ਖ਼ਬਰ ਹੱਟਕੇ: ਚੀਤਾ ਦੱਬੇ ਪੈਰ ਘਰ ਵਿੱਚ ਵੜਿਆ ਅਤੇ ਪਲਕ ਝਪਕਦੇ ਹੀ ਕੁੱਤੇ ਨੂੰ ਲੈ ਗਿਆ, ਜਾਣੋ ਕੀ ਹੈ ਮਾਮਲਾ

Leopard Sachkahoon

ਖ਼ਬਰ ਹੱਟਕੇ: ਚੀਤਾ ਦੱਬੇ ਪੈਰ ਘਰ ਵਿੱਚ ਵੜਿਆ ਅਤੇ ਪਲਕ ਝਪਕਦੇ ਹੀ ਕੁੱਤੇ ਨੂੰ ਲੈ ਗਿਆ, ਜਾਣੋ ਕੀ ਹੈ ਮਾਮਲਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਦੇ ਬਹੁਤ ਹਿੱਸਿਆ ਵਿੱਚ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਇਲਾਕੇ ਵਿੱਚ ਕੋਈ ਜਾਨਵਰ ਆ ਗਿਆ ਹੈ। ਹਾਲ ਹੀ ਲਖਨਊ ਵਿੱਚ ਚੀਤਾ ਆ ਗਿਆ ਸੀ ਅਤੇ ਕਈ ਲੋਕਾਂ ਨੂੰ ਜਖ਼ਮੀ ਕਰ ਦਿੱਤਾ ਸੀ। ਅਸਲ ਵਿੱਚ ਅਸੀ ਵੱਡੇ ਪੱਧਰ ’ਤੇ ਜੰਗਲਾਂ ਦੀ ਕਟਾਈ ਕਰ ਕੇ ਬਸਤੀ ਬਣਾ ਲਈ ਹੈ। ਇਸ ਕਾਰਨ ਪਸ਼ੂ ਭੋਜਨ ਦੀ ਭਾਲ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਆਉਂਦੇ ਹਨ। ਇਸ ਦੌਰਾਨ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਇੱਕ ਚੀਤਾ ਦਬੇ ਪੈਰ ਘਰ ਅੰਦਰ ਵੜ ਜਾਂਦਾ ਹੈ ਅਤੇ ਘਰ ਦੇ ਪਾਲਤੂ ਕੁੱਤੇ ਦਾ ਸ਼ਿਕਾਰ ਕਰ ਕੇ ਉਸ ਨੂੰ ਲੈ ਕੇ ਭੱਜ ਜਾਂਦਾ ਹੈ। ਉਸ ਨੂੰ ਦੇਖ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਇਹ ਵਾਇਰਲ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਹ ਨਜ਼ਾਰਾ ਦੇਖ ਕੇ ਹੈਰਾਨ ਹਨ।

 

ਭਾਰਤੀ ਜੰਗਲਾਤ ਸੇਵਾ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਵੀਡੀਓ ਸਾਂਝਾ ਕੀਤਾ ਇਸ ਹੈਰਾਨ ਕਰਨ ਵਾਲੀ ਵੀਡੀਓ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਟਵਿਟਰ ’ਤੇ ਸ਼ੇਅਰ ਕੀਤਾ ਹੈ। ਹੁਣ ਤੱਕ ਇਸ ਵੀਡੀਓ ਨੂੰ 80 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਜਦੋਂਕਿ 2900 ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ੲੈ। ਇਸ ਵੀਡੀਓ ਨੂੰ 400 ਤੋਂ ਜ਼ਿਆਦਾ ਲੋਕਾਂ ਨੇ ਰੀਟਵੀਟ ਵੀ ਕੀਤਾ ਹੈ। ਇੰਨਾ ਹੀ ਨਹੀਂ ਵੀਡੀਓ ਨੂੰ ਦੇਖ ਕੇ ਲੋਕ ਅਲੱਗ ਅਲੱਗ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਕੁੱਝ ਕਹਿੰਦੇ ਹਨ ਕਿ ਜੰਗਲੀ ਜਾਨਵਰ ਅਕਸਰ ਪਾਲਤੂ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਇਸ ਲਈ ਕੁੱਝ ਲੋਕ ਕਹਿੰਦੇ ਹਨ ਕਿ ਪਾਲਤੂ ਜਾਨਵਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਹਾਲਾਂਕਿ ਹੁਣ ਤੱਕ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ । ਪਰ ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ