ਸੁਨਾਮ ਊਧਮ ਸਿੰਘ ਵਾਲਾ , (ਕਰਮ ਥਿੰਦ)। ਡੇਰਾ ਸੱਚਾ ਸੌਦਾ ਤੇ ਸ਼ਰਧਾਲੂ ਆਏ ਦਿਨ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸੇ ਲੜੀ ਤਹਿਤ ਸੁਨਾਮ ਬਲਾਕ ਦੇ ਡੇਰਾ ਸ਼ਰਧਾਲੂ ਨੇ ਐਮਰਜੈਂਸੀ ਦੇ ਵਿੱਚ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ ਨਿਭਾਇਆ ਹੈ। ਇਸ ਸਬੰਧੀ ਜਸਪਾਲ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ (Blood Donation) ਦੱਸਿਆ ਕਿ ਸੁੱਖੀ ਕੌਰ ਪਤਨੀ ਰਾਜ ਸਿੰਘ ਵਾਸੀ ਪਿੰਡ ਨਮੋਲ ਦਾ ਰੋਡ ਐਕਸੀਡੈਂਟ ਹੋ ਗਿਆ ਸੀ ਜਿਸ ਦੌਰਾਨ ਖੂਨ ਦੀ ਕਮੀ ਹੋਣ ਕਾਰਨ ਡੇਰਾ ਸ਼ਰਧਾਲੂ ਸੁਖਵੀਰ ਸਿੰਘ ਇੰਸਾਂ ਪੁੱਤਰ ਦੇਸ ਰਾਜ ਇੰਸਾਂ ਵਾਸੀ ਪਿੰਡ ਨਮੋਲ ਨੇ ਐਮਰਜੰਸੀ ਦੇ ਵਿੱਚ ਖੂਨਦਾਨ ਕਰਕੇ ਮਰੀਜ਼ ਦੀ ਜਾਨ ਬਚਾ ਕੇ ਇਨਸਾਨੀਅਤ ਦਾ ਫਰਜ ਨਿਭਾਇਆ ਹੈ।
ਇਹ ਵੀ ਪੜ੍ਹੋ : ਵਿੰਨੀਪੈਗ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕੀਤੀ ਸਫਾਈ
ਜਸਪਾਲ ਇੰਸਾਂ ਨੇ ਕਿਹਾ ਕੇ ਇਹ ਸਭ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਤੇ ਆਸ਼ੀਰਵਾਦ ਸਦਕਾ ਹੀ ਹੋ ਰਿਹਾ ਹੈ। ਜੋ ਡੇਰਾ ਸ਼ਰਧਾਲੂ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੇ ਵਿੱਚ ਮੂਹਰੇ ਹੋ ਕੇ ਆ ਖੜਦੇ ਹਨ। ਉਨ੍ਹਾਂ ਦੱਸਿਆ ਕੇ ਸੁਖਵੀਰ ਇੰਸਾਂ ਨੇ ਇਸ ਬਾਰ 19ਵੀਂ ਵਾਰ ਖੂਨਦਾਨ ਕੀਤਾ ਹੈ।














