Viral News: ਅਨੋਖੀ ਘਟਨਾ, ਚੋਰੀ ਕਰਨ ਆਏ ਵਿਅਕਤੀ ਨੇ ਲਿਖਿਆ ਮਾਫ਼ੀਨਾਮਾ, ਪੜ੍ਹੋ ਕੀ ਲਿਖ ਕੇ ਰੱਖ ਗਿਆ ਚੋਰ

Viral News
Viral News: ਅਨੋਖੀ ਘਟਨਾ, ਚੋਰੀ ਕਰਨ ਆਏ ਵਿਅਕਤੀ ਨੇ ਲਿਖਿਆ ਮਾਫ਼ੀਨਾਮਾ, ਪੜ੍ਹੋ ਕੀ ਲਿਖ ਕੇ ਰੱਖ ਗਿਆ ਚੋਰ

Viral News: ਮਾਫ਼ੀਨਾਮਾ ਲਿਖ ਕੇ ਚੋਰ ਨੇ ਉਡਾਏ ਢਾਈ ਲੱਖ ਰੁਪਏ

Viral News: ਖਰਗੋਨ (ਏਜੰਸੀ)। ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹਾ ਹੈੱਡਕੁਆਰਟਰ ’ਚ ਇੱਕ ਵਿਅਕਤੀ ਨੇ ਮਾਫ਼ੀਨਾਮਾ ਲਿਖ ਕੇ ਲਗਭਗ 2.5 ਲੱਖ ਰੁਪਏ ਚੋਰੀ ਕਰ ਲਏ। ਖਰਗੋਨ ਕੋਤਵਾਲੀ ਪੁਲਿਸ ਦੇ ਸੂਤਰਾਂ ਅਨੁਸਾਰ, ਜ਼ਮੀਂਦਾਰ ਮੁਹੱਲੇ ਦੇ ਇੱਕ ਦੁਕਾਨਦਾਰ ਜੁਜ਼ਾਰ ਅਲੀ ਦੀ ਦੁਕਾਨ ਤੋਂ ਇੱਕ ਬੈਗ ’ਚ ਰੱਖੇ ਲਗਭਗ 2.5 ਲੱਖ ਰੁਪਏ ਚੋਰੀ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਦੁਕਾਨਦਾਰ ਨੇ ਅੱਜ ਦੁਕਾਨ ਖੋਲ੍ਹੀ ਤਾਂ ਉਸਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਦੁਕਾਨਦਾਰ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੇ ਬੈਗ ਵਿੱਚ ਲਗਭਗ 2.84 ਲੱਖ ਰੁਪਏ ਰੱਖੇ ਸਨ, ਪਰ ਜਦੋਂ ਉਸਨੇ ਅੱਜ ਦੁਕਾਨ ਖੋਲ੍ਹੀ ਤਾਂ ਉਸਨੂੰ ਉਸ ਵਿੱਚ ਸਿਰਫ਼ 38 ਹਜ਼ਾਰ ਰੁਪਏ ਹੀ ਮਿਲੇ। ਬੈਗ ਵਿੱਚੋਂ ਕੰਪਿਊਟਰ ’ਤੇ ਟਾਈਪ ਕੀਤਾ ਇੱਕ ਮਾਫ਼ੀਨਾਮਾ ਮਿਲਿਆ।

Read Also : Ludhiana News: ਮਲੇਸ਼ੀਆ ਘੁੰਮ ਕੇ ਪਰਤੇ ਪਰਿਵਾਰ ਦੇ ਘਰ ਪਹੁੰਦਿਆਂ ਉੱਡੇ ਹੋਸ਼, ਮਕਾਨ ’ਚ ਹੋਇਆ…

ਮੁਆਫ਼ੀ ਨਾਮੇ ’ਚ ਲਿਖਿਆ ਸੀ ਕਿ ਮੇਰੇ ’ਤੇ ਕਰਜੇ ਦਾ ਵੱਡਾ ਭਾਰ ਹੈ, ਕਰਜ਼ੇ ਦੇ ਭਾਰੀ ਦਬਾਅ ਕਾਰਨ, ਉਹ ਨਾ ਚਾਹੁਦੇ ਹੋਏ ਵੀ ਰਾਮਨੌਮੀ ਵਾਲੇ ਦਿਨ ਚੋਰੀ ਕਰ ਰਿਹਾ ਹੈ, ਪਰ ਉਹ 6 ਮਹੀਨਿਆਂ ਵਿੱਚ ਰਕਮ ਵਾਪਸ ਕਰ ਦੇਵੇਗਾ। ਰਾਜੀਨਾਮੇ ’ਚ ਇਹ ਵੀ ਲਿਖਿਆ ਹੈ ਕਿ ਉਹ ਆਪਣੇ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਦੁਕਾਨਦਾਰ ਅਤੇ ਉਸਦਾ ਪੁੱਤਰ ਉਸਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਸਨੇ ਲਿਖਿਆ ਕਿ ਤਿੰਨ-ਚਾਰ ਦਿਨ ਪਹਿਲਾਂ ਉਹ ਦੁਕਾਨ ’ਤੇ ਆਇਆ ਸੀ ਤੇ ਉਸਨੇ ਦੁਕਾਨਦਾਰ ਨੂੰ ਬੈਗ ਵਿੱਚ ਪੈਸੇ ਪਾਉਂਦੇ ਦੇਖਿਆ ਸੀ। ਉਸਨੇ ਲਿਖਿਆ ਕਿ ਉਹ ਛੇ ਮਹੀਨਿਆਂ ਵਿੱਚ ਪੈਸੇ ਵਾਪਸ ਕਰ ਦੇਵੇਗਾ ਅਤੇ ਦੁਕਾਨਦਾਰ ਦੁਆਰਾ ਦਿੱਤੀ ਗਈ ਕਿਸੇ ਵੀ ਸਜ਼ਾ ਨੂੰ ਸਵੀਕਾਰ ਕਰੇਗਾ। Viral News