ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਕੀਤਾ ਸਿਫ਼ਟ, ਲੋਕਾਂ ’ਚ ਸਹਿਮ ਦਾ ਮਾਹੌਲ

Flood
ਭਾਦਸੋਂ : ਸਥਾਨਕ ਸ਼ਹਿਰ ਦੇ ਸੰਧੂ ਕਾਲੋਨੀ ਦੇ ਘਰਾਂ ਵਿਚ ਵੜਿਆ ਪਾਣੀ ਅਤੇ ਕੁੰਜ ਬਿਹਾਰ ਕਾਲੋਨੀ ਵਿਚ ਪਾਣੀ ਤੋਂ ਬਚਣ ਲਈ ਘਰਾਂ ਤੋਂ ਰੁਖਸਤ ਹੋਏ ਵਾਸੀ। (ਤਸਵੀਰ ਤੇ ਵੇਰਵਾ ਸੁਸ਼ੀਲ ਕੁਮਾਰ)
  • ਰਾਤੋ ਰਾਤ ਵਧਿਆ ਚੋਏ ਦੇ ਪਾਣੀ ਭਾਦਸੋਂ ਦੀਆਂ ਰਿਹਾਇਸ਼ੀ ਕਾਲੋਨੀਆਂ ਵਿਚ ਵੜਿਆ

    ਹਲਕਾ ਵਿਧਾਇਕ ਦੇਵ ਮਾਨ ਅਤੇ ਐਸ.ਡੀ.ਨਾਭਾ ਨੇ ਲਿਆ ਮੌਕੇ ’ਤੇ ਜਾਇਜ਼ਾ

(ਸੁਸ਼ੀਲ ਕੁਮਾਰ) ਭਾਦਸੋਂ।ਪਿਛਲੇ ਦੋ ਦਿਨ ਤੋਂ ਭਾਦਸੋਂ ਚੋਅ ਵਿੱਚ ਵਧ ਰਹੇ ਪਾਣੀ ਨੇ ਲੋਕਾਂ ਦੇ ਅੰਦਰ ਡਰ ਪੈਦਾ ਕਰ ਦਿੱਤਾ ਜਦੋਂ ਬੀਤੀ ਦੇਰ ਰਾਤ ਇਹ ਪਾਣੀ ਅਚਾਨਕ ਸਥਾਨਕ (Flood) ਸ਼ਹਿਰ ਦੇ ਕੁਝ ਵਾਰਡਾਂ ,ਕਾਲੋਨੀਆਂ ਵਿਚ ਜਾ ਵੜਿਆ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੀ ਸੰਧੂ ਕਾਲੌਨੀ ਅਤੇ ਨਗਰ ਪੰਚਾਇਤ ਦੇ ਦਫਤਰ ਦੇ ਨਜਦੀਕ ਬਣੀ ਕੁੰਜ ਬਿਹਾਰ ਕਾਲੌਨੀ ਵਿਚ ਚੋਏ ਦੇ ਪਾਣੀ ਦੇ ਬਹਾਅ ਦੇ ਵਧਣ ਨਾਲ ਰਾਤੋ ਰਾਤ ਪਾਣੀ ਇਨਾਂ ਕਾਲੌਨੀਆਂ ਵਿਚ ਬਣੇ ਘਰਾਂ ਵਿਚ ਜਾ ਵੜਿਆ। ਇਸ ਦੌਰਾਨ ਉਥੋਂ ਦੇ ਵਸਨੀਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ।

ਭਾਦਸੋਂ : ਸਥਾਨਕ ਸ਼ਹਿਰ ਦੇ ਸੰਧੂ ਕਾਲੋਨੀ ਦੇ ਘਰਾਂ ਵਿਚ ਵੜਿਆ ਪਾਣੀ ਅਤੇ ਕੁੰਜ ਬਿਹਾਰ ਕਾਲੋਨੀ ਵਿਚ ਪਾਣੀ ਤੋਂ ਬਚਣ ਲਈ ਘਰਾਂ ਤੋਂ ਰੁਖਸਤ ਹੋਏ ਵਾਸੀ। (ਤਸਵੀਰ ਤੇ ਵੇਰਵਾ ਸੁਸ਼ੀਲ ਕੁਮਾਰ)

Flood Flood

ਹੜ੍ਹ  ’ਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ (Flood

ਨਗਰ ਪੰਚਾਇਤ ਦੇ ਪ੍ਰਧਾਨ ਦਰਸ਼ਨ ਕੋੜਾ ਨੇ ਖੁਦ ਪਾਣੀ ਵਿਚ ਵੜਕੇ ਆਪਣੇ ਕਰਮਚਾਰੀਆਂ ਅਤੇ ਕੁਝ ਵਸਨੀਕਾਂ ਦੀ ਸਹਾਇਤਾ ਨਾਲ ਜਾ ਕੇ ਤੁਰੰਤ ਬਚਾਅ ਕਾਰਜ ਆਰੰਭ ਦਿੱਤੇ ਅਤੇ ਪਾਣੀ ਦੀ ਮਾਰ ਵਿਚ ਆ ਰਹੇ ਵਸਨੀਕਾਂ ਨੂੰ ਉਥੋ ਕੱਢ ਕੇ ਸੁਰੱਖਿਅਤ ਜਗਾ ਉਤੇ ਲਿਆਂਦਾ ਗਿਆ। ਉਨਾ ਵਾਸਤੇ ਲੰਗਰ ਬਗੈਰਾ ਦਾ ਵੀ ਪ੍ਰਬੰਧ ਕੀਤਾ ਗਿਆ । ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਨਾਂ ਕਾਲੋਨੀਆਂ ਜੋ ਕਿ ਚੋਏ ਦੇ ਨਾਲ ਲੱਗਦੀਆਂ ਹਨ ਪਾਣੀ ਦੀ ਮਾਰ ਤੋਂ ਬਚਣ ਲਈ ਨਗਰ ਪੰਚਾਇਤ ਨੂੰ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ ਕਿਉਕਿ ਸ਼ਹਿਰ ਵਾਸੀ ਟੈਕਸ ਦੇ ਰੂਪ ਵਿਚ ਵੱਡੀ ਕੀਮਤ ਅਦਾ ਕਰਦੇ ਹਨ ਅਤੇ ਟੈਕਸ ਕਰਨ ਦੇ ਬਾਵਜੂਦ ਉਨਾ ਨੂੰ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਹੜ੍ਹ ਦਾ ਕਹਿਰ : ਦਰਜਨਾਂ ਪਿੰਡਾਂ ’ਚ ਪਾਣੀ ਵੜਿਆ, ਲੋਕ ਮਰ ਰਹੇ ਹਨ ਭੁੱਖੇ ਤਿਹਾਏ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਦਰਸ਼ਨ ਕੋੜਾ ਨੇ ਕਿਹਾ ਕਿ ਨਗਰ ਪੰਚਾਇਤ ਸ਼ਹਿਰ ਵਾਸੀਆਂ ਦੇ ਕਿਸੇ ਵੀ ਕਿਸਮ ਦੀ ਘਾਟ ਨਹੀਂ ਰਹਿਣ ਦੇਣਗੇ। (Flood) ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਚੋਏ ਦੇ ਨਜ਼ਦੀਕ ਵਾਰਡਾਂ ਦੇ ਆਲੇ-ਦੁਆਲੇ ਮਿੱਟੀ ਨਾਲ ਵੱਡੀ ਰੋਕ ਲਗਾਈ ਜਾਵੇਗੀ ਤਾਂ ਜੋ ਦੁਬਾਰਾ ਪਾਣੀ ਵਾਰਡਾਂ ਵਿਚ ਨਾ ਵੜ ਸਕੇ। ਇਸ ਦੌਰਾਨ ਨਾਭਾ ਦੇ ਐਸ.ਡੀ.ਐਮ ਤਰਸੇਮ ਚੰਦ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਮੌਕੇ ਤੇ ਜਾ ਕੇ ਜਾਇਜਾ ਲਿਆ ਅਤੇ ਭਰੋਸਾ ਦਿੱਤਾ ਕਿ ਸ਼ਹਿਰ ਵਾਸੀਆਂ ਨੂੰ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ ।

LEAVE A REPLY

Please enter your comment!
Please enter your name here