ਮ੍ਰਿਤਕਾਂ ਦੀ ਗਿਣਤੀ 5 ਲੱਖ 68 ਹਜ਼ਾਰ ਤੋਂ ਪਾਰ
ਬੀਜਿੰਗ/ਨਵੀਂ ਦਿੱਲੀ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਦਿਨੋ-ਦਿਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਦੁਨੀਆ ਭਰ ‘ਚ ਇਸ ਤੋਂ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ 1.28 ਕਰੋੜ ਤੋਂ ਪਾਰ ਹੋ ਗਈ ਹੈ ਜਦੋਂਕਿ ਮ੍ਰਿਤਕਾਂ ਦੀ ਗਿਣਤੀ ਪੰਜ ਲੱਖ 68 ਹਜ਼ਾਰ ਤੋਂ ਉਪਰ ਹੋ ਗਈ ਹੈ।
ਕੋਵਿਡ-19 ਦੇ ਮਾਮਲੇ ‘ਚ ਅਮਰੀਕਾ ਦੁਨੀਆ ਭਰ ‘ਚ ਪਹਿਲੇ, ਬ੍ਰਾਜੀਲ ਦੂਜੇ ਤੇ ਭਾਰਤ ਤੀਜੇ ਸਥਾਨ ‘ਤੇ ਬਰਕਰਾਰ ਹੈ। ਇਸ ਮਹਾਂਮਾਰੀ ਨਾਲ ਹੋਈ ਮੌਤਾਂ ਦੇ ਅੰਕੜਿਆਂ ਦੇ ਮਾਮਲੇ ‘ਚ ਅਮਰੀਕਾ ਪਹਿਲੇ, ਬ੍ਰਾਜੀਲ ਦੂਜੇ ਤੇ ਬ੍ਰਿਟੇਨ ਤੀਜੇ ਸਥਾਨ ‘ਤੇ ਹੈ ਜਦੋਂਕਿ ਭਾਰਤ ਦਾ ਮ੍ਰਿਤਕਾਂ ਦੀ ਗਿਣਤੀ ਦੇ ਮਾਮਲੇ ‘ਚ ਅੱਠਵਾਂ ਸਥਾਨ ਹੈ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਤੇ ਇੰਜੀਨੀਅਰਿੰਗ ਕੇਂਦਰ (ਸੀਐਸਐਸਈ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵਿਸ਼ਵ ਭਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 1,28,77,551 ਹੋ ਗਈ ਹੈ। ਜਦੋਂਕਿ 5,68,528 ਵਿਅਕਤੀਆਂ ਨੇ ਜਾਨ ਗੁਆਈ ਹੈ।
ਅਮਰੀਕਾ ‘ਚ ਕੋਰੋਨਾ ਨਾਲ ਹੁਣ ਤੱਕ 3,304,142 ਵਿਅਕਤੀ ਪੀੜਤ ਹੋ ਚੁੱਕੇ ਹਨ ਤੇ 1,35,190 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜੀਲ ‘ਚ ਹੁਣ ਤੱਕ 1,864,681 ਹੋ ਗਈ ਹੈ ਜਦੋਂਕਿ 72,100 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ