ਪਿੰਡ ਦੇਧਨਾ ਤੋਂ ਸੰਦੀਪ ਸਾਵਰਾਂ ਨੂੰ ਚੁਣਿਆ ਸਰਪੰਚ | Sarpance
(ਮਨੋਜ ਗੋਇਲ) ਘੱਗਾ। ਪੰਚਾਇਤੀ ਚੋਣਾਂ ਵਿੱਚ ਪਿੰਡ ਦੇਦਨਾ ਅੰਦਰ 2205 ਵੋਟਾਂ ਪੋਲ ਹੋਈਆਂ ਜਿਸ ਵਿੱਚ ਸੰਦੀਪ ਸਾਵਰਾਂ ਨੇ 1350 ਵੋਟਾਂ ਹਾਸਲ ਕਰਕੇ 640 ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਿਲ ਕੀਤੀ। ਜਿੱਤ ਤੋਂ ਬਾਅਦ ਨਵੇਂ ਬਣੇ ਸਰਪੰਚ ਸੰਦੀਪ ਸਾਵਰਾਂ ਨੇ ਪਿੰਡ ਦਾ ਧੰਨਵਾਦੀ ਦੌਰਾ ਕੀਤਾ।
ਇਹ ਵੀ ਪੜ੍ਹੋ: Farmers Protest: ਝੋਨੇ ਦੀ ਖਰੀਦ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਡਟੇ ਕਿਸਾਨ
ਇਸ ਮੌਕੇ ਉਹਨਾਂ ਨਾਲ ਪੰਚਾਇਤ ਮੈਂਬਰ ਪਰਮਜੀਤ ਕੌਰ, ਕਾਲਾ ਰਾਮ, ਤਰਸੇਮ ਸਿੰਘ, ਰਾਹੁਲ ਕੁਮਾਰ ਵੀ ਮੌਜ਼ੂਦ ਸਨ। ਉਨਾਂ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੇ ਜੋ ਕਾਫੀ ਸਮੇਂ ਤੋਂ ਰੁਕੇ ਹੋਏ ਕੰਮ ਹਨ ਉਹਨਾਂ ਨੂੰ ਉਹ ਪਹਿਲ ਦੇ ਆਧਾਰ ’ਤੇ ਤਰਜ਼ੀਹ ਦੇਣਗੇ। ਪਿੰਡ ਦੋ ਲੋਕਾਂ ਨੇ ਜੋ ਮੇਰੇ ’ਤੇ ਵਿਸਵਾਸ ਜਤਾਇਆ ਉਹ ਉਸ ’ਤੇ ਖਰਾ ਉਤਰਨਗੇ ਅਤੇ ਹਰ ਸੰਭਵ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। Sarpance

ਡਾਕਟਰ ਨਾਹਰ ਸਿੰਘ ਬਣੇ ਪਿੰਡ ਉਗੋਕੇ ਦੇ ਸਰਪੰਚ | Sarpance

ਇਸ ਤਰ੍ਹਾਂ ਪਿੰਡ ਉਗੋਕੇ ਦੇ ਨਵੇਂ ਬਣੇ ਸਰਪੰਚ ਡਾਕਟਰ ਨਾਹਰ ਸਿੰਘ ਨੇ ਧੰਨਵਾਦੀ ਦੌਰਾ ਕੀਤਾ। ਉਨ੍ਹਾਂ ਨੇ ਪੰਚਾਇਤੀ ਚੋਣਾਂ ’ਚ 251 ਵੋਟਾਂ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ। ਡਾਕਟਰ ਨਾਹਰ ਸਿੰਘ ਨੇ ਉਗੋਕੇ ਧੰਨਵਾਦੀ ਦੌਰੇ ਦੌਰਾਨ ਆਖਿਆ ਕਿ ਲੋਕਾਂ ਨੇ ਉਹਨਾਂ ਨੂੰ ਜੋ ਪਿਆਰ ਦਿੱਤਾ ਹੈ ਉਸ ਦੇ ਲਈ ਉਹ ਸਭ ਦਾ ਦਿਲੋਂ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਨਹੀਂ ਛੱਡਣਗੇ। ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾਵੇਗੀ।