ਦੇਸ਼ ‘ਚ ਲਗਾਤਾਰ ਵਧ ਰਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ

Corona India

ਕੋਰੋਨਾ ਦੇ 63,371 ਨਵੇਂ ਮਾਮਲੇ ਮਿਲੇ

ਨਵੀਂ ਦਿੱਲੀ (ਏਜੰਸੀ)। ਕੋਰੋਨਾ ਦੀ ਲਪੇਟ ‘ਚ ਆਏ ਲੋਕਾਂ ਦੀ ਜਾਂਚ ‘ਚ ਤੇਜ਼ੀ ਤੇ ਸਹੀ ਇਲਾਜ ਨਾਲ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਦੇ 73.70 ਲੱਖ ਮਾਮਲਿਆਂ ਦੇ ਮੁਕਾਬਲੇ ਸਰਗਰਮ ਮਾਮਲੇ ਘੱਟ ਕੇ ਅੱਠ ਲੱਖ ਹੋ ਗਏ ਹਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 70,348 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਦੇਸ਼ ‘ਚ ਹੁਣ ਤੱਕ 64,53,789 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਇਸ ਦੌਰਾਨ 63,371 ਕੋਰੋਨਾ ਦੇ ਨਵੇਂ ਮਾਮਲੇ ਮਿਲੇ ਹਨ, ਜਿਨ੍ਹਾਂ ਨੂੰ ਮਿਲਾ ਕੇ ਕੁੱਲ ਮਰੀਜ਼ਾਂ ਦੀ ਗਿਣਤੀ 73,70,478 ਹੋ ਗਈ ਹੈ। (Covid-19)

ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਮੀ ਆਉਣ ਕਾਰਨ ਸਰਗਰਮ ਮਾਮਲੇ 7862 ਘੱਟ ਕੇ 8,04,528 ਹੋ ਗਏ। ਕੋਰੋਨਾ ਦੇ ਮਾਮਲੇ ‘ਚ ਭਾਰਤ ਦੁਨੀਆ ਭਰ ‘ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਅਮਰੀਕਾ ‘ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 79,79,448 ਹੈ ਤੇ ਇਸ ਹਿਸਾਬ ਨਾਲ ਭਾਰਤ ਹੁਣ ਸਿਰਫ਼ 6.08 ਲੱਖ ਹੀ ਪਿੱਛੇ ਹੈ। ਮ੍ਰਿਤਕਾਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਅਮਰੀਕਾ ਤੇ ਬ੍ਰਾਜੀਲ ਤੋਂ ਬਾਅਦ ਤੀਜੇ ਸਥਾਨ ‘ਤੇ ਹੈ। (Covid-19)