ਰਾਸ਼ਟਰਪਤੀ ਨੇ ਸਮਾਂਬੱਧ ਸੇਵਾ ਸਬੰਧੀ ਬਿੱਲ ਮੋੜਿਆ

ਏਜੰਸੀ ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿੱਲੀ ਵਿਧਾਨ ਸਭਾ ਤੋਂ ਪਾਸ ਉਸ ਸੋਧ ਬਿੱਲ ਨੂੰ ਵਾਪਸ ਮੋੜ ਦਿੱਤਾ ਹੈ, ਜਿਸ ‘ਚ ਸਮਾਂਬੱਧ ਤਰੀਕੇ ਨਾਲ ਸੇਵਾ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ ਤੇ ਕੁਝ ਵਿਸ਼ਿਆਂ ‘ਤੇ ਸਪੱਸ਼ਟੀਕਰਨ ਮੰਗਿਆ ਹੈ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਰਾਸ਼ਟਰਪਤੀ ਨੇ ਦਿੱਲੀ ਸਮਾਂਬੱਧ ਤਰੀਕੇ ਨਾਲ ਸੇਵਾ ਪ੍ਰਾਪਤ ਕਰਨ ਦੇ ਨਾਗਰਿਕਾਂ ਦੇ ਅਧਿਕਾਰ ਬਿੱਲ ਨੂੰ ਮੋੜ ਦਿੱਤਾ ਹੈ ਤੇ ਕੁਝ ਵਿਸ਼ਿਆਂ ‘ਤੇ ਸਪੱਸ਼ਟੀਕਰਨ ਮੰਗਿਆ ਹੈ।

ਇਹ ਬਿੱਲ ਨਵੰਬਰ 2015 ‘ਚ ਵਿਧਾਨ ਸਭਾ ‘ਚ ਪਾਸ ਹੋਇਆ ਸੀ ਤੇ ਇਸ ‘ਚ ਮਤਾ ਦਿੱਤਾ ਗਿਆ ਹੈ ਕਿ ਸਰਕਾਰੀ ਸੇਵਾ ਪ੍ਰਦਾਨ ਕਰਨ ‘ਚ ਦੇਰੀ ਦੇ ਮਾਮਲੇ ‘ਚ ਬਾਬੂਆਂ ਦੀ ਤਨਖਾਹ ਕੱਟੀ ਜਾਵੇਗੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਬਿੱਲ ਦੇ ਪਾਸ ਹੋਣ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ‘ਚ ਵੱਡੀ ਜਿੱਤ ਦੱਸਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ