Punjab Panchayat: ਪਿੰਡ ਦੁਤਾਲ ਦੇ ਨਵੇਂ ਬਣੇ ਸਰਪੰਚ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ 

Sarpanch Elections
Punjab Panchayat: ਪਿੰਡ ਦੁਤਾਲ ਦੇ ਨਵੇਂ ਬਣੇ ਸਰਪੰਚ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ 

ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾਵੇਗਾ : ਸਰਪੰਚ ਪਰਮਜੀਤ ਕੌਰ ਇੰਸਾਂ | Punjab Panchayat

(ਭੂਸਨ ਸਿੰਗਲ਼ਾ) ਪਾਤੜਾਂ। ਬੀਤੇ ਦਿਨੀਂ ਸੂਬੇ ਅੰਦਰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਨੇ ਜਿੱਤਣ ਲਈ ਵੋਟਰਾਂ ਨੂੰ ਭਰਮਾਉਣ ਲਈ ਨਸ਼ਿਆਂ ਨੂੰ ਲੈ ਕੇ ਜਾਂ ਕਿਸੇ ਹੋਰ ਲਾਲਚ ਲਈ ਵੱਖ-ਵੱਖ ਹੱਥਕੰਡੇ ਅਪਣਾਏ ਪਰ ਗ੍ਰਾਮ ਪੰਚਾਇਤ ਦੇ ਵੋਟਰਾਂ ਨੇ ਹਰ ਤਰ੍ਹਾਂ ਦੇ ਹੱਥ ਕੰਡੇ ਨਕਾਰ ਕੇ ਇੱਕ ਚੰਗੇ ਸਰਪੰਚ ਦੀ ਚੋਣ ਕੀਤੀ ਹੈ, ਜਿਨਾਂ ਵਿੱਚੋਂ ਜੇਤੂ ਰਹੇ ਉਮੀਦਵਾਰਾਂ ਦੇ ਚੇਹਰਿਆਂ ‘ਤੇ ਵੱਖਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ। Punjab Panchayat

ਇਹ ਵੀ ਪੜ੍ਹੋ: Haryana News: ਹਰਿਆਣਾ ਨੂੰ 15 ਸਾਲ ਬਾਅਦ ਮਿਲੀ ਮਹਿਲਾ ਸਿਹਤ ਮੰਤਰੀ

ਬਲਾਕ ਪਾਤੜਾਂ ਦੇ ਨੇੜਲੇ ਪਿੰਡ ਦੁਤਾਲ ਵਿਖੇ ਨਵ ਨਿਯੁਕਤ ਬਣੇ ਸਰਪੰਚ ਸ਼੍ਰੀਮਤੀ ਪਰਮਜੀਤ ਕੌਰ ਇੰਸਾਂ ਪਤਨੀ ਸ੍ਰੀ ਦੇਸ ਰਾਜ ਇੰਸਾਂ ਨੇ ਜਿੱਤ ਦੀ ਖੁਸੀ ਵਿੱਚ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਤੁਸੀਂ ਸਾਨੂੰ ਵੋਟਾਂ ਪਾ ਕੇ ਬਹੁਤ ਵੱਡੀ ਜਿੱਤ ਹਾਸਿਲ ਕਰਵਾਈ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਅਤੇ ਪਿੰਡ ਵਾਸੀਆਂ ਦੀ ਹਰ ਸੰਭਵ ਮੱਦਦ ਕਰਾਂਗੇ ਅਤੇ ਆਪੋ-ਆਪਣੇ ਵਾਰਡਾਂ ਵਿੱਚ ਜੇਤੂ ਰਹੇ ਪੰਚਾਇਤ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਵਿੱਚ ਪੰਚਾਇਤ ਮੈਂਬਰ ਸ੍ਰੀਮਤੀ ਸੁਨੀਤਾ ਰਾਣੀ, ਸੁਖਦੇਵ ਰਾਮ, ਅਵਤਾਰ ਸਿੰਘ, ਮਾਲਕ ਸਿੰਘ, ਸਵਰਨ ਸਿੰਘ, ਜਸਵੀਰ ਸਿੰਘ, ਸਿਮਰਨਜੀਤ ਕੌਰ ਕਲੇਰ, ਜਸਵੀਰ ਕੌਰ ਅਤੇ ਗੁਰਪ੍ਰੀਤ ਸਿੰਘ ਗੋਪੀ ਹਾਜ਼ਰ ਸਨ।