ਕੋਟਕਪੂਰਾ (ਅਜੈ ਮਨਚੰਦਾ)। ਸਥਾਨਕ ਰੇਲਵੇ ਸਟੇਸ਼ਨ ਵਿਖੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨੂੰ ਲੈ ਕੇ ਅੱਜ ਸਮਸ਼ੇਰ ਸਿੰਘ ਗਿੱਲ ਡੀਐੱਸਪੀ ਕੋਟਕਪੂਰਾ, ਰੇਲਵੇ ਜੀਆਪੀ ਪੁਲਿਸ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਬਰਾੜ, ਰੇਲਵੇ ਆਰਪੀਐੱਫ ਪੁਲਿਸ ਦੇ ਇੰਚਾਰਜ ਇੰਦਰ ਕਾਂਤ ਸ਼ਰਮਾ, ਸਦਰ ਕੋਟਕਪੂਰਾ ਦੇ ਐੱਸਐੱਚਓ ਚਮਕੌਰ ਸਿੰਘ ਬਰਾੜ ਵੱਲੋਂ ਰੇਲਵੇ ਖੇਤਰ ਵਿਚ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਦੌਰਾਨ ਵੱਡੀ ਗਿਣਤੀ ‘ਚ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਜਵਾਨ ਸ਼ਾਮਲ ਸਨ। (Flag March )
ਇਹ ਵੀ ਪੜ੍ਹੋ : Paddy Farming : ਕਿਵੇਂ ਕਰੀਏ ਝੋਨੇ ਦੀ ਕਾਸ਼ਤ ਅਤੇ ਇਹ ਆਮਦਨ ਦਾ ਸਰੋਤ ਕਿਵੇਂ ਬਣ ਸਕਦਾ ਹੈ, ਪੂਰੀ ਜਾਣਕਾਰੀ
ਇਸ ਮੌਕੇ ਡੀਐੱਸਪੀ ਸਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅਤੇ ਰੇਲਵੇ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਵਿਚ ਕੋਈ ਵੀ ਸ਼ੱਕੀ ਵਿਅਕਤੀ ਦਿਖਾਈ ਦੇਵੇ ਜਾਂ ਕਿਸੇ ਵਿਅਕਤੀਆਂ ਦੀਆਂ ਸਰਗਰਮੀਆਂ ਸ਼ੱਕੀ ਲੱਗਣ ਤਾਂ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਹਰ ਹਾਲਤ ਵਿਚ ਯਕੀਨੀ ਬਣਾਈ ਜਾਵੇਗੀ। ਰੇਲਵੇ ਚੌਕੀ ਇੰਚਾਰਜ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਰੇਲਵੇ ਖੇਤਰ ‘ਚ ਹਰੇਕ ਅਨਸਰ ‘ਤੇ ਤਿੱਖੀ ਨਜ਼ਰ ਰੱਖੀ ਗਈ ਹੈ।
ਸ਼ੱਕੀ ਵਿਅਕਤੀ ਮਿਲਣ ‘ਤੇ ਤੁਰੰਤ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ (Flag March )
ਉਨ੍ਹਾਂ ਕਿਹਾ ਕਿ ਮੁਸਾਫਿਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਸ਼ੱਕੀ ਵਿਅਕਤੀ ਮਿਲਣ ‘ਤੇ ਤੁਰੰਤ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਅਣਜਾਣ ਵਿਅਕਤੀ ਤੋਂ ਕੋਈ ਵੀ ਖਾਣ ਵਾਲੀ ਵਸਤੂ ਨਾ ਲੈ ਕੇ ਖਾਵੋ। ਮੁਸਾਫਿਰਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਨਸ਼ੇ ਦਾ ਸੇਵਨ ਕਰ ਕੇ ਰੇਲਵੇ ਸਟੇਸ਼ਨ ਨਾ ਆਏ ਅਤੇ ਨਾ ਹੀ ਰੇਲਗੱਡੀ ‘ਚ ਸਫਰ ਕਰੇ। ਇਸ ਮੌਕੇ ਜਗਸੀਰ ਸਿੰਘ ਮੰਤਰੀ, ਰੇਸ਼ਮ ਸਿੰਘ, ਮਹਿਲ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।