ਦੇਸ਼ ‘ਚ ਕੋਰੋਨਾ ਦਾ ਅੰਕੜਾ 10 ਲੱਖ ਤੋਂ ਪਾਰ, 34,956 ਨਵੇਂ ਮਾਮਲੇ ਮਿਲੇ
ਕੋਰੋਨਾ ਨਾਲ ਇੱਕ ਦਿਨ ‘ਚ ਕਰੀਬ 24 ਹਜ਼ਾਰ ਮਰੀਜ਼ ਹੋਏ ਠੀਕ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਵਧਦੇ ਕਹਿਰ ਦਰਮਿਆਨ ਪਿਛਲੇ 24 ਘੰਟਿਆਂ ‘ਚ ਰਾਹਤ ਦੀ ਗੱਲ ਇਹ ਰਹੀ ਕਿ ਇਸ ਮਹਾਂਮਾਰੀ ਨਾਲ ਲਗਭਗ 23 ਹਜ਼ਾਰ ਮਰੀਜ਼ ਠੀਕ ਹੋਏ ਹਨ ਜਿਸ ਨੂੰ ਮਿਲਾ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 6.35 ਲੱਖ ਤੋਂ ਪਾਰ ਪਹੁੰਚ ਗਈ ਹੈ।
ਇਹ ਪਹਿਲੀ ਵਾਰ ਹੈ ਜਦੋਂ ਦੇਸ਼ ‘ਚ ਇੱਕ ਦਿਨ ‘ਚ 22,942 ਮਰੀਜ਼ ਠੀਕ ਹੋਏ ਹਨ ਤੇ ਇਹ ਰਾਹਤ ਭਰੀ ਖਬਰ ਅਜਿਹੇ ਦਿਨ ਆਈ ਜਦੋਂ ਕੋਰੋਨਾ ਦੇ ਨਵੇਂ ਮਾਮਲਿਆਂ ਦਾ ਅੰਕੜਾ ਰਿਕਾਰਡ 34,956 ਆਉਣ ਨਾਲ ਕੋਰਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ ਪਹੁੰਚ ਗਿਆ। ਦਸ ਲੱਖ ਦਾ ਅੰਕੜਾ ਪਾਰ ਕਰਨ ਵਾਲਾ ਭਾਰਤ ਤੀਜਾ ਦੇਸ਼ ਹੈ। ਪਹਿਲੇ ਸਥਾਨ ‘ਤੇ ਅਮਰੀਕਾ ਜਿੱਥੇ ਸਭ ਤੋਂ ਵੱਧ 35,74,371 ਮਾਮਲੇ ਤੇ ਦੂਜੇ ਸਥਾਨ ‘ਤੇ ਬ੍ਰਾਜੀਲ 20,12515 ਮਾਮਲੇ ਹਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 10,03,832 ਤੇ 687 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮੌਤਾਂ ਦਾ ਕੁੱਲ ਅੰਕੜਾ 25,602 ਹੋ ਗਿਆ ਹੈ। ਹੁਣ ਤੱਕ ਕੁੱਲ 6,35,757 ਮਰੀਜ਼ ਠੀਕ ਹੋ ਚੁੱਕੇ ਹਨ ਤੇ ਦੇਸ਼ ‘ਚ 3,42,473 ਮਾਮਲੇ ਜ਼ੇਰੇ ਇਲਾਜ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ