇ ਦਾ ਰੇਟ 58500 ਪ੍ਰਤੀ 10 ਗ੍ਰਾਮ ਸੀ, 2021 ’ਚ ਘੱਟ ਕੇ 51000 ਪ੍ਰਤੀ 10 ਗ੍ਰਾਮ ਹੋ ਗਿਆ, 2022 ’ਚ ਫਿਰ 52,000 ਪ੍ਰਤੀ 10 ਗ੍ਰਾਮ ਹੋ ਗਿਆ ਪਰ 2023 ’ਚ ਇਸਦੇ ਇਕਦਮ ਰੇਟ 63000 ਪ੍ਰਤੀ 10 ਗ੍ਰਾਮ ਹੋ ਗਿਆ ਜੋ ਕਿ 2022 ਦੇ ਮੁਕਾਬਲੇ ਕਾਫੀ ਅੰਤਰ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਦੇ ਸੋਨਾ ਖਰੀਦਣ ਦਾ ਫਰਕ ਤਾਂ ਪਿਆ ਹੈ। ਆਮ ਮੱਧ ਵਰਗ ਦੇ ਲੋਕ ਘੱਟ ਖਰੀਦ ਰਹੇ ਹਨ।