ਵਿਅਕਤੀ ਨੇ 3 ਬੱਚਿਆਂ ਸਮੇਤ ਨਹਿਰ ’ਚ ਮਾਰੀ ਛਾਲ

Suside

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਜ਼ਿਲੇ ਦੇ ਬਠਿੰਡਾ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਭੁੱਲਰ ਕੋਲੋਂ ਲੰਘਦੀ ਰਾਜਸਥਾਨ ਫੀਡਰ ਨਹਿਰ ’ਚ ਇੱਕ ਵਿਅਕਤੀ ਵੱਲੋਂ 3 ਬੱਚਿਆਂ ਸਮੇਤ ਛਾਲ ਮਾਰਨ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ। ਘਟਨਾ ਸਥਾਨ ’ਤੇ ਪਹੰੁਚੇ ਥਾਣਾ ਸਦਰ ਦੇ ਇੰਚਾਰਜ਼ ਮਲਕੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ 112 ਨੰਬਰ ’ਤੇ ਕਾਲ ਆਈ ਸੀ ਕਿ ਕਿਸੇ ਵਿਅਕਤੀ ਨੇ ਬੱਚਿਆਂ ਸਮੇਤ ਨਹਿਰ ’ਚ ਛਾਲ ਮਾਰ ਦਿੱਤੀ ਹੈ, ਉਕਤ ਸਥਾਨ ਤੋਂ ਮਿਲੇ ਸਨਾਖ਼ਤੀ ਕਾਰਡ ਤੋਂ ਪਤਾ ਚੱਲਿਆ ਕਿ ਨਹਿਰ ’ਚ ਛਾਲ ਮਾਰਨ ਵਾਲਾ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ, ਪ੍ਰਤੱਖਦਰਸ਼ੀਆ ਅਨੁਸਾਰ ਉਕਤ ਵਿਅਕਤੀ ਦੇ ਨਾਲ 3 ਬੱਚੇ ਸਨ, ਜਿਨਾਂ ਨੂੰ ਨਹਿਰ ’ਚ ਧੱਕਾ ਦੇਣ ਤੋਂ ਬਾਅਦ ਖੁਦ ਵੀ ਛਾਲ ਮਾਰ ਦਿੱਤੀ ਗਈ। ਪੁਸਿਲ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਉਕਤ ਵਿਅਕਤੀ ਤੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। (Sucide)

Also Read : ਕਤਲ ਮਾਮਲੇ ’ਚ ਮਾਂ-ਪੁੱਤ ਸਮੇਤ ਤਿੰਨ ਜਣੇ ਕਾਬੂ

LEAVE A REPLY

Please enter your comment!
Please enter your name here