ਨੌਜਵਾਨਾਂ ਦੇ ਹੱਥ ‘ਚ ਹੋਵੇਗੀ ਅਗਲੇ ਦਹਾਕੇ ਵਾਗਡੋਰ : ਮੋਦੀ
ਮਨ ਕੀ ਬਾਤ ‘ਚ ਬੋਲੇ ਮੋਦੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਦਹਾਕੇ ‘ਚ ਨੌਜਵਾਨਾਂ Youth ਦੀ ਅਗਵਾਈ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਦੀ ਸਮਰੱਥਾ ਨਾਲ ਦੇਸ਼ ਦਾ ਵਿਕਾਸ ਹੋਵੇਗਾ। ਭਾਰਤ ਨੂੰ ਆਧੁਨਿਕ ਬਣਾਉਣ ‘ਚ ਇਸ ਦੀ ਮਹੱਤਵਪੂਰਨ ਭਮਿਕਾ ਹੋਵੇਗੀ। ਮੋਦੀ ਅਕਾਸ਼ਵਾਣੀ ‘ਤੇ ਆਪਣੇ ਮਹੀਨਾਵਾਰ ਪ੍ਰੋਗਰਾਮ ਮਨ ਕੀ ਬਾਤ ‘ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਆਧੁਨਿਕ ਨੌਜਵਾਨ ਵਿਵਸਥਾ ‘ਤੇ ਭਰੋਸਾ ਕਰਦਾ ਹੈ। ਉਨ੍ਹਾਂ ਅਰਾਜਕਤਾ, ਅਵਿਵਸਥਾ, ਅਸਥਿਰਤਾ, ਪਰਿਵਾਰਵਾਦ, ਜਾਤੀਵਾਦੀ, ਆਪਣਾ-ਪਰਾਇਆ, ਇਸਤਰੀ ਪੁਰਸ਼ ਵਰਗੇ ਭੇਦਭਾਵਾਂ ਤੋਂ ਚਿੜ ਰਿਹਾ ਹੈ। ਇਸ ਨੂੰ ਉਹ ਪਸੰਦ ਨਹੀਂ ਕਰਦੇ।
ਕੁਝ ਨਵਾਂ ਕਰਨ ਦਾ ਸੁਪਨਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਪੀੜ੍ਹੀ ਬਹੁਤ ਹੀ ਪ੍ਰਤਿਭਾਸ਼ਾਲੀ ਹੈ। ਕੁਝ ਨਵਾਂ ਕਰਨ ਦਾ, ਵੱਖ ਕਰਨ ਦਾ, ਉਨ੍ਹਾਂ ਦਾ ਸੁਪਨਾ ਰਹਿੰਦਾ ਹੈ। ਉਸ ਦੇ ਆਪਣੇ ਵਿਚਾਰ ਵੀ ਹੁੰਦੇ ਹਨ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਵਿਵਸਥਾ ਪਸੰਦ ਕਰਦੇ ਹਨ। ਉਹ ਇਹ ਵੀ ਮੰਨਦੇ ਹਨ ਅਤੇ ਕਦੋਂ, ਕਿੱਥੇ ਇਸ ਦਾ ਪਾਲਣ ਨਹੀਂ ਹੁੰਦਾ ਤਾਂ ਉਹ ਬੇਚੈਨ ਵੀ ਹੋ ਜਾਂਦੇ ਹਨ। ਹਿੰਮਤ ਨਾਲ ਸਵਾਲ ਵੀ ਕਰਦੇ ਹਨ। ਅੱਜ, ਭਾਰਤ ਨੂੰ ਇਸ ਪੀੜ੍ਹੀ ਤੋਂ ਬਹੁਤ ਉਮੀਦਾਂ ਹਨ। ਇਨ੍ਹਾਂ ਨੌਜਵਾਨਾਂ ਨੂੰ, ਦੇਸ਼ ਨੂੰ, ਨਵੀਂ ਉਚਾਈ ‘ਤੇ ਲੈ ਜਾਣਾ ਹੈ।
ਇਹ ਵੀ ਬੋਲੀ ਪ੍ਰਧਾਨ ਮੰਤਰੀ
- ਦੇਸ਼ ਦੇ ਵਿਕਾਸ ਨੂੰ ਗਤੀ ਦੇ ‘ਚ ਨਿਭਾਵਾਂਗੇ ਅਹਿਮ ਭੂਮਿਕਾ।
- ਮਿਲੇਨੀਅਲਸ ਅਤੇ ਜੇਨੈਰੇਸ਼ਨ ਜੈੱਡ ਦੇ ਨਾਂਅ ਨਾਲ ਜਾਣੇ ਜਾਂਦੇ ਹਨ ਅਜਿਹੇ ਨੌਜਵਾਨ
- ਨੌਜਵਾਨ ਅਵਸਥਾ ਦੀ ਕੀਮਤ ਨੂੰ ਆਂਕਿਆ ਨਹੀਂ ਜਾ ਸਕਦਾ।
- ਜੀਵਨ ‘ਚ ਸਭ ਤੋਂ ਮੁੱਲਵਾਨ ਕਾਲਖੰਡ।
- ਮਨੁੱਖ ਦਾ ਭਵਿੱਖ ਅਤੇ ਜੀਵਨ ਅਵਸਥਾ ‘ਤੇ ਨਿਰਭਰ।
- ਊਰਜਾ ਤੇ ਜੀਵੰਤਤਾ ਨਾਲ ਭਰਿਆ ਤੇ ਬਦਲਾਅ ਦੀ ਤਾਕਤ ਨਾਲ ਪਰਿਪੂਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।