ਪੁਲਿਸ ਨੇ ਹਥਿਆਰਬੰਦ ਲੁੱਟ ਦੀ ਸੁਲਝਾਈ ਗੁੱਥੀ, 48 ਘੰਟਿਆਂ ਦੇ ਅੰਦਰ ਦੋ ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਨੇ ਹਥਿਆਰਬੰਦ ਲੁੱਟ ਦੀ ਸੁਲਝਾਈ ਗੁੱਥੀ, 48 ਘੰਟਿਆਂ ਦੇ ਅੰਦਰ ਦੋ ਮੁਲਜ਼ਮ ਗ੍ਰਿਫ਼ਤਾਰ

ਪਿਸਤੌਲ, 5 ਜਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤੀ ਗਈ ਸਕੋਡਾ ਗੱਡੀ ਬਰਾਮਦ

ਮੋਹਾਲੀ (ਐੱਮ ਕੇ ਸ਼ਾਇਨਾ)। ਪੁਲਿਸ ਵੱਲੋੰ ਜੁਰਮ ਵਿਰੁੱਧ ਵਿੱਢੀ ਮੁਹਿੰਮ ਤਹਿਤ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਸਿਮਰਜੀਤ ਸਿੰਘ, ਐਸਐਚਓ ਨੇ ਜ਼ੀਰਕਪੁਰ ਵਿਖੇ ਇੱਕ 52 ਸਾਲਾ ਬੈਂਕਰ ਤੋਂ 1.2 ਲੱਖ ਰੁਪਏ ਅਤੇ ਹੋਰ ਕੀਮਤੀ ਸਮਾਨ ਦੀ ਲੁੱਟ/ਖੋਹ ਕਰਨ ਵਾਲੇ ਦੋਨਾਂ ਮੁਲਜ਼ਮਾਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ। (Mohali News) ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੀਰਵਾਲਾ ਚੌਂਕ ਲਾਈਟਾਂ ਤੋਂ ਬੱਸ ਵਿੱਚ ਸਵਾਰ ਹੋਣ ਦੀ ਉਡੀਕ ਕਰ ਰਹੇ ਐਸ ਬੀ ਆਈ ਬੈਂਕ ਦੇ ਮੁਲਾਜ਼ਮ ਵਿਕਾਸ ਸ਼ਰਮਾ ਕੋਲੋਂ ਦੋ ਅਣਪਛਾਤੇ ਬਦਮਾਸ਼ਾਂ (Mohali News) ਵੱਲੋਂ ਪੈਸੇ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ ਗਿਆ,

Mohali News

ਜਿਨ੍ਹਾਂ ਨੇ ਉਸਨੂੰ ਚਿੱਟੇ ਰੰਗ ਦੀ ਸਕੋਡਾ ਕਾਰ ਵਿੱਚ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਸੀ। ਲੁਟੇਰਿਆਂ ਨੇ ਉਸ ਤੋਂ ਯੂਪੀਆਈ ਰਾਹੀਂ 1 ਲੱਖ ਰੁਪਏ ਟਰਾਂਸਫਰ ਕਰਵਾਏ ਅਤੇ ਫਿਰ ਉਸ ਨੂੰ ਬੰਦੂਕ ਦੀ ਨੋਕ ‘ਤੇ ਦਸਮੇਸ਼ ਨਗਰ ਸਥਿਤ ਏਟੀਐੱਮ ‘ਤੇ ਲੈ ਗਏ, ਜਿੱਥੋਂ ਉਨ੍ਹਾਂ ਨੇ 20000 ਰੁਪਏ ਕਢਵਾ ਲਏ । ਭੱਜਣ ਤੋਂ ਪਹਿਲਾਂ ਦੋਵਾਂ ਨੇ ਉਸ ਦਾ ਪਰਸ, ਮੋਬਾਈਲ ਫੋਨ ਅਤੇ ਸੋਨੇ ਦੀਆਂ ਮੁੰਦਰੀਆਂ ਵੀ ਖੋਹ ਲਈਆਂ ਸਨ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ, ਵੇਖੋ ਤਸਵੀਰਾਂ

ਪਿਸਤੌਲ, 5 ਜਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤੀ ਗਈ ਸਕੋਡਾ ਗੱਡੀ ਬਰਾਮਦ

ਜ਼ੀਰਕਪੁਰ ਪੁਲਿਸ ਨੇ ਆਈਪੀਸੀ ਦੀ ਧਾਰਾ 379-ਬੀ, 382, 506 ਅਤੇ 34 ਅਤੇ ਆਰਮਜ਼ ਐਕਟ ਦੀ 25 ਅਧੀਨ ਮਾਮਲਾ ਦਰਜ ਕਰਨ ਤੋਂ ਬਾਅਦ, ਇੱਕ ਦੋਸ਼ੀ ਦੀ ਪਛਾਣ ਨਿਤਿਨ ਕੁਮਾਰ ਪੁੱਤਰ ਵਿਨੇਸ਼ ਕੁਮਾਰ ਵਾਸੀ ਅਬੋਹਰ, ਫਾਜ਼ਿਲਕਾ ਵਜੋਂ ਕੀਤੀ, ਜੋ ਕਿ ਹਿਸਟਰੀ ਸ਼ੀਟਰ ਹੈ । (Mohali News) ਉਸ ‘ਤੇ ਲੁੱਟ ਖੋਹ, ਕਤਲ ਦੀ ਕੋਸ਼ਿਸ਼, ਐਨਡੀਪੀਐਸ ਅਤੇ ਨਾਜਾਇਜ਼ ਹਥਿਆਰਾਂ ਨਾਲ ਸਬੰਧਿਤ 5 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਪਹਿਲੀ ਅਪ੍ਰੈਲ ਨੂੰ ਪੁਲਿਸ ਟੀਮ ਨੇ ਇੱਕ ਇਤਲਾਹ ‘ਤੇ ਕਾਰਵਾਈ ਕਰਦੇ ਹੋਏ ਨਿਤਿਨ ਕੁਮਾਰ ਨੂੰ ਉਸਦੇ ਇੱਕ ਹੋਰ ਸਾਥੀ ਅਮਿਤ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਅਬੋਹਰ ਸਮੇਤ ਸਿਗਮਾ ਸਿਟੀ, ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ। ਇਸ ਦੌਰਾਨ ਉਨ੍ਹਾਂ ਕੋਲੋਂ ਇੱਕ 32 ਕੈਲੀਬਰ ਪਿਸਤੌਲ ਸਮੇਤ 5 ਜਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤੀ ਗਈ ਸਕੋਡਾ ਗੱਡੀ ਵੀ ਬਰਾਮਦ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।