ਹੁਣ ਤੱਕ 20 ਜਣਿਆਂ ਦੀ ਮੌਤ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕਰੋਨਾ ਵਾਇਰਸ ‘ਕੋਵਿਡ-19’ Corona ਦੇ ਸੰਕ੍ਰਮਣ ਨਾਲ ਹੁਣ ਤੱਕ 20 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਸੰਕ੍ਰਮਿਤ ਮਰੀਜਾਂ ਦੀ ਗਿਣਤੀ ਵਧ ਕੇ 900 ਹੋ ਗਈ ਹੈ। ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਿਕ ਕਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਦੇ 25 ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਫੈਲ ਚੁੱਕਾ ਹੈ ਅਤੇ ਇਯ ਦੇ 900 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਦੇਸ਼ ਭਰ ‘ਚ ਹੁਣ ਤੱਕ 20 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 43 ਜਣੇ ਸਿਹਤਮੰਦ ਹੋ ਚੁੱਕੇ ਹਨ। ਮਰੀਜਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਉੱਧਰ ਲਾਕਡਾਊਨ ਦਾ ਅੱਜ ਚੌਥਾ ਦਿਨ ਹੈ, ਪਰ ਦੇਸ਼ ਦੇ ਕਈ ਹਿੱਸਿਆਂ ‘ਚ ਮਜ਼ਦੂਰਾਂ ਦਾ ਪਲਾਇਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਭਾਰਤੀ ਰੇਲ ਨੇ ਤਿਆਰ ਕੀਤਾ ਆਈਸੋਲੇਸ਼ਨ ਕੋਚ
- ਭਾਰਤੀ ਰੇਲਵੇ ਨੇ ਟਰੇਨ ਦੀਆਂ ਬੋਗੀਆਂ ਦੇ ਅੰਦਰ ਹੀ ਆਈਸੋਲੇਸ਼ਨ ਵਾਰਡ ਬਣਾਉਣ ਦੀ ਵਿਵਸਥਾ ਕੀਤੀ ਹੈ।
- ਵਿਚਕਾਰਲਾ ਬਰਥ ਹਟਾ ਦਿੱਤਾ ਗਿਆ ਹੈ।
- ਉੱਤੇ ਚੜ੍ਹਨ ਲਈ ਪੌੜੀਆਂ ਵੀ ਹਟਾ ਦਿੱਤੀਆਂ ਗਈਆਂ ਹਨ।
- ਬਾਥਰੂਮ ‘ਚ ਵੀ ਬਦਲਾਅ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।