ਸਤਿਸੰਗ ’ਚ ਮਿਲਦੀ ਹੈ ਆਤਮਾ ਨੂੰ ਸ਼ਕਤੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਆਉਣ ਨਾਲ ਇਨਸਾਨ ਦਾ ਸ਼ੁੱਧੀਕਰਨ ਹੁੰਦਾ ਹੈ ,ਜਨਮਾਂ -ਜਨਮਾਂ ਦੇ ਪਾਪ ਕਰਮ ਕੱਟੇ ਜਾਂਦੇ ਹਨ , ਹਿਰਦੇ ਦੀ ਸਫਾਈ ਹੁੰਦੀ ਹੈ ਤੇ ਮਾਲਕ ਨਾਲ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ ਆਪ ਜੀ ਫਰਮਾਉਂਦੇ ਹਨ ਕਿ ਇਨਸਾਨ ਦੇ ਦਿਲੋ- ਦਿਮਾਗ ’ਚ ਵਿਚਾਰਾਂ ਦਾ ਆਉਣਾ -ਜਾਣਾ ਆਮ ਗੱਲ ਹੈ ਪਰ ਖਾਸ ਗੱਲ ਹੈ ਰਾਮ, ਅੱਲਾ, ਵਾਹਿਗੁਰੂ, ਖੁਦਾ, ਰੱਬ ਦੇ ਵਿਚਾਰਾਂ ਦਾ ਆਉਣਾ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਲਿਯੁਗ ’ਚ ਕਾਮ ਵਾਸ਼ਨਾ, ਕੋ੍ਰਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਹ ਆਮ ਗੱਲ ਹੈ ਇਹ ਵਿਚਾਰ ਤਾਂ ਚੱਲਦੇ ਹੀ ਰਹਿੰਦੇ ਹਨ ਪਰ ਇਨ੍ਹਾਂ ਵਿਚਾਰਾਂ ਦੀ ਕਾਟ ਕਰਕੇ ਜਦੋਂ ਸਤਿਗੁਰੂ ਦੇ ਪਿਆਰ -ਮੁਹੱਬਤ ਦੇ ਵਿਚਾਰ ਚੱਲਣ ਲੱਗਦੇ ਹਨ ਤਾਂ ਉਹ ਖਾਸ ਗੱਲ ਹੋ ਜਾਂਦੀ ਹੈ ਤੇ ਉਹ ਖਾਸ ਗੱਲ ਸਤਿਸੰਗ ’ਚ ਆ ਕੇ ਬਹੁਤ ਹੀ ਖਾਸ ਹੋ ਜਾਂਦੀ ਹੈ ਭਾਵ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਤਾਂ ਕਿ ਨੇਕ ਵਿਚਾਰ ਹੋਰ ਵਧ ਜਾਣ ਤੇ ਉਨ੍ਹਾਂ ਦਾ ਹਮੇਸ਼ਾ ਤਾਂਤਾ ਲੱਗਿਆ ਰਹੇ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ ਲੋਕ ਮਾਲਕ ਤੋਂ ਸੈਂਕੜੇ ਇੱਛਾਵਾਂ ਰੱਖਦੇ ਹਨ, ਮਾਲਕ ਪੂਰੀ ਵੀ ਕਰਦਾ ਹੈ , ਕਦਮ- ਕਦਮ ’ਤੇ ਜਾਨ ਬਚਾਉਂਦਾ ਹੈ, ਮੌਤ ਜਿਹੇ ਭਿਆਨਕ ਕਰਮਾਂ ਨੂੰ ਪਲ ’ਚ ਕੱਟ ਦਿੰਦਾ ਹੈ ਜਦੋਂ ਉਹ ਕਰਮ ਹੁੰਦੇ ਹਨ, ਜਦੋਂ ਮਾਲਕ ਦਾ ਰਹਿਮੋ -ਕਰਮ ਹੁੰਦਾ ਹੈ ਤਾਂ ਇਨਸਾਨ ਨੂੰ ਲੱਗਦਾ ਹੈ ਕਿ ਜ਼ਿੰਦਗੀ ਤਾਂ ਹੈ ਹੀ ਉਸੇ ਦੀ ਜਦੋਂ ਸਮਾਂ ਗੁਜ਼ਰਦਾ ਹੈ ਤਾਂ ਮਨ ਏਨਾ ਹਰਾਮੀ, ਕਪਟੀ ਹੈ ਕਿ ਇਨਸਾਨ ਸਤਿਗੁਰੂ ਦੇ ਕੀਤੇ ਗਏ ਪਰਉਪਕਾਰਾਂ ਨੂੰ ਭੁਲਾ ਦਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ