ਜਾਨਵਰਾਂ ਪ੍ਰਤੀ ਤੁਰਕੀ ਦੇ ਲੋਕਾਂ ਦਾ ਇੰਨਾ ਲਗਾਓ ਕਿ 29 ਏਕੜ ’ਚ ਬਣਾਏ ਲੱਕੜ ਦੇ ਘਰ

Animals

ਜਾਨਵਰਾਂ ਪ੍ਰਤੀ ਤੁਰਕੀ ਦੇ ਲੋਕਾਂ ਦਾ ਇੰਨਾ ਲਗਾਓ ਕਿ 29 ਏਕੜ ’ਚ ਬਣਾਏ ਲੱਕੜ ਦੇ ਘਰ

ਤੁਰਕੀ ਵਿਚ ਜਾਨਵਰਾਂ ਦੀ ਰੱਖਿਆ ਲਈ ਅਹਿਮ ਕਦਮ ਚੁੱਕਿਆ ਗਿਆ ਹੈ, ਤਾਂ ਕਿ ਜਾਨਵਰ ਵੀ ਇਨਸਾਨਾਂ ਵਾਂਗ ਆਪਣਾ ਜੀਵਨ ਜੀ ਸਕਣ । ਉੱਥੇ ਲੋਕ ਬਿੱਲੀਆਂ ਅਤੇ ਪੈਟਸ ਨੂੰ ਰੱਖਣ ਦੇ ਬੇਹੱਦ ਸ਼ੌਕੀਨ ਹਨ ਤੁਰਕੀ ਵਿਚ ਸੈਮਸਨ ਮਹਾਂਨਗਰ ਨਗਰਪਾਲਿਕਾ ਨੇ ਉੱਥੋਂ ਦੀਆਂ ਬਿੱਲੀਆਂ ਲਈ 29 ਏਕੜ ਜ਼ਮੀਨ ’ਤੇ ‘ਕੈਟ ਟਾਊਨ’ ਦੇ ਨਾਂਅ ਨਾਲ ਇੱਕ ਨਗਰ ਵਸਾਇਆ ਹੈ। ਇਸ ਟਾਊਨ ਦਾ ਨਿਰਮਾਣ ਕਰਕੇ ਇੱਧਰ-ਉੱਧਰ ਭਟਕਣ ਵਾਲੇ ਜਾਨਵਰਾਂ ਨੂੰ ਉਨ੍ਹਾਂ ਦੇ ਰਹਿਣ ਲਈ ਇੱਕ ਸੁਰੱਖਿਅਤ ਸਥਾਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦੀ ਖਾਸੀਅਤ ਇਹ ਹੈ ਕਿ ਇੱਥੇ ਜਾਨਵਰਾਂ ਲਈ ਲੱਕੜ ਦੇ ਘਰ, ਲੱਕੜ ਦੇ ਪੁਲ, ਖੇਡਣ ਅਤੇ ਕੁੱਦਣ ਦੇ ਮੈਦਾਨ, ਕੈਟ ਕੈਫੇਟੇਰੀਆ ਵੀ ਬਣਾਏ ਗਏ ਹਨ ਤਾਂ ਕਿ ਜਾਨਵਰ ਇੱਥੇ ਇੱਕ ਚੰਗਾ ਸਮਾਂ ਬਿਤਾ ਸਕਣ।