ਪੰਜਾਬ ਸਰਕਾਰ ਅਤੇ Food Supply Department ਦੇ ਖ਼ਿਲਾਫ ਜੰਮ ਕੇ ਕੀਤੀ ਨਾਰੇਬਾਜੀ
ਫ਼ਿਰੋਜ਼ਪੁਰ (ਸਤਪਾਲ ਥਿੰਦ)। ਜਿਲੇ ਦੇ ਹਲਕਾ ਗੁਰੂਹਰਸਹਾਏ ਵਿਚ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਲਾਭਪਾਤਰੀਆਂ ਨੂੰ ਕਣਕ ਨਾ ਮਿਲਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਫੂਡ ਸਪਲਾਈ ਮਹਿਕਮੇ ਦੇ ਦਫ਼ਤਰ (Food Supply Department) ਦਾ ਹਲਕਾ ਗੁਰੂਹਰਸਾਏ ਦੇ ਵੱਖ-ਵੱਖ ਪਿੰਡਾਂ ਦੇ ਗਰੀਬ ਪਰਿਵਾਰਾਂ ਨੇ ਦਫ਼ਤਰ ਨੂੰ ਘੇਰਿਆ ਤੇ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ।
ਫੂਡ ਸਪਲਾਈ ਮਹਿਕਮੇ ਤੇ ਡਿਪੂ ਹੋਲਡਰ ਵੱਲੋਂ ਜਲਦੀ ਹੀ ਕਣਕ ਵੰਡਣ ਦਾ ਦਿੱਤਾ ਭਰੋਸਾ | Food Supply Department
ਇਸ ਮੌਕੇ ਹਲਕਾ ਗੁਰੂਹਰਸਾਏ ਦੇ ਵੱਖ ਵੱਖ ਪਿੰਡਾਂ ਵਿੱਚ ਫੂਡ ਸਪਲਾਈ ਮਹਿਕਮੇ ਦੇ ਦਫਤਰ ਪਹੁੰਚੀ ਗਰੀਬ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਕਣਕ ਦੀ ਵੰਡ ਨਹੀਂ ਕੀਤੀ ਗਈ ਉਨ੍ਹਾਂ ਨੇ ਫੂਡ ਸਪਲਾਈ ਮਹਿਕਮੇ ਦੇ ਕਰਮਚਾਰੀਆਂ ਅਤੇ ਡੀਪੂ ਹੋਲਡਰ ਦੇ ਖ਼ਿਲਾਫ਼ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਦੀ ਮਿਲੀਭੁਗਤ ਕਾਰਨ ਗਰੀਬ ਲੋਕਾਂ ਨੂੰ ਕਣਕ ਨਹੀਂ ਦਿੱਤੀ ਜਾ ਰਹੀ ਹੈ । ਉਹਨਾਂ ਨੇ ਕਥਿਤ ਦੋਸ਼ ਡੀਪੂ ਹੋਲਡਰ ਤੇ ਲਗਾਏ ਹਨ ਕਿ ਡੀਪੂ ਹੋਲਡਰ ਵੱਲੋਂ ਸਹੀ ਵੰਡ ਨਹੀਂ ਕੀਤੀ ਜਾ ਰਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣਾ ਹੱਕ ਲੈਣ ਲਈ ਡੀਪੂ ਹੋਲਡਰ ਦੇ ਘਰ ਜਾਂਦੇ ਹਨ ਤਾਂ ਉਲਟਾ ਸਾਨੂੰ ਗਾਲੀ ਗਲੋਚ ਅਤੇ ਕਹਿੰਦਾ ਹੈ ਤੁਸੀਂ ਜੋਂ ਮਰਜ਼ੀ ਕਰਲੋ ਅਸੀਂ ਤੁਹਾਨੂੰ ਕਣਕ ਨਹੀਂ ਦੇਣੀ ।
ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਵਿਸ਼ਵਾਸ ਤੋਂ ਬਾਅਦ ਵਾਪਸ ਪਰਤੇ ਲਾਭਪਾਤਰੀ
ਇਸ ਮੌਕੇ ਜਦ ਫੂਡ ਸਪਲਾਈ ਮਹਿਕਮੇ ਦੇ ਇੰਸਪੈਕਟਰ ਪ੍ਰੀਤਮ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਪਿੰਡਾਂ ਦੇ ਲੋਕਾਂ ਨੂੰ ਕਣਕ ਦੀ ਵੰਡ ਕਰਨੀ ਸੀ ਲੇਕਿਨ ਕਣਕ ਦਾ ਸੀਜਨ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਕਣਕ ਨਹੀਂ ਦਿੱਤੀ ਗਈ ਤੇ ਜਲਦੀ ਹੀ ਕਣਕ ਦਾ ਸੀਜਨ ਖਤਮ ਹੁੰਦਿਆਂ ਪਹਿਲ ਦੇ ਅਧਾਰ ਤੇ ਰਹਿਦਾ ਇਨ੍ਹਾਂ ਨੂੰ ਬਕਾਇਆ ਮਹਿਕਮੇ ਵੱਲੋਂ ਦਿੱਤਾ ਜਾਵੇਗਾ । ਇਸ ਮੌਕੇ ਜੱਦ ਡੀਪੂ ਹੋਲਡਰ ਦੇ ਪਰਿਵਾਰਿਕ ਮੈਂਬਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਗਰੀਬ ਲਾਭਪਾਤਰੀਆਂ ਦੀਆਂ ਪਰਚੀਆ ਕੱਟੀਆ ਗਈਆਂ ਹਨ ਜਲਦੀ ਹੀ ਇਨ੍ਹਾਂ ਪਰਿਵਾਰਾਂ ਨੂੰ ਕਣਕ ਦੀ ਵੰਡ ਕੀਤੀ ਜਾਵੇਗੀ।