ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਹਰਿਆਣਾ &#8216...

    ਹਰਿਆਣਾ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਪਹੁੰਚੀ 227 ਤੱਕ

    Fight with Corona

    ਹਰਿਆਣਾ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਪਹੁੰਚੀ 227 ਤੱਕ

    ਚੰਡੀਗੜ੍ਹ। ਹਰਿਆਣਾ ‘ਚ ਕੋਰੋਨਾ ਦੀ ਮਾਰ ਹੇਠ ਅੱਠ ਨਵੇਂ ਮਾਮਲਿਆਂ ਤੋਂ ਬਾਅਦ ਸੂਬੇ ‘ਚ ਇਨ੍ਹਾਂ ਦੀ ਗਿਣਤੀ ਵਧ ਕੇ 227 ਹੋ ਗਈ ਹੈ। ਇਸ ਦੇ ਨਾਲ ਹੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 88 ਮਰੀਜ਼ ਠੀਕ ਹੋਣ ਤੋਂ ਬਾਅਦ ਘਰ ਚਲੇ ਗਏ ਹਨ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਦੇ 137 ਮਾਮਲੇ ਸਰਗਰਮ ਹਨ।

    ਇਹ ਜਾਣਕਾਰੀ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਬੁਲੇਟਿਨ ਵਿੱਚ ਕੋਰੋਨਾ ਦੀ ਸਥਿਤੀ ਬਾਰੇ ਦਿੱਤੀ। ਰਾਜ ਵਿਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿਚ ਵਿਦੇਸ਼ਾਂ ਤੋਂ ਵਾਪਸ ਪਰਤੇ ਲੋਕਾਂ ਦੀ ਪਛਾਣ ਹੁਣ 28941 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚੋਂ 15179 ਵਿਅਕਤੀਆਂ ਨੇ ਕੁਆਰੰਟੀਨ ਸਮਾਂ ਪੂਰਾ ਕਰ ਲਿਆ ਹੈ ਅਤੇ ਬਾਕੀ 13762 ਨਿਗਰਾਨੀ ਅਧੀਨ ਹਨ। 8971 ਕੋਰੋਨਾ ਸ਼ੱਕੀ ਵਿਅਕਤੀਆਂ ਦੇ ਸੈਂਪਲ ਹੁਣ ਤਕ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਵਿਚੋਂ 7223 ਨੈਗੇਟਿਵ ਅਤੇ 227 ਪਾਜ਼ਿਟਵ ਪਾਏ ਗਏ, ਜਿਨ੍ਹਾਂ ਵਿੱਚ 14 ਇਤਾਲਵੀ ਨਾਗਰਿਕ ਵੀ ਸ਼ਾਮਲ ਹਨ।

    1535 ਦੇ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। 227 ਪਾਜ਼ਿਟਵ ਮਰੀਜ਼ਾਂ ਵਿਚੋਂ 88 ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਰਾਜ ਵਿਚ ਕੋਰੋਨਾ ਕਾਰਨ ਹੋਈਆਂ ਦੋ ਮੌਤਾਂ ਕਰਨਾਲ ਅਤੇ ਰੋਹਤਕ ‘ਚ ਹੋਣ ਦੀ ਬੁਲੇਟਿਨ ਵਿਚ ਪੁਸ਼ਟੀ ਕੀਤੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here