ਸਾਡੇ ਨਾਲ ਸ਼ਾਮਲ

Follow us

14.9 C
Chandigarh
Monday, February 2, 2026
More
    Home Breaking News Free Madical ...

    Free Madical Camp: ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ’ਚ ਲੋੜਵੰਦਾਂ ਨੂੰ ਮਿਲ ਰਿਹੈ ਮੁਫ਼ਤ ਇਲਾਜ

    Free Madical Camp
    Free Madical Camp: ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ’ਚ ਲੋੜਵੰਦਾਂ ਨੂੰ ਮਿਲ ਰਿਹੈ ਮੁਫ਼ਤ ਇਲਾਜ

    Free Madical Camp: ਸੇਵਾ ਦਾ ਮਹਾਂਕੁੰਭ : ਹੱਡੀ ਰੋਗ ਅਤੇ ਫਿਜ਼ੀਓਥੈਰੇਪੀ ਜਾਂਚ ਕੈਂਪ ’ਚ ਸੈਂਕੜੇ ਮਰੀਜ਼ਾਂ ਨੇ ਉਠਾਇਆ ਲਾਭ

    • ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ

    Free Madical Camp: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ’ਚ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸੇਵਾ ਦਾ ਮਹਾਂਕੁੰਭ ਲਗਾਤਾਰ ਜਾਰੀ ਰਿਹਾ ਇਸ ਦੇ ਤਹਿਤ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਹੱਡੀਆਂ ਦੇ ਰੋਗਾਂ ਅਤੇ ਫਿਜ਼ੀਓਥੈਰੇਪੀ ਜਾਂਚ ਕੈਂਪ ਲਾਇਆ ਗਿਆ। ਕੈਂਪ ’ਚ ਮਾਹਿਰ ਡਾਕਟਰਾਂ ਨੇ ਸੈਂਕੜੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਇਲਾਜ ਕੀਤਾ।

    ਕੈਂਪ ’ਚ ਡਾ. ਵੇਦਿਕਾ (ਆਰਥੋ), ਡਾ. ਪੰਕਜ ਸ਼ਰਮਾ, ਡਾ. ਰਵੀਸ਼ ਗਰਗ, ਡਾ. ਪ੍ਰਭਾ ਖੰਨਾ (ਫਿਜ਼ੀਓਥੈਰੇਪੀ), ਡਾ. ਰਾਜ, ਡਾ. ਪਾਲ, ਡਾ. ਦ੍ਰਿਸ਼ਟੀ, ਡਾ. ਸਿਮਰਨ, ਡਾ. ਦੀਪਿਕਾ ਅਤੇ ਡਾ. ਮੋਨੀਸ਼ਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ’ਤੇ ਆਉਣ ਵਾਲਾ ਖਰਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ ਨੇਕ, ਮਿਹਨਤ ਦੀ ਕਮਾਈ ਵਿੱਚੋਂ ਚੁੱਕ ਰਹੇ ਹਨ। Free Madical Camp

    ਦੱਸ ਦੇਈਏ ਕਿ 28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਢੇ ਸੱਤ ਕਰੋੜ ਸਾਧ-ਸੰਗਤ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਵਜੋਂ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ।

    Read Also : ਰਾਜਸਥਾਨ ’ਚ ਭਾਰੀ ਮੀਂਹ ਤੇ ਗੜੇਮਾਰੀ ਨੇ ਮਚਾਈ ਤਬਾਹੀ, ਇਸ ਦਿਨ ਤੋਂ ਮੌਸਮ ਬਦਲਣ ਦੀ ਉਮੀਦ