ਦਸੰਬਰ ’ਚ ਭਾਰਤ ਨੂੰ ਜੀ-20 (G-20 summit) ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਭਾਰਤੀ ਰਾਜਨੀਤੀ ਅਤੇ ਸਰਕਾਰ ਜੀ-20 ਦੇ ਮੈਂਬਰ ਦੇਸ਼ਾਂ ਨਾਲ ਕਈ ਪ੍ਰੋਗਰਾਮ ਕਰਨ ਦੀ ਯੋਜਨਾ ਬਣਾ ਰਹੇ ਹਨ। ਪੂਰਾ ਸਾਲ ਦੇਸ਼ ਭਰ ’ਚ ਅਜਿਹੇ ਪ੍ਰੋਗਰਾਮ ਅਤੇ ਸਮਾਰੋਹ ਕਰਵਾਏ ਜਾਣਗੇ ਜੋ ਵੱਖ-ਵੱਖ ਖੇਤਰਾਂ ’ਚ ਭਾਰਤ ਦੀ ਪਰਿਸੰਪੱਤੀਆਂ ਦਾ ਪ੍ਰਦਰਸ਼ਨ ਕਰਨ ਤਾਂ ਕਿ ਵਿਸ਼ਵ ਭਾਈਚਾਰੇ ਦਾ ਧਿਆਨ ਉਨ੍ਹਾਂ ਵੱਲ ਜਾਵੇ ਇਸ ਸਾਲ ਦੇ ਆਖ਼ਰ ’ਚ ਜੀ-20 ਸਿਖ਼ਰ ਸੰਮੇਲਨ ਤੋਂ ਪਹਿਲਾਂ ਲਗਭਗ ਅਜਿਹੀਆਂ 200 ਬੈਠਕਾਂ ਕਰਵਾਈਆਂ ਜਾਣਗੀਆਂ।
ਜੀ-20 ਸਿਖ਼ਰ ਸੰਮੇਲਨ (G-20 summit) ਨਾਲ ਜੁੜੇ ਇਹ ਪ੍ਰੋਗਰਾਮ ਅਜਿਹੇ ਸਮੇਂ ’ਤੇ ਕੀਤੇ ਜਾਣਗੇ ਜਦੋਂ ਅਗਲੀਆਂ ਸੰਸਦੀ ਚੋਣਾਂ ਹੋਣ ਵਾਲੀਆਂ ਹੋਣਗੀਆਂ ਅਤੇ ਸਰਕਾਰ ਅਗਲਾ ਲੋਕ-ਫਤਵਾ ਲਿਆਉਣ ਦਾ ਪੂਰਾ ਯਤਨ ਕਰ ਰਹੀ ਹੈ। ਕਿਉਕਿ ਬਹੁ-ਪਾਰਟੀ ਲੋਕਤੰਤਰ ’ਚ ਮੁਕਾਬਲਾ ਚੁਣਾਵੀ ਰਾਜਨੀਤੀ ਖੇਡ ਦਾ ਅੰਗ ਹੈ ਅਤੇ ਇਹ ਭਾਰਤ ਲਈ ਚੰਗਾ ਰਹੇਗਾ ਕਿਉਂਕਿ ਭਾਰਤ ਘਰੇਲੂ ਪੱਧਰ ਅਤੇ ਵਿਦੇਸ਼ਾਂ ’ਚ ਚੰਗਾ ਪ੍ਰਦਰਸ਼ਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਕੀਤਾ ਹੈ ਕਿ ਆਉਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਦੇ ਇਨ੍ਹਾਂ 396 ਦਿਨਾਂ ’ਚ ਦੇਸ਼ ਦੇ ਗਰੀਬ ਲੋਕਾਂ ਲਈ ਵੱਡੀਆਂ-ਵੱਡੀਆਂ ਤਜਵੀਜ਼ਾਂ ਕੀਤੀਆਂ ਜਾਣਗੀਆਂ।
ਮੋਦੀ ਦੀ ਅਗਵਾਈ ’ਚ ਸਰਕਾਰ ਨੇ ਪਿਛਲੇ ਨੌ ਸਾਲਾਂ ’ਚ ਅਨੇਕਾਂ ਨਵੇਂ ਵਿਚਾਰ ਅਤੇ ਵੱਖ-ਵੱਖ ਖੇਤਰਾਂ ’ਚ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ। ਇਨ੍ਹਾਂ ’ਚੋਂ ਕੁਝ ਚੰਗੀਆਂ ਹਨ ਅਤੇ ਵੱਖ-ਵੱਖ ਆਲੋਚਕਾਂ ਦੀ ਮੰਨੀਏ ਤਾਂ ਕੁਝ ਚੰਗੀਆਂ ਨਹੀਂ ਹਨ। ਵਿਦੇਸ਼ ਨੀਤੀ ਵੀ ਮਿਲੀ-ਜੁਲੀ ਰਹੀ ਹੈ। ਵਿਦੇਸ਼ ਮੰਤਰਾਲੇ ਨੂੰ ਭਾਰਤ ਦੀ ਮੂਲ ਸੱਭਿਆਚਾਰਕ ਤੇ ਸੱਭਿਅਤਾਗਤ ਮੁੱਲਾਂ ਨੂੰ ਸਾਹਮਣੇ ਰੱਖਣ ਦਾ ਮੌਕਾ ਮਿਲਿਆ ਹੈ। ਭਾਰਤ ਨੇ ਜੀ-20 ਸਿਖਰ ਸੰਮੇਲਨ 2023 ਲਈ ਇੱਕ ਨਾਅਰਾ ਦਿੱਤਾ ਹੈ ਜੋ ਵਸੂਧੈਵ ਕੁਟੁੰਬਕਮ ਦੀ ਧਾਰਨਾ ਨੂੰ ਦਰਸਾਉਂਦਾ ਹੈ। ਇਹ ਅਸਲ ਵਿਚ ਇੱਕ ਸ਼ਕਤੀਸ਼ਾਲੀ, ਭਾਵਨਾਤਮਕ ਅਤੇ ਸਮਾਜਿਕ-ਨੈਤਿਕ ਮੱੁਲ ਹੈ।
ਕਰਤਾ-ਧਰਤਾਵਾਂ ਨੂੰ ਸਲਾਹ
ਜੀ-20 ਸਮਾਰੋਹ ਦੇ ਆਯੋਜਕਾਂ ਨੇ ਇੱਕ ਸੰਵੇਦਨਸ਼ੀਲ ਅਤੇ ਨੈਤਿਕ ਭਾਵਨਾ ਨੂੰ ਉਜਾਗਰ ਕੀਤਾ ਹੈ। ਜੋ ਸਵਾਮੀ ਵਿਵੇਕਾਨੰਦ ਦੇ ਉਨ੍ਹਾਂ ਸ਼ਬਦਾਂ ਦੀ ਸ਼ਾਅਦੀ ਭਰਦਾ ਹੈ ਜੋ ਉਨ੍ਹਾਂ ਨੇ 1893 ’ਚ ਵਿਸ਼ਵ ਧਰਮ ਸੰਸਦ ਵਿੱਚ ਆਪਣੇ ਭਾਸ਼ਣ ’ਚ ਵਿਸ਼ਵ ਦੇ ਭਰਾਵਾਂ ਅਤੇ ਭੈਣਾਂ ਕਹਿ ਕੇ ਪੈਦਾ ਕੀਤੇ ਸਨ ਅਤੇ ਜਿਸ ਨੇ ਸ਼ਿਕਾਗੋ ਦੇ ਉਸ ਸੰਮੇਲਨ ’ਚ ਹਾਜ਼ਰ ਸਾਰੇ ਲੋਕਾਂ ਦੀਆਂ ਮਨੋਵਿਗਿਆਨ ਅਤੇ ਸਮਾਜਿਕ ਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ ਸੀ। ਜੀ-20 ਸਿਖ਼ਰ ਸੰਮੇਲਨ ਦੇ ਆਯੋਜਕਾਂ ਅਤੇ ਕਰਤਾ-ਧਰਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਵਾਰ ਮੁੜ ਭਾਰਤ ਦੇ ਅਧਿਆਤਮਕ, ਸੱਭਿਅਤਾਗਤ ਅਤੇ ਨੈਤਿਕ ਮੁੱਲਾਂ ਦਾ ਪ੍ਰਦਰਸ਼ਨ ਕਰਨ ਜੋ ਵਿਸ਼ਵ ਨੂੰ ਚਿਰਾਂ ਤੋਂ ਉਡੀਕੇ ਜਾ ਰਹੇ ਬਦਲ ਮੁਹੱਈਆ ਕਰਵਾ ਸਕੇ।
ਉਜ ਭਾਰਤ ਨੂੰ ਨਿਯੋਜਨ, ਪ੍ਰਬੰਧਨ ਅਤੇ ਸ਼ਾਸਨ ’ਚ ਸੰਸਾਰਕ ਨੈਤਿਕ ਮੁੱਲਾਂ ਨੂੰ ਮੁੜ ਤੈਅ ਕਰਨਾ ਚਾਹੀਦਾ ਹੈ। ਜਿਸ ’ਚ ਜਨਤਾ ਨੂੰ ਸਰਵਉੱਚ ਸਥਾਨ ਦਿੱਤਾ ਜਾਵੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਲੋਕਾਂ ਦੀ ਉਤਪਤੀ ਭਗਵਾਨ ਦੀ ਛਵੀ ਤੋਂ ਹੋਈ ਹੈ। ਵਿਸ਼ਵ ’ਚ ਵਿਕਾਸ ਅਤੇ ਸ਼ਾਸਨ ਦੇ ਵਰਤਮਾਨ ਸਿਧਾਂਤ ਕੀ ਹਨ? ਉਹ ਸਿਧਾਂਤ ਹੈ ਨੈਤਿਕਤਾ ਅਤੇ ਮਨੁੱਖੀ ਮੱੁਲਾਂ ਨੂੰ ਧਿਆਨ ’ਚ ਰੱਖੇ ਬਿਨਾਂ ਸੰਪੱਤੀ ਜੋੜੋ ਅਤੇ ਉਸ ਸੰਪੱਤੀ ਦੀ ਸ਼ਕਤੀ ਦੀ ਵਰਤੋਂ ਕਿਸੇ ਦੇਸ਼ ’ਚ ਨਾਗਰਿਕਾਂ ਨੂੰ ਕੰਟਰੋਲ ਕਰਨ ਅਤੇ ਵਿਸਥਾਰ ਤੇ ਆਰਥਿਕ ਅਤੇ ਫੌਜੀ ਹੋਂਦ ਆਦਿ ਲਈ ਹੋਰ ਦੇਸ਼ਾਂ ਨਾਲ ਸੰਘਰਸ਼ ਕਰਨ ਲਈ ਕੀਤੀ ਜਾਵੇ।
ਜਲਵਾਯੂ ਬਦਲਾਅ
ਨਵਾਂ ਖੁਸ਼ਹਾਲ ਹੋਇਆ ਚੀਨ ਇਸ ਗੱਲ ਦੀ ਉਦਾਹਰਨ ਹੈ ਚੀਨ ਨੇ ਸਮਾਜਿਕ ਅਤੇ ਨੈਤਿਕ ਮੁੱਲਾਂ ਨੂੰ ਸਨਮਾਨ ਦਿੱਤੇ ਬਿਨਾਂ ਵਿਕਾਸ ਦੀ ਧਾਰਨਾ ਨੂੰ ਲਾਗੂ ਕੀਤਾ ਹੈ। ਵਿਸ਼ਵ ਵੱਲੋਂ ਵਿਸ਼ੇਸ਼ ਕਰਕੇ ਚੀਨ ਵੱਲੋਂ ਅਪਣਾਈ ਗਈ ਇਸ ਰਣਨੀਤੀ ਦੇ ਨਤੀਜੇ ਭਿਆਨਕ ਹਨ ਅਤੇ ਇਸ ’ਚੋਂ ਕੋਵਿਡ, ਜਲਵਾਯੂ ਬਦਲਾਅ ਦੇ ਸਬੰਧ ’ਚ ਸਾਡੇ ਵਿਦੇਸ਼ ਮੰਤਰੀ ਦਾ ਵੀ ਧਿਆਨ ਗਿਆ ਹੈ ਪਰ ਵਿਕਾਸ ਦੀ ਇਸ ਰਣਨੀਤੀ ’ਚੋਂ ਚੀਨ ਵਰਗਾ ਰਾਖਸ਼ ਪੈਦਾ ਹੋਇਆ ਹੈ ਅਤੇ ਇਸ ਦਾ ਕਾਰਨ ਪੱਛਮੀ ਜਗਤ ਦੀਆਂ ਉਹ ਵੱਡੀਆਂ ਕੰਪਨੀਆਂ ਹਨ। ਜਿਨ੍ਹਾਂ ਨੇ ਸਸਤੀ ਅਤੇ ਬੰਧੂਆ ਚੀਨੀ ਕਿਰਤ ਸ਼ਕਤੀ ਦਾ ਸ਼ੋਸ਼ਣ ਕਰਨਾ ਚਾਹਿਆ।
ਇਸ ਨਾਲ ਕਈ ਪਰਸਪਰ ਵਿਰੋਧੀ ਧਾਰਨਾਵਾਂ ਬਾਰੇ ਵਿਸ਼ਵ ਭਰ ’ਚ ਬਹਿਸ ਛਿੜੀ ਜਿਨ੍ਹਾਂ ’ਚ ਲੋਕਤੰਤਰ ਅਤੇ ਤਾਨਾਸ਼ਾਹੀ ਸ਼ਾਮਲ ਹਨ। ਆਗੂ ਲੋਕਤੰਤਰਾਂ ਦੀ ਆਰਥਿਕ ਪ੍ਰਭਾਵਸ਼ੀਲਤਾ ਬਾਰੇ ਸ਼ੱਕ ਕਰਨ ਲੱਗੇ ਹਨ ਅਤੇ ਚੀਨ ਦੇ ਤਾਨਾਸ਼ਾਹ ਮਾਡਲ ਤੋਂ ਪ੍ਰਾਪਤ ਅਤੇ ਕਥਿਤ ਲਾਭਾਂ ਵੱਲ ਲਲਚਾਉਣ ਲੱਗੇ ਹਨ ਗੁਣਵੱਤਾ ਅਤੇ ਮਾਤਰਾ ਦੇ ਚੱਲਦਿਆਂ ਉਤਪਾਦਨ ਅਤੇ ਖਪਤ ’ਤੇ ਜ਼ੋਰ ਦਿੱਤਾ ਜਾਣ ਲੱਗਾ ਅਤੇ ਉਹ ਸੁਹਿਰਦਤਾ ਅਤੇ ਖੁਸ਼ਹਾਲੀ ’ਤੇ ਹਾਵੀ ਹੋਣ ਲੱਗੇ ਕੁੱਲ ਘਰੇਲੂ ਖੁਸ਼ਹਾਲੀ ਅਤੇ ਕੁੱਲ ਘਰੇਲੂ ਉਤਪਾਦ ’ਚ ਟਰਕਾਅ ਦੇਖਣ ਨੂੰ ਮਿਲਿਆ ਭੂਗੋਲਿਕ ਰੂਪ ਨਾਲ ਚੀਨ ਅਤੇ ਭਾਰਤ ਵਿਚਕਾਰ ਭੂਟਾਨ ਵਰਗੇ ਦੇਸ਼ ’ਚ ਕੁੱਲ ਘਰੇਲੂ ਖੁਸ਼ਹਾਲੀ ਦੀ ਧਾਰਨਾ ਨੂੰ ਸ਼ੁਰੂ ਕੀਤਾ।
ਕੁਦਰਤ ਅਤੇ ਸੱਭਿਆਚਾਰ
ਭੌਤਿਕਵਾਦ ਅਤੇ ਅਧਿਆਤਮ ਵਿਚਕਾਰ ਟਕਰਾਅ ਦੇਖਣ ਨੂੰ ਮਿਲਿਆ ਲੋੜ ਅਤੇ ਲਾਲਚ ਵਿਚਕਾਰ ਟਕਰਾਅ ਦੇਖਣ ਨੂੰ ਮਿਲਿਆ ਅਤੇ ਇਸ ਸਬੰਧ ’ਚ ਸਾਨੂੰ ਮਹਾਤਮਾ ਗਾਂਧੀ ਦੀ ਇਸ ਗੱਲ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ, ਸੰਸਾਰ ’ਚ ਸਭ ਦੀਆਂ ਜ਼ਰੂਰਤਾਂ ਲਈ ਸਭ ਕੁਝ ਭਰਪੂਰ ਹੈ ਪਰ ਹਰੇਕ ਦੇ ਲਾਲਚ ਲਈ ਨਹੀਂ ਹੈ। ਅਜਿਹੀ ਸਲਾਹ ਨੂੰ ਨਜ਼ਰਅੰਦਾਜ਼ ਕਰਦਿਆਂ ਪੂੰਜੀਵਾਦੀ ਕੰਪਨੀਆਂ ਨੇ ਖਪਤ ਨੂੰ ਹੱਲਾਸ਼ੇਰੀ ਦਿੱਤੀ ਜਿਸ ਨਾਲ ਬਰਬਾਦੀ ਨੂੰ ਵੀ ਹੱਲਾਸ਼ੇਰੀ ਮਿਲੀ। ਇਸ ਦੇ ਨਾਲ ਕੁਦਰਤ ਅਤੇ ਸੱਭਿਆਚਾਰ ਵੀ ਜੁੜੇ ਹੋਏ ਹਨ।
ਉੱਤਰ ’ਚ ਸਥਿਤ ਦੇਸ਼ਾਂ ਅਤੇ ਚੀਨ ਵੱਲੋਂ ਵਿਕਾਸ ਦਾ ਜੋ ਵਰਤਮਾਨ ਮਾਡਲ ਅਪਣਾਇਆ ਜਾ ਰਿਹਾ ਹੈ। ਉਸ ਦੇ ਚੱਲਦਿਆਂ ਕੁਦਰਤ ਦਾ ਬੇਰਹਿਮੀ ਨਾਲ ਦੋਹਨ ਕੀਤਾ ਗਿਆ ਜਿਸ ਦੇ ਚੱਲਦਿਆਂ ਵਸੀਲਿਆਂ ਲਈ ਸੰਘਰਸ਼ ਹੋ ਰਿਹਾ ਹੈ ਅਤੇ ਮਹਾਂਮਾਰੀ ਸਮੇਤ ਕਈ ਜਲਵਾਯੂ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਯੋਜਨਾਕਾਰਾਂ ਨੇ ਵਿਅਕਤੀ ਦੀ ਅਣਦੇਖੀ ਕੀਤੀ ਅਤੇ ਮਸ਼ੀਨਾਂ ’ਤੇ ਜ਼ਿਆਦਾ ਧਿਆਨ ਦਿੱਤਾ ਜਿਸ ਦੇ ਚੱਲਦਿਆਂ ਬੇਲੋੜੀ ਤਕਨੀਕੀ ਖਪਤ ਵਧੀ ਅਤੇ ਇਸ ਨਾਲ ਸਮਾਜਿਕ ਢਾਂਚਾ ਖਿੱਲਰਿਆ ਅਤੇ ਮਨੁੱਖੀ ਸੰਵਾਦ ’ਚ ਅੜਿੱਕਾ ਆਇਆ ਜੋ ਸਾਰੇ ਦੇਸ਼ਾਂ ’ਚ ਸਮਾਜਿਕ ਸੁਹਿਰਦਤਾ ਦਾ ਆਧਾਰ ਹੈ।
ਪਰਿਵਾਰ ਭਾਈਚਾਰੇ ਨਾਲ ਇੱਕਜੁਟ ਰਹਿਣ
ਭਾਰਤ ਨੇ ਸੰਸਾਰਕ ਮੁੱਲਾਂ ਨੂੰ ਮੁੜ ਤੈਅ ਕਰਨ ਦੀ ਪਹਿਲ ਕੀਤੀ ਹੈ। ਉਹ ਲੋਕਾਂ ’ਤੇ ਮੁੜ ਧਿਆਨ ਕੇਂਦਰਿਤ ਕਰ ਰਿਹਾ ਹੈ, ਭਾਈਚਾਰੇ ਅਤੇ ਦਇਆ ਦੀ ਸ਼ਕਤੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਜੋ ਪਰਿਵਾਰਾਂ, ਭਾਈਚਾਰਿਆਂ ਅਤੇ ਦੇਸ਼ਾਂ ਨੂੰ ਇੱਕ ਕਰ ਸਕੇ। ਜੇਕਰ ਵਿਸ਼ਵ ਇੱਕ ਕੁਟੰੁਬ ਹੈ, ਜਿਵੇਂ ਕਿ ਭਾਰਤ ਨੇ ਜੀ-20 ਲਈ ਨਾਅਰਾ ਦਿੱਤਾ ਹੈ, ਉਹ ਪਰਿਵਾਰ ਭਾਈਚਾਰੇ ਨਾਲ ਇੱਕਜੁਟ ਰਹਿਣਾ ਚਾਹੀਦਾ ਹੈ ਅਤੇ ਉਹ ਪ੍ਰੇਮ ਅਤੇ ਇੱਕਜੁਟਤਾ ਦੇ ਸੂਤਰ ’ਚ ਰਹਿਣਾ ਚਾਹੀਦਾ ਹੈ ਕੀ ਇਹ ਗੱਲਾਂ ਕਾਲਪਨਿਕ ਲੱਗਦੀਆਂ ਹਨ?
ਇਸ ਸਬੰਧ ’ਚ ਵਰਤਮਾਨ ਰੁਝਾਨ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਗੱਲ ਦਾ ਮਾਪ ਕਰਨਾ ਚਾਹੀਦਾ ਹੈ ਕਿ ਦੇਸ਼ ਅਤੇ ਵਿਸ਼ਵ ’ਚ ਲੋਕਾਂ ਕੋਲ ਕਿੰਨੀ ਸੰਪੱਤੀ ਹੈ ਅਤੇ ਜੇਕਰ ਅਸੀਂ ਅਜਿਹਾ ਕਰਦੇ ਰਹੀਏ ਤਾਂ ਅਸੀਂ ਸ਼ੂਮਾਕਰ ਦੀ ਭਵਿੱਖਵਾਣੀ ਨੂੰ ਸਹੀ ਠਹਿਰਾਵਾਂਗੇ। ਉਨ੍ਹਾਂ ਕਿਹਾ ਸੀ ਕਿ ਪਰੰਪਰਾਗਤ ਅਰਥਸ਼ਾਸਤਰੀ ਟਾਈਟੈਨਿਕ ’ਚ ਡੇਕ ਚੇਅਰ ਨੂੰ ਮੁੜ-ਵਿਵਸਥਿਤ ਕਰ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਗਾਂਧੀ, ਬੁੱਧ ਅਤੇ ਸ਼ੂਮਾਕਰ ਦੇ ਵਿਚਾਰਾਂ ਨੂੰ ਦਰਸਾਉਂਦੇ ਹੋਏ ਭਾਰਤ ਉਨ੍ਹਾਂ ਦੇ ਵਿਚਾਰਾਂ ਨੂੰ ਵਿਸ਼ਵ ਭਾਈਚਾਰੇ ਦੇ ਹਿੱਤ ’ਚ ਜੀ-20 ਸਾਲ ਦੌਰਾਨ ਸਾਕਾਰ ਕਰੇਗਾ।
ਡਾ. ਡੀ. ਕੇ. ਗਿਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)