ਦੇਸ਼ ਵਿੱਚ ਕਰੋਨਾ ਦੀ ਰਫ਼ਤਾਰ ਘਟੀ, ਠੀਕ ਹੋਣ ਵਾਲਿਆਂ ਦੀ ਗਿਣਤੀ ਵਧੀ Coronavirus
ਨਵੀਂ ਦਿੱਲੀ। ਦੇਸ਼ ਵਿੱਚ ਕਰੋਨਾ (Coronavirus) ਸੰਕਰਮਣ ਦੀ ਹੌਲੀ ਰਫ਼ਤਾਰ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ ਸੰਕਰਮਣ ਦੇ 67,084 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 4,24,78,060 ਹੋ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 16,7,882 ਮਰੀਜਾਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਜਿਸ ਨਾਲ ਇਨਫੈਕਸ਼ਨ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ 4,11,80,715 ਹੋ ਗਈ ਹੈ। ਇਸ ਦੇ ਹੀ ਇਸ ਸਮੇਂ ਦੌਰਾਨ ਮਹਾਮਾਰੀ ਕਾਰਨ 1241 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਪੂਰੇ ਦੇਸ਼ ਵਿੱਚ ਕਰੋਨਾ ਦੀ ਚਪੇਟ ਵਿੱਚ ਆ ਕੇ ਮਰਨ ਵਾਲਿਆਂ ਦੀ ਗਿਣਤੀ 5,06,520 ਤੱਕ ਪਹੁੰਚ ਗਈ ਹੈ।
ਬੁੱਧਵਾਰ ਨੂੰ ਦੇਸ਼ ਵਿੱਚ 46,44,382 ਲੋਕਾਂ ਨੂੰ ਕਰੋਨਾ ਦੇ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੁਣ ਤੱਕ ਇੱਥੇ 1,71,28,19,947 ਟੀਕੇ ਲਗਾਏ ਜਾ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੋਵਿਡ ਦੇ ਸਰਗਰਮ ਮਰੀਜਾਂ ਦੀ ਗਿਣਤੀ 102039 ਤੋਂ ਘੱਟ ਕੇ 790789 ਰਹਿ ਗਈ ਹੈ। ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਕਰੋਨਾ ਦੇ ਸਰਗਰਮ ਮਾਮਲਿਆਂ ਦੀ ਦਰ 1.86 ਫੀਸਦੀ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ 96.95 ਫੀਸਦੀ ਹੈ।
ਕੇਰਲ ਕਰੋਨਾ ਦੇ ਐਕਟਿਵ ਮਾਮਲਿਆਂ ਵਿੱਚੋਂ ਸਿਖਰ ’ਤੇ ਹੈ। ਜਿੱਥੇ ਪਿਛਲੇ 24 ਘੰਟਿਆਂ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 25483 ਦੀ ਕਮੀਂ ਆਉਣ ਨਾਲ ਇਸ ਦੀ ਗਿਣਤੀ ਘਟ ਕੇ258954 ਰਹਿ ਗਈ। ਇਸ ਦੇ ਨਾਲ ਹੀ 47882 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਇਸ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 6026884 ਹੋ ਗਈ ਹੈ, ਜਦੋਂ ਕਿ 227 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 60793 ਹੋ ਗਈ ਹੈ।
ਕਰੋਨਾ (Coronavirus) ਦੇ ਐਕਟਿਵ ਮਾਮਲਿਆਂ ਵਿੱਚ ਮਹਾਰਾਸ਼ਟਰ ਦੂਜੇ ਸਥਾਨ ’ਤੇ ਆ ਗਿਆ ਹੈ ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲੇ 13172 ਤੋਂ ਘੱਟ ਕੇ 86847 ਰਹਿ ਗਏ । ਇਸ ਦੌਰਾਨ ਰਾਜ ਵਿੱਚ 20222 ਲੋਕ ਠੀਕ ਹੋਏ, ਜਿਸ ਤੋਂ ਬਾਅਦ ਇਸ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੱਧ ਕੇ 7593291 ਹੋ ਗਈ। ਇਸ ਮਹਾਮਾਰੀ ਨਾਲ 92 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 143247 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ