ਦਾ ਅਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਜੋਨ ਪੱਧਰੀ ਖੇਡ ਮੁਕਾਬਲੇ ਕਰਵਾਏ 

sports
ਲੌਂਗੋਵਾਲ : ਦਾ ਅਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਜੇਤੂ ਟੀਮ ਨਾਲ ਅਧਿਆਪਕ । ਫੋਟੋ : ਹਰਪਾਲ

ਲੌਂਗੋਵਾਲ/ਚੀਮਾ, (ਹਰਪਾਲ)। ਸੁਨਾਮ ਰੋਡ ’ਤੇ ਸਥਿਤ ਇਲਾਕੇ ਦੀ ਆਈ. ਜੀ. ਐਸ. ਈ ਬੋਰਡ ਤੋਂ ਮਾਨਤਾ ਪ੍ਰਾਪਤ) ਦਾ ਅਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਜੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਸ ਵਿਚ ਕਬੱਡੀ (ਨੈਸ਼ਨਲ ਸਟਾਈਲ) ਟੂਰਨਾਮੈਂਟ ਜੋਨ ਪੱਧਰੀ ਚੀਮਾ ਜੋਨ ਵਿੱਚ ਲੜਕਿਆਂ ਦੀਆਂ ਅੰਤਰ-14 ਕੁੱਲ 12 ਟੀਮ ਵਿੱਚੋਂ ਪਹਿਲਾ ਸਥਾਨ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਆਂ ਅਤੇ ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕਲਾਂ ਨੇ ਹਾਸਿਲ ਕੀਤਾ । ਅੰਡਰ-17 ਕੁੱਲ 10 ਟੀਮਾਂ ਵਿਚੋਂ ਪਹਿਲਾ ਸਥਾਨ ਆਸ਼ੀਰਵਾਦ ਡੇ-ਬੋਰਡਿੰਗ ਸਕੂਲ ਝਾੜੋਂ, ਦੂਸਰਾ ਸਥਾਨ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਮਾਂ ਨੇ ਹਾਸਿਲ ਕੀਤਾ।

ਅੰਡਰ 19 ਕੁੱਲ 8 ਟੀਮਾਂ ਵਿੱਚ ਪਹਿਲਾ ਸਥਾਨ ਆਸ਼ੀਰਵਾਦ ਡੇ ਬੋਰਡਿੰਗ ਸਕੂਲ ਝਾੜੋਂ ਦੂਸਰਾ ਸਥਾਨ ਬਾਬਾ ਦੀਪ ਸਿੰਘ ਸਕੂਲ ਜਖੇਪਲ ਨੇ ਡਹਾਸਿਲ ਕੀਤਾ । ਕਬੱਡੀ ਮੁਕਾਬਲਿਆਂ ਵਿੱਚ ਲੜਕਿਆਂ ਦੀਆਂ ਕੁੱਲ 30 ਟੀਮਾਂ ਵਿੱਚੋਂ ਜੇਤੂ ਖਿਡਾਰੀਆ ਨੇ ਜਿੱਤ ਪਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ।

ਲੜਕੀਆਂ ਦੇ ਵੀ ਕਬੱਡੀ ਮੁਕਾਬਲੇ ਕਰਵਾਏ

ਇਸੇ ਤਰ੍ਹਾਂ ਕਬੱਡੀ (ਨੈਸ਼ਨਲ ਸਟਾਈਲ) ਟੂਰਨਾਮੈਂਟ ਜੋਨ ਪੱਧਰੀ ਚੀਮਾ ਜੋਨ ਵਿੱਚ ਲੜਕੀਆਂ ਦੇ ਵੀ ਕਬੱਡੀ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-14 ਤੱਕ 8 ਟੀਮਾਂ ਵਿੱਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਅਤੇ ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਉਗਰਾਹਾਂ ਨੇ ਹਾਸਿਲ ਕੀਤਾ । ਅੰਡਰ-17 ਵਿੱਚ ਕੁੱਲ 4 ਟੀਮਾਂ ਵਿਚੋਂ ਪਹਿਲਾਂ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਨੇ ਹਾਸਲ ਕੀਤਾ।

 ਸਮੂਹ ਮਨੇਜਮੈਂਟ ਮੈਂਬਰਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਦਿੱਤੀ ਵਧਾਈ

ਲੜਕੀਆਂ ਦੁਆਰਾ ਵੀ ਖੇਡ ਦਾ ਬਹੁਤ ਵਧੀਆਂ ਪ੍ਰਦਰਸ਼ਨ ਕੀਤਾ ਗਿਆ । ਸਕੂਲ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਕਿਹਾ ਕਿ ਇਹੋ ਜਿਹੇ ਖੇਡ ਮੁਕਾਬੁਲਿਆਂ ਨਾਲ ਬੱਚਿਆਂ ਵਿੱਚ ਹੌਂਸਲਾ ਅਫਜਾਈ ਵੱਧਦਾ ਹੈ।ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ । ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਮੈੱਬਰਾਂ ਵੱਲੋਂ ਕੀਤੇ ਗਏ ਪ੍ਰਬੰਧ ਦੀ ਜੌਨ ਸਕੱਤਰ ਅਤੇ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ ਜੋਨ ਸਕੱਤਰ ਜਗਤਾਰ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ ਖੇਡ ਕਨਵੀਨਰ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਕੌਰ, ਰਾਜਿੰਦਰ ਕੌਰ, ਰੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ ਸਾਰੇ ਡੀ. ਪੀ. ਏ ਨੇ ਤਨਦੇਹੀ ਨਾਲ ਡਿਊਟੀ ਨਿਭਾਈ ਸਕੂਲ ਤੇ ਸਮੂਹ ਮਨੇਜਮੈਂਟ ਮੈਂਬਰਾ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ