ਉਡਾਨ ਭਰਦਿਆਂ ਹੀ ਜਹਾਜ ਨੂੰ ਲੱਗੀ ਅੱਗ, ਯਾਤਰੀਆਂ ’ਚ ਮੱਚੀ ਹਫ਼ੜਾ ਦਫ਼ੜੀ

Big Breaking

Big Breaking: ਟੋਰਾਂਟੋ। ਕੈਨੇਡਾ ਦੇ ਟੋਰਾਂਟੋ ਤੋਂ ਇੱਕ ਵੱਡੀ ਖ਼ਬਰ ਆਈ ਹੈ। ਕੈਨੇਡਾ ਤੋਂ ਪੈਰਿਸ ਜਾ ਰਹੇ ਜਹਾਜ ਵਿੱਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਿਕ ਜਹਾਜ ਵਿੱਚ 389 ਯਾਤਰੀ ਤੇ 13 ਕਰੂ ਮੈਂਬਰ ਸਵਾਰ ਸਨ। ਚੰਗੀ ਗੱਲ ਰਹੀ ਕਿ ਪਾਇਲਟ ਦੀ ਸਮਝਦਾਰੀ ਨਾਲ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ। ਪਾਇਲਟ ਨੇ ਅੱਗ ਲੱਗਦੀ ਦੇਖ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਹਾਜ਼ ਟੋਰਾਂਟੋ ਏਅਰਪੋਰਟ ’ਤੇ ਵਾਪਸ ਉਤਾਰ ਲਿਆ।

ਏਅਰਪੋਰਟ ਅਥਾਰਿਟੀ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਜਹਾਜ ਦੇ ਟੇਕ ਆਫ਼ ਕਰਦਿਆਂ ਹੀ ਇਸ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਨੇ ਤੁਰੰਤ ਜਹਾਜ ਉਤਾਰਨ ਦੀ ਇਜਾਜਤ ਦੇ ਦਿੱਤੀ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਜੇਕਰ ਚਾਰ ਮਿੰਟ ਦੀ ਦੇਰੀ ਹੋ ਜਾਂਦੀ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਤੇਲ ਟੈਂਕਰ ਨੂੰ ਅੱਗ ਲੱਗ ਸਕਦੀ ਸੀ। ਅੱਗ ਲੱਗਣ ਮਗਜੋਂ ਯਾਤਰੀਆਂ ’ਚ ਭਾਜੜ ਪੈ ਗਈ। ਕੁਝ ਯਾਤਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਏਟੀਸੀ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਜਹਾਜ਼ ਹੇਠਾਂ ਉਤਾਰ ਲਿਆ। ਇਸ ਸਮੇਂ ਹਰ ਕੋਈ ਪਾਇਲਟ ਦੀ ਤਾਰੀਫ਼ ਕਰ ਰਿਹਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਂਚ ਮਗਰੋਂ ਦੁਬਾਰਾ ਜਹਾਜ਼ ਰਨਵੇ ’ਤੇ ਲਿਆਂਦਾ ਗਿਆ। (Big Breaking)

Also Read : IND vs PAK: ਨਿਊਯਾਰਕ ਦੀ ‘ਘਾਤਕ’ ਪਿੱਚ ’ਤੇ ਮਹਾਮੁਕਾਬਲਾ ਅੱਜ