ਨਗਰ ਕੌਂਸਲ ਵੱਲੋਂ ਬਸਤੀ ਗੁਰੂ ਕਰਮ ਸਿੰਘ ਦੇ ਲੋਕਾਂ ਦੀ ਸਮੱਸਿਆ ਦਾ ਜੇਕਰ ਹਫਤੇ ਵਿੱਚ ਨਾ ਕੀਤਾ ਹੱਲ ਕਰਾਗੇ ਵਿਧਾਇਕ ਦੇ ਦਫ਼ਤਰ ਦਾ ਘਿਰਾਉ : ਸ਼ੈਲੇ ਸੰਧੂ
ਗੁਰੂਹਰਸਹਾਏ (ਸਤਪਾਲ ਥਿੰਦ)। ਬਸਤੀ ਗੁਰੂਕਰਮ ਸਿੰਘ ਵਾਲੀ ਭੱਠਾ ਵਸਤੀ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਸਬੰਧੀ ਸੱਚ ਕਹੂੰ ਵੱਲੋ ਪ੍ਰਮੁੱਖਤਾ ਨਾਲ ਖਬਰ ਨਸ਼ਰ ਕੀਤੀ ਗਈ ਸੀ ਕਿ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਨੇ ਗੁਰੂਕਰਮ ਸਿੰਘ ਵਸਤੀ ਦੇ ਬਸ਼ਿੱਦੇ ਪਰ ਨਗਰ ਕੋਸਲ ਵੱਲੋ ਸਿਰਫ਼ ਇੱਕ ਵਾਰ ਗੱਡੀ ਭੇਜ ਪਾਣੀ ਕੱਢ ਡੰਗ ਸਾਰ ਦਿੱਤਾ ਗਿਆ। ਪਰ ਪਾਣੀ ਦਾ ਪੱਕਾ ਹੱਲ ਨਾ ਹੋਣ ਕਰਕੇ ਲੋਕਾਂ ਵਿੱਚ ਵਿਦਰੋਹ ਵੱਧ ਗਿਆ ਜਿਸ ਕਾਰਨ ਮੁਹੱਲੇ ਦੇ ਬਸ਼ਿੰਦਿਆ ਨੇ ਭਾਜਪਾ ਅਾਗੁੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਦੀ ਅਗਵਾਈ ਹੇਠ ਅੱਜ ਗੰਦਗੀ ਦੀਆਂ ਭਰੀਆ ਰੇਹੜੀਆ ਰਾਹੀ ਸ਼ਹਿਰ ਵਿੱਚ ਰੋਸ ਪਰਦਰਸ਼ਨ ਕਰਕੇ ਨਗਰ ਕੋਸ਼ਲ ਪ੍ਰਬੰਧਕਾ ਦੀ ਪੋਲ ਖੋਲੀ ਗਈ ਤੇ ਨਗਰ ਕੋਸਲ ਪ੍ਰਧਾਨ ਦੇ ਘਰ ਮੂਹਰੇ ਧਰਨਾ ਮਾਰ ਦਿੱਤਾ ਤੇ ਜੰਮ ਕੇ ਨਅਰੇਬਾਜੀ ਕੀਤੀ। (Guruharsahai News)
ਇਹ ਵੀ ਪੜ੍ਹੋ : 28 ਸਾਲਾਂ ਦੇ ਲੰਮੇ ਵਕਫੇ ਮਗਰੋਂ ਲੰਬੀ ’ਚੋਂ ਕੋਈ ਗੈਰ-ਅਕਾਲੀ ਮੰਤਰੀ
ਇਸ ਮੌਕੇ ਧਰਨੇ ਦੀ ਅਗਵਾਈ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੇ ਕਿਹਾ ਕਿ ਸਾਡਾ ਮਕਸਦ ਰਾਹੀਗਰਾ ਨੂੰ ਪ੍ਰੇਸ਼ਾਨ ਕਰਨਾ ਜਾ ਕੋਈ ਸਿਆਸਤ ਕਰਨਾ ਨਹੀ ਅਸੀ ਸਿਰਫ਼ ਜੋ ਇਸ ਲੋਕਾਂ ਦੇ ਸੁਭਾਵਿਕ ਹੱਕ ਹਨ। ਉਨ੍ਹਾਂ ਕਰਕੇ ਉਨ੍ਹਾਂ ਨੂੰ ਹੱਕ ਦਿਆਉਣ ਲਈ ਆਏ ਹਾ ਰੇਹੜੀਆ ਵਿੱਚ ਲਿਆਦਾ ਗੰਦ ਕੋਈ ਪ੍ਰਧਾਨ ਦੇ ਮੂਹਰੇ ਸੁੱਟ ਕੇ ਕੋਈ ਗੰਦਗੀ ਫ਼ੇੈਲਾਉਣਾ ਸਾਡਾ ਮਕਸਦ ਨਹੀ ਸਿਰਫ ਅਗਾਹ ਕਰਨ ਆਏ ਹਾ ਕਿ ਇਨ੍ਹਾਂ ਲੋਕਾਂ ਦੀ ਸਾਰ ਲੋ ਕਿਵੇ ਗੰਦਗੀ ਵਿੱਚ ਜੀਵਨ ਬਤੀਤ ਕਰ ਰਹੇ ਹਨ ਉਨਾ ਨੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਦੇ ਵਿਸ਼ਵਾਸ਼ ਤੇ ਧਰਨਾ ਸਮਾਪਤ ਕਰਦਿਆਂ ਇਹ ਗੱਲ ਦੀ ਚਿਤਾਵਨੀ ਦਿੰਦਿਆਂ ਧਰਨਾ ਸਮਾਪਤ ਕੀਤਾ ਕਿ ਜੇਕਰ ਇੱਕ ਹਫਤੇ ਵਿੱਚ ਗੰਦਗੀ ਕਾਰਨ ਪ੍ਰਸ਼ਾਨ ਲੋਕਾਂ ਦੀ ਸਾਰ ਨਾ ਲਈ ਗਈ ਤਾਂ ਅਗਲੀ ਵਾਰ ਹਲਕੇ ਦੇ ਵਿਧਾਇਕ ਫ਼ੌਜਾਂ ਸਿੰਘ ਸਰਾਰੀ ਦੇ ਦਫ਼ਤਰ ਦ ਘਿਰਾਊ ਕਰਨਗੇ।
ਬਸਤੀ ਗੁਰੂਕਰਮ ਸਿੰਘ ਲੋਕਾਂ ਦੀ ਮੁਸ਼ਕਲ ਧਿਆਨ ਵਿੱਚ ਹੈ ਅਸੀ ਲੱਗੇ ਹੋਏ ਹਾਂ ਹੱਲ ਕਰਨ ਪ੍ਰਧਾਨ ਨਗਰ ਕੌਂਸਲ | Guruharsahai News
ਜਦ ਇਸ ਸਬੰਧੀ ਨਗਰ ਕੋਸਲ ਦੇ ਪ੍ਰਧਾਨ ਆਤਮਜੀਤ ਸਿੰਘ ਡੇਵਿਡ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀ ਜਦ ਪਹਿਲਾਂ ਖਬਰ ਆਪਣੇ ਅਖਬਾਰ ਲਈ ਕੀਤੀ ਉਸ ਸਮੇ ਅਸੀ ਇੰਨਾ ਦੀ ਸੁਵਿਧਾ ਲਈ ਪਾਣੀ ਨੂੰ ਮਸ਼ੀਨਾ ਰਾਹੀ ਬਾਹਰ ਕੱਢਿਆ ਗਿਆ ਪਰ ਸੀਵਰੇਜ ਦੇ ਪੱਕੇ ਹੱਲ ਦੇ ਪ੍ਰਬੰਧ ਕਰਨ ਤੇ ਲੱਗੇ ਹੋਏ ਹਾਂ ਜਲਦ ਹੱਲ ਕਰਾਗੇ।