New Highway: ਹਰਿਆਣਾ-ਰਾਜਸਥਾਨ ਦੇ ਇਨ੍ਹਾਂ ਸ਼ਹਿਰਾਂ ਵਿਚਕਾਰੋਂ ਲੰਘੇਗਾ ਇਹ ਨਵਾਂ ਹਾਈਵੇਅ, ਕਿਸਾਨਾਂ ਦੀਆਂ ਜਮੀਨਾਂ ਦੇ ਰੇਟ ਹੋਣਗੇ ਦੁੱਗਣੇ

New Highway

ਚੰਡੀਗੜ੍ਹ (ਸੱਚ ਕਹੂੰ ਨਿਊਜ਼)। New Highway in Haryana, Rajasthan : ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਾਈਵੇਅ ਮੈਨ ਨਿਤਿਨ ਗਡਕਰੀ ਨੂੰ ਤੀਜੀ ਵਾਰ ਸੜਕ ਆਵਾਜਾਈ ਤੇ ਰਾਜਮਾਰਗ ਵਿਭਾਗ ਦਿੱਤਾ ਹੈ, ਜੋ ਕਿ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਭਰ ’ਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਨਾਲ ਹੀ ਨਵੀਆਂ ਸੜਕਾਂ ਦੇ ਸੁਧਾਰ ਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦਾ ਕਾਫੀ ਫਾਇਦਾ ਆਮ ਆਦਮੀ ਨੂੰ ਮਿਲ ਰਿਹਾ ਹੈ, ਕਿਉਂਕਿ ਸਫਰ ਕਰਨ ’ਚ ਸਮਾਂ ਘੱਟ ਲੱਗਦਾ ਹੈ, ਹੁਣ ਗਡਕਰੀ ਦੇ ਕਾਰਜਕਾਲ ’ਚ ਸਰਸਾ ਤੋਂ 34 ਕਿਲੋਮੀਟਰ ਹਾਈਵੇ ਦਾ ਨਿਰਮਾਣ ਹੋਵੇਗਾ, ਹਾਲਾਂਕਿ ਇਸ ਦੀ ਬਾਕੀ ਲੰਬਾਈ ਦਾ ਫੈਸਲਾ ਸਰਵੇ ਤੋਂ ਬਾਅਦ ਕੀਤਾ ਜਾਵੇਗਾ। ਦੱਸ ਦੇਈਏ ਕਿ ਸਰਸਾ ਹਾਈਵੇਅ ਜਮਾਲ, ਫੇਫਣਾ, ਨੌਹਰ ਵਾਇਆ ਤਾਰਾਨਗਰ, ਚੁਰੂ ਤੱਕ ਪ੍ਰਸਤਾਵਿਤ ਹੈ। New Highway

ਇਸ ਇਲਾਕੇ ’ਚ ਸੜਕ ਬਣਨ ਨਾਲ ਬੱਸ ਸੇਵਾਵਾਂ ’ਚ ਵਾਧਾ ਹੋਵੇਗਾ, ਜਿਸ ਸਬੰਧੀ ਇੱਕ ਨਿੱਜੀ ਫਰਮ ਵੱਲੋਂ ਸਰਵੇ ਕਰਕੇ ਸਬੰਧਤ ਵਿਭਾਗ ਨੂੰ ਰਿਪੋਰਟ ਦੇ ਦਿੱਤੀ ਗਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਤੋਂ ਬਾਅਦ ਨੈਸ਼ਨਲ ਹਾਈਵੇਅ ਮੰਤਰਾਲੇ ਨੂੰ ਰਿਪੋਰਟ ਦਿੱਤੀ ਜਾਵੇਗੀ, ਜਾਣਕਾਰੀ ਲਈ ਦੱਸ ਦੇਈਏ ਕਿ ਸਰਸਾ-ਨੋਹਰ ਤੋਂ ਚੁਰੂ ਵਾਇਆ ਤਾਰਾਨਗਰ ਤੱਕ ਹਾਈਵੇਅ ਨੂੰ ਨੈਸ਼ਨਲ ਹਾਈਵੇਅ ਨਾਲ ਜੋੜਿਆ ਜਾਵੇਗਾ ਸਾਲ ਦੇ ਮਈ-ਜੂਨ ’ਚ, ਇੱਕ ਨਿੱਜੀ ਕੰਪਨੀ ਨੇ ਪ੍ਰਸਤਾਵਿਤ ਸਰਸਾ-ਨੋਹਰ ਵਾਇਆ ਤਾਰਾਨਗਰ-ਚਰੂ ਹਾਈਵੇਅ ਦੇ ਨਿਰਮਾਣ ਲਈ ਸਰਵੇਖਣ ਸ਼ੁਰੂ ਕੀਤਾ।

Read This : Punjab News: ਪੰਜਾਬ ਦੇ ਇਸ ਇਲਾਕੇ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਜ਼ਮੀਨਾਂ ਦੇ ਵਧਣਗੇ ਭਾਅ

ਦੱਸ ਦਈਏ ਕਿ ਇਸ ਸੜਕ ਤੋਂ ਬਾਅਦ ਹਨੂੰਮਾਨਗੜ੍ਹ ਜ਼ਿਲ੍ਹੇ ਦਾ ਇਹ ਸਭ ਤੋਂ ਲੰਬਾ ਪਹਿਲਾ ਹਾਈਵੇਅ ਹੈ, ਕੈਂਚੀਆਂ ਤੋਂ ਸੂਰਤਗੜ੍ਹ ਤੱਕ ਹਾਈਵੇਅ ਦਾ ਸਿਰਫ 6 ਕਿਲੋਮੀਟਰ ਦਾ ਇਲਾਕਾ ਹਨੂੰਮਾਨਗੜ੍ਹ ਜ਼ਿਲ੍ਹੇ ’ਚ ਹੈ, ਬਾਕੀ ਦਾ ਹਿੱਸਾ ਸ਼੍ਰੀ ਗੰਗਾਨਗਰ, ਚੁਰੂ ਰਾਹੀਂ ਬਦਲਿਆ ਜਾਵੇਗਾ। ਸਰਸਾ ਨੋਹਰ-ਤਾਰਾਨਗਰ ਵਾਇਆ ਚੁਰੂ ਹਾਈਵੇਅ ਦੇ ਨਿਰਮਾਣ ਨਾਲ ਚਲਕੋਈ, ਤਾਰਾਨਗਰ, ਸਾਹਵਾ, ਨੋਹਰ, ਫੇਫਣਾ ਤੇ ਸਰਸਾ ਤੋਂ ਆਉਣ ਵਾਲੇ ਵਾਹਨਾਂ ਦੀ ਸਹੂਲਤ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਚੁਰੂ ਤੋਂ ਸ਼੍ਰੀਗੰਗਾਨਗਰ, ਹਨੂੰਮਾਨਗੜ੍ਹ ਤੇ ਸੂਰਤਗੜ੍ਹ ਸਮੇਤ ਪੰਜਾਬ ਖੇਤਰ ਵੱਲ ਆਉਣ ਵਾਲੇ ਵਾਹਨਾਂ ਨੂੰ ਨੋਹਰ ਤੋਂ ਸਿੱਧਾ ਹਾਈਵੇਅ ਮਿਲੇਗਾ, ਇਸ ਨਾਲ ਡਰਾਈਵਰ ਆਸਾਨੀ ਨਾਲ ਨੋਹਰ ਹਾਈਵੇਅ ਤੋਂ ਚੁਰੂ ਤੇ ਅੱਗੇ ਜੈਪੁਰ-ਦਿੱਲੀ ਰਸਤੇ ਜਾ ਸਕਣਗੇ। ਇਹ ਸੜਕ 15 ਫੁੱਟ ਚੌੜੀ ਹੋਵੇਗੀ, ਬਾਅਦ ’ਚ ਇਸ ਨੂੰ 2 ਲੇਨ ਤੇ 4 ਲੇਨ ’ਚ ਬਦਲਣ ਦੀ ਯੋਜਨਾ ਹੈ।