ਅੱਤਵਾਦ ਦਾ ਨਵਾਂ ਨਿਸ਼ਾਨਾ
ਜੰਮੂ ਕਸ਼ਮੀਰ ’ਚ ਅੱਤਵਾਦੀਆਂ ਦੀਆਂ ਕਾਰਵਾਈਆਂ ਦੇ ਨਵੇਂ ਢੰਗ-ਤਰੀਕੇ ਬੇਹੱਦ ਚਿੰਤਾਜਨਕ ਹਨ ਪਿਛਲੇ ਪੰਜ ਦਿਨਾਂ ’ਚ ਹੋਏ 7 ਕਤਲਾਂ ਤੋਂ ਜ਼ਾਹਿਰ ਹੈ ਕਿ ਅੱਤਵਾਦੀਆਂ ਵੱਲੋਂ ਧਰਮ ਦੇ ਆਧਾਰ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਪਿੱਛੇ ਇੱਕੋ ਹੀ ਮਕਸਦ ਹੈ ਕਿ ਘੱਟ ਵਸੋਂ ਵਾਲੇ ਧਰਮ ਨਾਲ ਸਬੰਧਿਤ ਲੋਕਾਂ ’ਚ ਦਹਿਸ਼ਤ ਪਾਈ ਜਾਵੇ ਤਾਂ ਕਿ ਉਹ ਵਾਦੀ ਛੱਡਣ ਲਈ ਮਜ਼ਬੂਰ ਹੋ ਜਾਣ ਅੱਤਵਾਦ ਦੇ ਬਾਵਜੂਦ ਹਿੰਦੂ ਸਿੱਖ ਭਾਈਚਾਰਾ ਘਾਟੀ ’ਚ ਵੱਸਿਆ ਹੋਇਆ ਹੈ ਤੇ ਇੱਥੇ ਸਾਰੇ ਧਰਮਾਂ ਦੇ ਲੋਕਾਂ ਦਾ ਆਪਸ ’ਚ ਪੂਰਾ ਭਾਈਚਾਰਾ ਹੈ ਜਿੱਥੋਂ ਤੱਕ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਕਤਲ ਦਾ ਮਾਮਲਾ ਹੈ
ਇਸ ਕਾਰਵਾਈ ਰਾਹੀਂ ਅੱਤਵਾਦੀ ਧਰਮ ਦੇ ਨਾਲ-ਨਾਲ ਸਿੱਖਿਆ ਦੇ ਖਿਲਾਫ਼ ਵੀ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹਨ ਅੱਤਵਾਦੀਆਂ ਦੀ ਕੱਟੜ ਧਾਰਨਾ ਵੀ ਜ਼ਾਹਿਰ ਹੋ ਰਹੀ ਹੈ ਕਿ ਉਹ ਸਿੱਖਿਆ ਨੂੰ ਨਫ਼ਰਤ ਕਰਦੇ ਹਨ ਇਸ ਮਾਮਲੇ ’ਚ ਅੱਤਵਾਦ ਨੂੰ ਮਿਲ ਰਹੇ ਕਿਸੇ ਨਵੇਂ ਰੂਪ ’ਤੇ ਵੀ ਨਿਗ੍ਹਾ ਰੱਖਣੀ ਪਵੇਗੀ ਓਧਰ ਲਾਈਨ ਆਫ਼ ਕੰਟਰੋਲ ’ਤੇ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਕਾਰਨ ਘੁਸਪੈਠ ਤੇ ਹਿੰਸਾ ਦੀਆਂ ਕਾਰਵਾਈਆਂ ’ਚ ਕਮੀ ਆਈ ਹੈ ਪਿਛਲੇ ਸਮੇਂ ’ਚ ਸੁਰੱਖਿਆ ਬਲਾਂ ਨੇ ਵੱਡੇ ਪੱਧਰ ’ਤੇ ਅੱਤਵਾਦੀਆਂ ਦੇ ਸਫ਼ਾਏ ਲਈ ਕਾਰਵਾਈ ਕੀਤੀ ਹੈ ਇਹਨਾਂ ਕਾਰਵਾਈਆਂ ਤੋਂ ਬੌਖਲਾਏ ਅੱਤਵਾਦੀਆਂ ਨੇ ਨਿਰਦੋਸ਼ ਤੇ ਧਰਮ ਦੇ ਆਧਾਰ ’ਤੇ ਕਤਲੇਆਮ ਕਰਨ ਦੀ ਇੱਕ ਕਾਇਰਾਨਾ ਚਾਲ ਚੱਲੀ ਹੈ
ਜੋ ਅੱਤਵਾਦ ਦੇ ਕਰੂਪ ਚਿਹਰੇ ਨੂੰ ਬੇਨਕਾਬ ਕਰਦੀ ਹੈ ਇਹਨਾਂ ਹਮਲਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਅੱਤਵਾਦ ਕੋਈ ਵਿਚਾਰਧਾਰਾ ਨਹੀਂ ਤੇ ਨਾ ਹੀ ਕਸ਼ਮੀਰ ਮੁੱਦੇ ਨਾਲ ਉਨ੍ਹਾਂ ਦਾ ਕੋਈ ਸਬੰਧ ਹੈ ਉਹ ਸਿਰਫ਼ ਭਾੜੇ ਦੇ ਅੱਤਵਾਦੀ ਹਨ ਜੇਕਰ ਕਸ਼ਮੀਰ ਦੀ ਲੜਾਈ ਵਾਕਿਆਈ ਅਜ਼ਾਦੀ ਦੀ ਲੜਾਈ ਹੁੰਦੀ ਤਾਂ ਇੱਥੇ ਨਿਰਦੋਸ਼ ਜਨਤਾ ਦੇ ਕਤਲ ਦੀਆਂ ਘਟਨਾਵਾਂ ਨਾ ਵਾਪਰਦੀਆਂ ਕਸ਼ਮੀਰ ਮੁੱਦਾ ਧਾਰਮਿਕ ਮੁੱਦਾ ਹੈ ਹੀ ਨਹੀਂ
ਕਸ਼ਮੀਰ ਦੀ ਗੱਲ ਕਰਨ ਵਾਲੀਆਂ ਸਥਾਨਕ ਸਾਰੀਆਂ ਪਾਰਟੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਹਿੰਦੂ ਸਿੱਖ ਭਾਈਚਾਰੇ ਨੂੰ ਸਿਰਫ਼ ਕਸ਼ਮੀਰੀ ਜਨਤਾ ਹੀ ਨਹੀਂ ਸਗੋਂ ਆਪਣੇ ਸਰੀਰ ਦਾ ਅੰਗ ਮੰਨਦੇ ਹਨ ਕਸ਼ਮੀਰ ’ਤੇ ਦਾਅਵਾ ਕਰਨ ਵਾਲੇ ਫ਼ਿਰ ਕਸ਼ਮੀਰੀਆਂ ਦੇ ਕਾਤਲ ਕਿਉਂ ਹਨ ਇਹ ਵੱਡਾ ਸਵਾਲ ਹੈ ਬਿਨਾਂ ਕਿਸੇ ਵਿਚਾਰਧਾਰਾ ਦੇ ਲੜੀ ਜਾ ਰਹੀ ਲੜਾਈ ਕਦੇ ਵੀ ਕਾਮਯਾਬ ਨਹੀਂ ਹੁੰਦੀ ਕੇਂਦਰ ਸਰਕਾਰ ਨੂੰ ਸਮੁੱਚੇ ਕਸ਼ਮੀਰੀਆਂ ਦੀ ਸਲਾਮਤੀ ਲਈ ਸੁਰੱਖਿਆ ਪ੍ਰਬੰਧ ਹੋਰ ਕਰੜੇ ਕਰਨ ਦੀ ਜ਼ਰੂਰਤ ਹੈ ਇਹ ਵੀ ਜ਼ਰੂਰੀ ਹੈ ਕਿ ਕਸ਼ਮੀਰੀ ਸਿਆਸਤਦਾਨ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਦੇ ਖਿਲਾਫ਼ ਇੱਕਜੁਟ ਹੋ ਕੇ ਅਵਾਜ਼ ਉਠਾਉਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ