ਸੁਨਾਮ ਦੀ ਟਿੱਬੀ ’ਚ ਮੌਤਾਂ ਦੀ ਗਿਣਤੀ 9 ਪਹੁੰਚੀ

Poisonous Liquor
ਫਾਈਲ ਫੋਟੋ.

ਅੱਧੀ ਦਰਜਨ ਤੋਂ ਵੀ ਜ਼ਿਆਦਾ ਦਾਖ਼ਲ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ’ਚ ਕਥਿਤ ਜਹਿਰੀਲੀ ਸ਼ਰਾਬ ਪੀਣ ਨਾਲ ਹਾਲਤ ਵਿਗੜ ਵਾਲਿਆਂ ਦਾ ਅੰਕੜਾ ਵੱਧਦਾ ਹੀ ਜਾ ਰਿਹਾ ਹੈ। ਹੁਣ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਅਧੀਨ ਵਿਅਕਤੀਆਂ ’ਚੋਂ ਇੱਕ ਹੋਰ ਵਿਅਕਤੀ ਜਿਸ ਦਾ ਨਾਂਅ ਬਿੱਟੂ ਸਿੰਘ ਪੁੱਤਰ ਹੰਸਵੀਰ ਸਿੰਘ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਜਿਸ ਕਰਕੇ ਹੁਣ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ, ਜਦੋਂ ਕਿ ਅੱਧੀ ਦਰਜਨ ਤੋਂ ਵੀ ਜ਼ਿਆਦਾ ਵਿਅਕਤੀ ਅਜੇ ਵੀ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਸੁਨਾਮ ਦੇ ਬਰੂਹਾਂ ’ਤੇ ਵੱਸੇ ਰਵਿਦਾਸਪੁਰਾ ਟਿੱਬੀ ਦੇ ਪਿੰਡ ਵਾਸੀਆਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Sunam News

IPL 2024 : ਇਸ ਮਹਾਨ ਖਿਡਾਰੀ ਦਾ ਵੱਡਾ ਦਾਅਵਾ, MS ਧੋਨੀ ਨਹੀਂ ਖੇਡਣਗੇ IPL 2024 ਦੇ ਸਾਰੇ ਮੈਚ!

LEAVE A REPLY

Please enter your comment!
Please enter your name here