Punjab Police: ਪੁਲਿਸ ਨੇ ਚੌਥੇ ਦਿਨ ਅਗਵਾ ਵਪਾਰੀ ਨੂੰ ਸਹੀ ਸਲਾਮਤ ਛੁਡਵਾਇਆ

Punjab Police
Punjab Police: ਪੁਲਿਸ ਨੇ ਚੌਥੇ ਦਿਨ ਅਗਵਾ ਵਪਾਰੀ ਨੂੰ ਸਹੀ ਸਲਾਮਤ ਛੁਡਵਾਇਆ

Punjab Police: ਮਾਮਲੇ ’ਚ ਨਾਮਜਦ ਚਾਰ ਵਿੱਚੋਂ 2 ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

Punjab Police: ਲੁਧਿਆਣਾ (ਜਸਵੀਰ ਸਿੰਘ ਗਹਿਲ)। 21 ਨਵੰਬਰ ਸ਼ਾਮ ਨੂੰ ਸਨਅੱਤੀ ਸ਼ਹਿਰ ਲੁਧਿਆਣਾ ਤੋਂ ਇੱਕ ਵਪਾਰੀ ਨੂੰ ਅਗਵਾ ਕਰਨ ਦੇ ਮਾਮਲੇ ’ਚ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਅਗਵਾ ਵਪਾਰੀ ਨੂੰ ਸਹੀ ਸਲਾਮਤ ਛਡਵਾਉਣ ਦੇ ਨਾਲ ਹੀ ਮਾਮਲੇ ’ਚ ਨਾਮਜਦ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੋ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

ਜਾਣਕਾਰੀ ਦਿੰਦਿਆਂ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀਆਈਏ ਸਟਾਫ਼ ਤੇ ਇੰਸਪੈਕਟਰ ਗੁਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ- 2 ਨੇ ਦੱਸਿਆ ਕਿ 22 ਨਵੰਬਰ ਨੂੰ ਜਗਦੀਪ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਸੁਜੀਤ ਦਿਨਕਰ ਪਾਟਿਲ ਕੋਲ ਉਸਦੇ ਪਾਟਿਲ ਟੈਕਸਟਾਈਲ ਦੁਕਾਨ ਨੰਬਰ- 9 ਆਹਲੂਵਾਲੀਆ ਕੰਪਲੈਕਸ ਸ਼ੋਕਰਾ ਵਾਲੀ ਗਲੀ ਪਾਸ ਬਤੌਰ ਅਕਾਊਟੈਂਟ ਨੌਕਰੀ ਕਰਦਾ ਹੈ। ਮਿਤੀ 21 ਨਵੰਬਰ ਨੂੰ ਉਹ ਸਮੇਤ ਸੁਜੀਤ ਦਿਨਕਰ ਪਟੇਲ ਦੇ ਸੈਲ ਟੈਕਸ ਦੀਆਂ ਰਿਟਰਨਾਂ ਭਰਵਾਉਣ ਲਈ ਵਕੀਲ ਸਿਮਰਤ ਸਿੰਘ ਕੋਲ ਜਨਕਪੁਰੀ ਆਏ ਸਨ। Punjab Police

Read Also : Punjab News: ਇੱਕ-ਦੂਜੇ ਦੇ ਗੜ੍ਹ ਤੋੜ ਗਈਆਂ ਸਿਆਸੀ ਪਾਰਟੀਆਂ, ‘ਆਪ’ ਦੇ ਵਿਧਾਇਕਾਂ ਦੀ ਗਿਣਤੀ ਵਧੀ

ਜਿੱਥੇ ਉਸ ਦੇ ਦਫ਼ਤਰ ਦੇ ਬਾਹਰ ਪਹਿਲਾਂ ਹੀ ਖੜ੍ਹੀ ਆਈ ਟਵੰਟੀ ਕਾਰ ਨੰਬਰ ਪੀਬੀ- 10 ਜੇਟੀ- 9393 ਵਿੱਚ ਸਵਾਰ 5 ਵਿਅਕਤੀ ਥੋੜੀ ਗੱਲਬਾਤ ਉਪਰੰਤ ਸੁਜੀਤ ਪਾਟਿਲ ਨੂੰ ਆਪਣੇ ਨਾਲ ਕਾਰ ’ਚ ਬਿਠਾ ਕੇ ਲੈ ਗਏ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਸੁਜੀਤ ਪਾਟਿਲ ਨੂੰ ਅਗਵਾ ਕਰਨ ਵਾਲੇ ਸਾਹਨੇਵਾਲ ਪੁਲ ’ਤੇ ਆ ਰਹੇ ਹਨ, ਤਾਂ ਉਨ੍ਹਾਂ ਤੁਰੰਤ ਦੱਸੀ ਜਗ੍ਹਾ ’ਤੇ ਨਾਕਾਬੰਦੀ ਕਰਕੇ ਮਗਨਜੀਤ ਸਿੰਘ ਉਰਫ਼ ਮਗਨਦੀਪ ਸਿੰਘ ਉਰਫ਼ ਮਗਨ ਵਾਸੀ ਪ੍ਰੀਤ ਵਿਹਾਰ ਕਲੋਨੀ ਨੂਰਵਾਲਾ ਰੋਡ ਜੋਧੇਵਾਲ ਬਸਤੀ, ਜਾਸੀਮ ਉਰਫ਼ ਯਾਸ਼ੀਨ ਸ਼ੇਖ ਉਰਫ਼ ਸੋਨੂੰ ਵਾਸੀ ਸੰਨਿਆਸ ਨਗਰ ਜੋਧੇਵਾਲ ਬਸਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਮਾਮਲੇ ਵਿੱਚ ਨਾਮਜਦ ਸ਼ਾਹਾਬੂਦੀਨ ਅੰਸ਼ਾਰੀ ਵਾਸੀ ਗੁੜਗਾਓਂ (ਹਰਿਆਣਾ) ਤੇ ਸ਼ੁਭਮ ਦਿਕਸ਼ਤ ਵਾਸੀ ਗਰੇਵਾਲ ਕਲੋਨੀ ਜੋਧੇਵਾਲ ਬਸਤੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।