ਪੁਲਿਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਕੀਤਾ ਮਾਲ ਬਰਾਮਦ

Crime News
ਫਾਜ਼ਿਲਕਾ: ਪੁਲਿਸ ਕੋਲੋਂ ਗ੍ਰਿਫਤਾਰ ਕੀਤੇ ਗਏ ਚੋਰ ਅਤੇ ਬਰਾਮਦ ਸਮਾਨ ਦੀ ਤਸਵੀਰ।

(ਰਜਨੀਸ਼ ਰਵੀ) ਫਾਜ਼ਿਲਕਾ। ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇੰਸਪੈਕਟਰ ਲੇਖ ਰਾਜ ਮੁੱਖ ਅਫਸਰ ਥਾਣਾ ਸਿਟੀ ਫਾਜ਼ਿਲਕਾ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਟੀਮ ਵੱਲੋਂ ਵੱਖ-ਵੱਖ ਦੁਕਾਨਾਂ ਵਿਚੋਂ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੂੰ 24 ਘੰਟਿਆਂ ਵਿੱਚ ਟ੍ਰੇਸ ਕਰਕੇ ਚੋਰੀਸ਼ੁਦਾ ਸਮਾਨ ਬਰਾਮਦ ਕੀਤਾ ਗਿਆ ਹੈ। Crime News

ਇੰਸਪੈਕਟਰ ਲੇਖ ਰਾਜ ਮੁੱਖ ਅਫਸਰ ਥਾਣਾ ਸਿਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 02/03 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਰਕਸ਼ਾਪ ’ਚ ਚੋਰਾਂ ਵੱਲੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ। ਇਸ ਸਬੰਧੀ ਥਾਣਾ ਸਿਟੀ ਫਾਜ਼ਿਲਕਾ ਵੱਲੋਂ ਅਜੂਬਾ ਪੁੱਤਰ ਨਰਾਇਣ ਬਿੰਦ, ਸੂਰਜ ਕੁਮਾਰ ਪੁੱਤਰ ਪ੍ਰਕਾਸ਼ ਬਿੰਦ ਵਾਸੀ ਪਿੰਡ ਪੈਚਾ ਵਾਲੀ ਅਤੇ ਅਜੇ ਪੁੱਤਰ ਮਸਾਰੂ ਬਿੰਨ, ਕ੍ਰਾਂਤੀ ਪੁੱਤਰ ਨਾਮਲੂਮ ਅਤੇ ਕੁੰਦਨ ਪੁੱਤਰ ਗੰਗਾ ਵਾਸੀਆਨ ਝੁੱਗੀ ਝੋਪੜੀ ਮਾਰਕੀਟ ਫਜਿਲਕਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਤੇ ਉਕਤ ਵਿਚੋਂ ਤਿੰਨ ਮੁਲਜ਼ਮਾਂ ਅਜੂਬਾ ਪੁੱਤਰ ਨਰਾਇਣ ਥਿੰਦ, ਸੂਰਜ ਕੁਮਾਰ ਪੁੱਤਰ ਪ੍ਰਕਾਸ਼ ਬਿੰਦ ਵਾਸੀ ਪਿੰਡ ਪੈਚਾ ਵਾਲੀ ਅਤੇ ਅਜੇ ਪੁੱਤਰ ਮਸਾਰ ਬਿੰਨ ਵਾਸੀ ਝੁੱਗੀ ਝੌਂਪੜੀ ਮੱਛੀ ਮਾਰਕੀਟ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋਂ ਜਸਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਵਰਕਸ਼ਾਪ ’ਚੋਂ ਚੋਰੀ ਕੀਤਾ ਸਮਾਨ, ਤਾਰ ਤਾਂਬਾ 25 ਕਿੱਲੋਗ੍ਰਾਮ, ਤਾਰ ਵੈਲਡਿੰਗ 50 ਫੁੱਟ ਅਤੇ 50 ਕਿੱਲੋਗ੍ਰਾਮ ਪਿੱਤਲ ਦੇ ਬੁਸ਼ ਬ੍ਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: Fazilka : ਕਤਲ ਦੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਇਸ ਤੋਂ ਇਲਾਵਾ ਅਸ਼ੋਕ ਕੁਮਾਰ ਪੁੱਤਰ ਸੋਨਾ ਰਾਮ ਦੀ ਦੁਕਾਮ ’ਚ ਚੋਰੀ ਕੀਤੀ ਐਲਸੀਡੀ ਬ੍ਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸੁਖਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਦੀ ਵੈਲਡਿੰਗ ਵਰਕਸ਼ਾਪ ਵਿੱਚ ਚੋਰੀ ਕੀਤਾ ਲੋਹੇ ਦਾ ਸਮਾਨ ਵੀ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇੰਨ੍ਹਾਂ ਪਾਸੋਂ ਚੋਰੀ ਦੀਆਂ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ। ਮੁਕੱਦਮੇ ਵਿੱਚ ਕ੍ਰਾਂਤੀ ਅਤੇ ਕੁੰਦਨ ਵਾਸੀਆਨ ਝੁੱਗੀ ਝੌਂਪੜੀ ਮਾਰਕੀਟ ਫਜਿਲਕਾ ਦੀ ਗ੍ਰਿਫਤਾਰੀ ਬਾਕੀ ਹੈ। Crime News