ਪੁਲਿਸ ਨੇ ਛੇ ਸਾਲਾ ਬੱਚੇ ਦੇ ‘ਕਾਤਲਾਂ ਨੂੰ ਕੁਝ ਘੰਟਿਆਂ ’ਚ ਕੀਤਾ ਗ੍ਰਿਫਤਾਰ

Mansa News

3 ਜਣਿਆਂ ਨੂੰ ਕੁੱਝ ਹੀ ਘੰਟਿਆਂ ਅੰਦਰ ਕੀਤਾ ਕਾਬੂ

(ਸੁਖਜੀਤ ਮਾਨ) ਮਾਨਸਾ। ਜ਼ਿਲ੍ਹੇ ਦੇ ਪਿੰਡ ਕੋਟਲੀ ਕਲ੍ਹਾਂ ਵਿਖੇ 16 ਮਾਰਚ ਦੇਰ ਰਾਤ ਨੂੰ 6 ਸਾਲ ਦੇ ਬੱਚੇ ਦੇ ਹੋਏ ਕਤਲ ਸਬੰਧੀ ਥਾਣਾ ਸਦਰ ਮਾਨਸਾ ਵਿਖੇ ਦਰਜ ਹੋਏ ਮੁਕੱਦਮੇ ਨੂੰ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਅੰਦਰ ਸੁਲਝਾ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਵੱਲੋਂ ਦਿੱਤੀ ਗਈ। (Mansa News )

ਐਸਐਸਪੀ ਨੇ ਦੱਸਿਆ ਕਿ 16 ਮਾਰਚ ਨੂੰ ਥਾਣਾ ਸਦਰ ਮਾਨਸਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਕਲ੍ਹਾਂ ਵਿਖੇ ਇੱਕ 6 ਸਾਲਾਂ ਬੱਚੇ ਦਾ ਕਤਲ ਹੋ ਗਿਆ ਹੈ। ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟਲੀ ਕਲ੍ਹਾ ਦੇ ਬਿਆਨਾਂ ‘ਤੇ ਮੁਕੱਦਮਾ ਨੰਬਰ 52, ਧਾਰਾ 302,307,34,120 ਬੀ, 25/27 ਆਰਮਜ ਐਕਟ ਤਹਿਤ ਸੇਵਕ ਸਿੰਘ ਤੇ ਅਮ੍ਰਿਤ ਸਿੰਘ ਪੁੱਤਰ ਬਲਵੀਰ ਸਿੰਘ (ਦੋਵੇਂ ਸਕੇ ਭਰਾ) ਅਤੇ ਚੰਨੀ ਪੁੱਤਰ ਜੰਟਾ ਵਗੈਰਾ ਵਾਸੀਆਨ ਕੋਟਲੀ ਕਲ੍ਹਾਂ ਖਿਲਾਫ਼ ਦਰਜ ਕੀਤਾ ਗਿਆ ਸੀ।

ਮਾਨਸਾ : ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਤੇ ਨਾਲ ਹੋਰ ਅਧਿਕਾਰੀ। ਤਸਵੀਰ : ਸੱਚ ਕਹੂੰ ਨਿਊਜ਼

 ਮੁਲਜ਼ਮਾਂ ਨੂੰ ਕਾਬੂ ਕਰਨ ਲਈ ਤਕਨੀਕੀ ਢੰਗ ਨਾਲ ਤਫਤੀਸ ਕੀਤੀ

ਉਹਨਾਂ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਬਾਲ ਕ੍ਰਿਸਨ ਐਸ.ਪੀ(ਡੀ) ਮਾਨਸਾ,ਸੰਜੀਵ ਗੋਇਲ ਡੀ.ਐਸ.ਪੀ ਮਾਨਸਾ ਦੀ ਨਿਗਰਾਨੀ ਹੇਠ ਥਾਣੇਦਾਰ ਪ੍ਰਵੀਨ ਕੁਮਾਰ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਇੰਸਪੈਕਟਰ ਜਗਦੀਸ ਕੁਮਾਰ ਇੰਚਾਰਜ ਸੀ .ਆਈ.ਏ ਸਟਾਫ ਮਾਨਸਾ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਤੁਰੰਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਉਹਨਾਂ ਦੱਸਿਆ ਕਿ ਤਫਤੀਸ ਦੌਰਾਨ ਸੇਵਕ ਸਿੰਘ ,ਅਮ੍ਰਿਤ ਸਿੰਘ ਅਤੇ ਚੰਨੀ ਵਾਸੀਆਨ ਕੋਟਲੀ ਕਲ੍ਹਾਂ ਨੂੰ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਦੇ ਸਮੇਤ ਕਾਬੂ ਕਰ ਲਿਆ ਗਿਆ ਹੈ।

Mansa News

ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਆਪਣੀ ਮੁੱਢਲੀ ਪੁੱਛਗਿੱਛ ਵਿੱਚ ਮੰਨਿਆਂ ਕਿ ਉਹਨਾਂ ਵੱਲੋਂ ਮਿਤੀ 16 ਮਾਰਚ ਨੂੰ ਹਰਉਦੇਵੀਰ ਸਿੰਘ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਅਮ੍ਰਿਤ ਸਿੰਘ ਨੇ ਆਪਣੀ ਨਿਸ਼ਾਨ ਦੇਹੀ ‘ਤੇ ਵਾਰਦਾਤ ਲਈ ਵਰਤਿਆ ਦੇਸੀ ਕੱਟਾ (ਪਿਸਟਲ) ਆਪਣੇ ਰਿਹਾਇਸੀ ਮਕਾਨ ਵਿੱਚੋਂ ਬਰਾਮਦ ਕਰਵਾਇਆ ਹੈ। ਐਸਐਸਪੀ ਨੇ ਦੱਸਿਆ ਕਿ ਅਮ੍ਰਿਤ ਸਿੰਘ ਦਾ ਭਰਾ ਸੇਵਕ ਸਿੰੰਘ ਜੋ ਜਸਪ੍ਰੀਤ ਸਿੰਘ ਦੇ ਚਾਚੇ ਸਤਨਾਮ ਸਿੰਘ ਦੇ ਪਾਲੀ ਰਲਿਆਂ ਹੋਇਆਂ ਹੈ, ਸਤਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ। ਸਤਿਨਾਮ ਸਿੰਘ ਦੀ ਲੜਕੀ 11-12 ਸਾਲਾਂ ਦੀ ਹੈ ਤੇ ਸੇਵਕ ਸਿੰਘ ਲੜਕੀ ਨਾਲ ਅਸਲੀਲ ਹਰਕਤਾਂ ਕਰਦਾ ਸੀ। ਇਸ ਗੱਲ ਦਾ ਮੁੱਦਈ ਜਸਪ੍ਰੀਤ ਸਿੰਘ ਨੂੰ ਪਤਾ ਸੀ। ਕਾਤਲ ਇਸੇ ਕਰਕੇ ਜਸਪ੍ਰੀਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਸੀ ਇਸ ਕਰਕੇ ਰਸਤੇ ‘ਚ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਗੋਲੀ ਉਸਦੇ ਬੱਚੇ ਦੇ ਲੱਗ ਗਈ। (Mansa News )

ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ

ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮੇ ਦੀ ਤਫਤੀਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।