Punjab News: ਕਿਸਾਨਾਂ ਨੇ ਫਸਲ ਖਰਾਬ ਹੋਣ ’ਤੇ ਦੁਕਾਨਦਾਰ ਤੇ ਕੀਟਨਾਸ਼ਕ ਯੂਨੀਅਨ ਦੇ ਪ੍ਰਧਾਨ ਨੂੰ ਬੰਧਕ ਬਣਾਇਆ

Punjab News
Punjab News: ਕਿਸਾਨਾਂ ਨੇ ਫਸਲ ਖਰਾਬ ਹੋਣ ’ਤੇ ਦੁਕਾਨਦਾਰ ਤੇ ਕੀਟਨਾਸ਼ਕ ਯੂਨੀਅਨ ਦੇ ਪ੍ਰਧਾਨ ਨੂੰ ਬੰਧਕ ਬਣਾਇਆ

ਮੁਆਵਜ਼ੇ ਦਾ ਭਰੋਸਾ ਮਿਲਣ ਤੋਂ ਬਾਅਦ ਕੀਤਾ ਰਿਹਾਅ | Punjab News

(ਸਤੀਸ਼ ਜੈਨ) ਰਾਮਾਂ ਮੰਡੀ। ਪਿੰਡ ਬਹਿਮਣ ਕੌਰ ਸਿੰਘ ਵਾਲਾ ਵਿਖੇ ਕਿਸਾਨਾਂ ਨੇ ਰਾਮਾਂ ਮੰਡੀ ਦੇ ਕੀਟਨਾਸ਼ਕ ਡੀਲਰਾਂ ਅਤੇ ਕੀਟਨਾਸ਼ਕ ਯੂਨੀਅਨ ਦੇ ਪ੍ਰਧਾਨ ਨੂੰ ਬੰਧਕ ਬਣਾ ਲਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੀਟਨਾਸ਼ਕ ਯੂਨੀਅਨ ਦੇ ਪ੍ਰਧਾਨ ਸਮੇਤ ਦੁਕਾਨਦਾਰ ਅਤੇ ਉਨ੍ਹਾਂ ਦੇ ਕੁਝ ਸਾਥੀ ਫਸਲ ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਫਸਲ ਦਾ ਨਿਰੀਖਣ ਕਰਨ ਲਈ ਪਿੰਡ ਪਹੁੰਚੇ ਸਨ। Punjab News

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਰਾਮਾਂ ਮੰਡੀ ਦੀ ਫਰਮ ਗਿਆਨਾ ਟਰੇਡਿੰਗ ਕੰਪਨੀ ਤੋਂ ਕੀਟਨਾਸ਼ਕ ਖਰੀਦਿਆ ਸੀ, ਜਿਸ ਨੂੰ ਛਿੜਕਣ ਤੋਂ ਬਾਅਦ ਉਸ ਦੀ ਕਈ ਏਕੜ ਫਸਲ ਤਬਾਹ ਹੋ ਗਈ, ਉਸ ਨੇ ਇਸ ਸਬੰਧੀ ਵਾਰ-ਵਾਰ ਦੁਕਾਨਦਾਰ ਨੂੰ ਸ਼ਿਕਾਇਤ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ।

ਇਹ ਵੀ ਪੜ੍ਹੋ: ਹਰਿਆਣਾ ਅਤੇ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ, ਇਸ ਦੇ ਬਾਵਜ਼ੂਦ ਕਿਸਾਨ ਰਾਤ ਤੱਕ ਦੁਕਾਨਦਾਰ ਅਤੇ ਉਸ ਦੇ ਸਾਥੀਆਂ ਨੂੰ ਛੱਡਣ ਲਈ ਤਿਆਰ ਨਹੀਂ ਸਨ। ਰਾਤ ਤੱਕ ਭੰਬਲਭੂਸੇ ਦੀ ਸਥਿਤੀ ਬਣੀ ਰਹੀ, ਜਿਸ ਤੋਂ ਬਾਅਦ ਲੰਬੀ ਗੱਲਬਾਤ ਤੋਂ ਬਾਅਦ ਉਚਿਤ ਮੁਆਵਜ਼ਾ ਮਿਲਣ ਦਾ ਭਰੋਸਾ ਮਿਲਣ ਤੋਂ ਬਾਅਦ ਕਿਸਾਨ ਦੁਕਾਨਦਾਰ ਅਤੇ ਬਾਕੀ ਲੋਕਾਂ ਨੂੰ ਛੱਡਣ ਲਈ ਸਹਿਮਤ ਹੋ ਗਏ।

ਯੂਨੀਅਨ ਪ੍ਰਧਾਨ ਅਤੇ ਦੁਕਾਨਦਾਰ ਦੇ ਪਿੰਡ ’ਚ ਘੇਰਾਬੰਦੀ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ ’ਚ ਕੀਟਨਾਸ਼ਕ ਡੀਲਰ ਵੀ ਡੀਐੱਸਪੀ ਦਫ਼ਤਰ ਪਹੁੰਚੇ ਅਤੇ ਉਥੇ ਜਾ ਕੇ ਇਸ ਘਟਨਾ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਸਬੰਧੀ ਜਦੋਂ ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਹੈ।