ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home ਕੁੱਲ ਜਹਾਨ ਫਰਾਂਸ ਦੇ ਰਾਸ਼ਟ...

    ਫਰਾਂਸ ਦੇ ਰਾਸ਼ਟਰਪਤੀ ਨੇ ਕੀਤਾ ਫੋਨ, ਇਮਰਾਨ ਬੋਲੇ 30 ਮਿੰਟਾਂ ਬਾਅਦ ਕਰਦਾ ਹਾਂ ਗੱਲ

    President, France, Made Call, Imran Said, After, 30 Minutes

    ਸਰਕਾਰ ਦੇ ਕੰਮਾਂ ‘ਚ ਰੁੱਝੇ ਹੋਣ ਕਾਰਨ ਗੱਲ ਕਰਨ ਤੋਂ ਕੀਤੀ ਨਾਂਹ | Islamabad News

    • ਪਾਕਿਸਤਾਨ ਮੀਡੀਆ ‘ਚ ਇਮਰਾਨ ਖਾਨ ਦੇ ਇਸ ਵਿਹਾਰ ਦੀ ਹੋ ਰਹੀ ਹੈ ਸਿਫ਼ਤ | Islamabad News

    ਇਸਲਾਮਾਬਾਦ, (ਏਜੰਸੀ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਦੇ ਫੋਨ ਕਾਲ ਨੂੰ ਕੱਟ ਦਿੱਤਾ ਡਾਕਿਸਤਾਨ ਮੀਡੀਆ ‘ਚ ਇਸ ਖਬਰ ਦੀ ਖੂਬ ਚਰਚਾ ਹੋ ਰਹੀ ਹੈ। ਦਰਅਸਲ ਇਮਰਾਨ ਸੀਨੀਅਰ ਪੱਤਰਕਾਰਾਂ ਨਾਲ ਚਰਚਾ ‘ਚ ਰੁੱਝੇ ਸਨ। ਜਦੋਂ ਫਰਾਂਸ ਦੇ ਰਾਸ਼ਟਰਪਤੀ ਦਾ ਫੋਨ ਆਇਆ ਉਨ੍ਹਾਂ ਚਰਚਾ ਵਿਚਾਲੇ ਛੱਡ ਕੇ ਕਾਲ ਅਟੈਂਡ ਕਰਨ ਦੇ ਸਥਾਨ ‘ਤੇ ਉਨ੍ਹਾਂ ਨੂੰ ਬਾਅਦ ‘ਚ ਗੱਲ ਕਰਨ ਦੀ ਗੱਲ ਕਹੀ। (Islamabad News)

    ਪਾਕਿਸਤਾਨੀ ਮੀਡੀਆ ‘ਚ ਇਮਰਾਨ ਖਾਨ ਦੇ ਇਸ ਵਿਹਾਰ ਦੀ ਕਾਫ਼ੀ ਸਿਫ਼ਤ ਹੋ ਰਹੀ ਹੈ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਦਿਮ ਮੀਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਨਵਾਂ ਪਾਕਿਸਤਾਨ! ਫਰੈਂਚ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਾਲ ਕੀਤੀ, ਪਰ ਉਹ ਪੱਤਰਕਾਰਾਂ ਨਾਲ ਚਰਚਾ ‘ਚ ਰੁਝੇ ਸਨ। ਮੈਂ ਵੀ ਚਰਚਾ ‘ਚ ਸ਼ਾਮਲ ਸੀ ਤੇ ਵਿਦੇਸ਼ ਸਕੱਤਰ ਤਹਿਮੀਨਾ ਜਾਨੁਜਾ ਚਾਹੁੰਦੀ ਸੀ। (Islamabad News)

    ਕਿ ਪੀਐਮ ਕਾਲ ਅਟੈਂਡ ਕਰਨ ਪੀਐਮ ਨੇ ਕਿਹਾ ਕਿ ਉਨ੍ਹਾਂ ਦੱਸਿਆ ਜਾਵੇ ਕਿ ਉਹ ਹਾਲੇ ਰੁਝੇ ਹਨ ਤੇ 30 ਮਿੰਟਾਂ ਬਾਅਦ ਫੋਨ ਕਰਨਗੇ ਪਾਕਿਸਤਾਨ ‘ਚ ਇਮਰਾਨ ਖਾਨ ਦੇ ਇਸ ਵਿਹਾਰ ਦੀ ਕਾਫ਼ੀ ਸਿਫ਼ਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਮਰਾਨ ਨੇ ਚੋਣਾਂ ਤੋਂ ਪਹਿਲਾਂ ਸਰਕਾਰੀ ਖਰਚਿਆਂ ਨੂੰ ਘੱਟ ਕਰਨ ਦਾ ਵੀ ਵਾਅਦਾ ਕੀਤਾ ਸੀ ਤੇ ਇਸ ਲਈ ਉਨ੍ਹਾਂ ਕੁਝ ਕਦਮ ਵੀ ਚੁੱਕੇ ਹਨ। ਇਮਰਾਨ ਆਲੀਸ਼ਾਨ ਪ੍ਰਧਾਨ ਮੰਤਰੀ ਰਿਹਾਇਸ਼ ਦੀ ਵਰਤੋਂ ਨਹੀਂ ਕਰ ਰਹੇ ਹਨ ਤੇ ਉਨ੍ਹਾਂ ਪੀਐਮ ਦਫ਼ਤਰ ਦੀਆਂ ਮਹਿੰਗੀਆਂ ਗੱਡੀਆਂ ਦੀ ਨਿਲਾਮੀ ਦਾ ਵੀ ਫੈਸਲਾ ਲਿਆ ਹੈ। (Islamabad News)

    LEAVE A REPLY

    Please enter your comment!
    Please enter your name here