ਪੁਲਿਸ ਵੱਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼

Exposing International Gang ​
 ਖੰਨਾ ਪੁਲਿਸ ਅਸਲਾ ਸਪਲਾਈ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨਾਲ।

ਦੋ ਵੱਖ-ਵੱਖ ਮਾਮਲਿਆਂ ’ਚ 5 ਮੈਂਬਰਾਂ ਨੂੰ ਗਿ੍ਰਫ਼ਤਾਰ ਕਰਦਿਆਂ ਅਸਲ ਕੀਤਾ ਬਰਾਮਦ

(ਜਸਵੀਰ ਸਿੰਘ ਗਹਿਲ) ਖੰਨਾ/ਲੁਧਿਆਣਾ। ਖੰਨਾ ਦੀ ਪੁਲਿਸ ਨੇ ਇੱਕ ਹੋਰ ਅੰਤਰਾਜ਼ੀ ਗਿਰੋਹ ਦਾ ਪਰਦਾਫ਼ਾਸ (Exposing International Gang​ )ਕਰਨ ਦਾ ਦਾਅਵਾ ਕੀਤਾ ਹੈ। ਜਿਸ ’ਚ ਪੁਲਿਸ ਵੱਲੋਂ 5 ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 14 ਅਸਲੇ ਬਰਾਮਦ ਕੀਤੇ ਹਨ। ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਡਾ. ਪ੍ਰਗਿਆ ਜੈਨ ਨੇ ਦੱਸਿਆ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਜਿਸ ਤਹਿਤ ਡੀਐੱਸਪੀ (ਡੀ) ਪਵਨਜੀਤ, ਇੰਚਾਰਜ ਸੀਆਈਏ ਸਟਾਫ਼ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ- 1 ਇੰਸਪੈਕਟਰ ਜਗਜੀਵਨ ਰਾਮ, ਇੰਚਾਰਜ ਨਾਰਕੋਟਿਕ ਸੈੱਲ 2 ਥਾਣੇਦਾਰ ਸੁਖਵੀਰ ਸਿੰਘ ਸਮੇਤ ਥਾਣਾ ਦੋਰਾਹਾ ਅਤੇ ਸੀਆਈਏ ਸਟਾਫ਼ ਖੰਨਾਂ ਦੀ ਪੁਲਿਸ ਪਾਰਟੀ ਵੱਲੋਂ 2 ਵੱਖ-ਵੱਖ ਮਾਮਲਿਆਂ ਵਿੱਚ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜੋ ਅੰਤਰਰਾਜੀ ਪੱਧਰ ’ਤੇ ਅਸਲਾ ਸਪਲਾਈ ਕਰਦੇ ਸਨ।

ਇਹ ਵੀ ਪੜ੍ਹੋ : ਬਿਜਲੀ ਕਾਮਿਆਂ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕ ’ਚ ਕੀਤਾ ਰੋਸ ਪ੍ਰਦਰਸ਼ਨ

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਖ਼ਬਰ ਦੀ ਇਤਲਾਹ ’ਤੇ ਨਾਕਾਬੰਦੀ ਦੌਰਾਨ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਮੋਹਿਤ ਜਗੋਤਾ ਤੇ ਦੀਵਾਂਸੂ ਧੀਰ ਵਾਸੀਆਨ ਤਰਸੇਮ ਕਲੋਨੀ ਜੱਸੀਆ ਰੋਡ (ਜ਼ਿਲ੍ਹਾ ਲੁਧਿਆਣਾ) ਵਜੋਂ ਹੋਈ ਹੈ, ਜਿੰਨ੍ਹਾਂ ਨੂੰ ਮੁਖਬਰ ਦੀ ਇਤਲਾਹ ’ਤੇ ਨਾਕਾਬੰਦੀ ਦੌਰਾਨ ਗਿ੍ਰਫ਼ਤਾਰ ਕੀਤਾ ਗਿਆ। ਇੰਨ੍ਹਾਂ ਪਾਸੋਂ 1 ਪਿਸਟਲ ਅਤੇ 2 ਮੈਗਜ਼ੀਨ ਬਰਾਮਦ ਕਰਕੇ ਥਾਣਾ ਦੋਰਾਹਾ ਵਿਖੇ 21 ਨਵੰਬਰ 2023 ਨੂੰ ਮਾਮਲਾ ਦਰਜ਼ ਕੀਤਾ ਗਿਆ। ਦੌਰਾਨ- ਏ-ਤਫ਼ਤੀਸ ਸਾਹਮਣੇ ਆਇਆ ਕਿ ਉਕਤਾਨ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਉਂਦੇ ਹਨ ਤਾਂ ਵਿਸ਼ੇਸ਼ ਟੀਮ ਨੂੰ ਰੇਡ ਲਈ ਮੱਧ ਪ੍ਰਦੇਸ਼ ਭੇਜਿਆ ਗਿਆ। (Exposing International Gang)

ਜਿੱਥੇ 25 ਨਵੰਬਰ ਨੂੰ ਗੁਰਲਾਲ ਉਚਵਾਰੀ ਵਾਸੀ ਪਿੰਡ ਪਚੋਰੀ (ਜ਼ਿਲ੍ਹਾ ਬਰਹਾਨਪੁਰ) ਅਤੇ ਰਵੀ ਨਾਗਵਾਲ ਵਾਸੀ ਪਾਂਗਰੀ ਮਾਲ (ਜ਼ਿਲ੍ਹਾ ਬਰਹਾਨਪੁਰ) ਨੂੰ ਗਿ੍ਰਫ਼ਤਾਰ ਕਰਕੇ ਇੰਨ੍ਹਾਂ ਪਾਸੋਂ 10 ਪਿਸਟਲ 32 ਬੋਰ ਸਮੇਤ ਮੈਗਜੀਨ ਬਰਾਮਦ ਹੋਏ। ਦੂਸਰੇ ਮਾਮਲੇ ’ਚ ਥਾਣਾ ਦੋਰਾਹਾ ਦੀ ਪੁਲਿਸ ਨੇ ਗਸ਼ਤ ਦੌਰਾਨ ਬੱਸ ਸਟੈਂਡ ਵਿਖੇ ਪੈਦਲ ਆਉਂਦੇ ਨੌਜਵਾਨ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਕਬਜੇ ’ਚੋਂ 2 ਪਿਸਟਲ 32 ਬੋਰ ਸਮੇਤ ਮੈਗਜੀਨ, 1 ਦੇਸੀ ਪਿਸਟਲ 30 ਬੋਰ ਸਮੇਤ ਮੈਗਜੀਨ , 2 ਮੈਗਜੀਨ 32 ਬੋਰ, 1 ਮੈਗਜੀਨ 30 , 3 ਰੌਂਦ 9 ਐੱਮਐੱਮ ਬਰਾਮਦ ਹੋਏ।

ਵਿਅਕਤੀ ਦੀ ਪਹਿਚਾਣ ਰਕਸ਼ਿਤ ਸੈਣੀ ਵਾਸੀ ਹੰਸਲੀ ਵਾਲੀ (ਅੰਮਿ੍ਰਤਸਰ) ਵਜੋਂ ਹੋਈ। ਜਿਸ ਖਿਲਾਫ਼ ਥਾਣਾ ਦੋਰਾਹਾ ਵਿਖੇ 25 ਨਵੰਬਰ 2023 ਨੂੰ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਅਗਲਰੀ ਤਫਤੀਸ ਦੌਰਾਨ ਪੁੱਛਗਿੱਛ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਕਤ 5 ਜਣਿਆਂ ਨੂੰ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਸਦਕਾ ਕਈ ਵੱਡੀਆ ਵਾਰਦਾਤਾਂ ਹੋਣੋਂ ਬਚਾਅ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਗੁਰਲਾਲ ਉਚਵਾਰੀ ਖਿਲਾਫ਼ ਇਸ ਤੋਂ ਪਹਿਲਾਂ ਇੱਕ। ਜਦਕਿ ਰਕਸ਼ਿਤ ਸੈਣੀ ਖਿਲਾਫ਼ ਆਰਮਜ ਐਕਟ ਤਹਿਤ 3 ਮੁਕੱਦਮੇ ਦਰਜ਼ ਹਨ। ਜਿੰਨਾਂ ਵਿੱਚੋਂ ਇੱਕ ’ਚ ਰਕਸ਼ਿਤ ਸੈਣੀ ਭਗੌੜਾ ਚੱਲ ਰਿਹਾ ਸੀ।

33 ਮੁਕੱਦਮੇ ਦਰਜ਼ ਕਰਕੇ 78 ਜਣੇ ਕੀਤੇ ਗ੍ਰਿਫਤਾਰ

ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਡਾ. ਪ੍ਰਗਿਆ ਜੈਨ ਮੁਤਾਬਕ ਅਸਲਾ ਸਪਲਾਈ ਕਰਨ ਦੇ ਮਾਮਲੇ ’ਚ ਖੰਨਾ ਪੁਲਿਸ ਵੱਲੋਂ 1 ਜਨਵਰੀ 2023 ਤੋਂ ਲੈ ਕੇ ਹੁਣ ਤੱਕ ਕੁੱਲ 33 ਮੁਕੱਦਮੇ ਦਰਜ਼ ਕਰਕੇ 78 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। ਜਿੰਨ੍ਹਾਂ ਪਾਸੋਂ 115 ਅਸਲੇ, 253 ਕਾਰਤੂਸ ਅਤੇ 72 ਮੈਗਜੀਨ ਪੁਲਿਸ ਨੂੰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਮਾੜੇ ਅਨਸਰਾਂ ਖਿਲਾਫ਼ ਸਖ਼ਤ ਹੈ।