ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Environment: ...

    Environment: ਵਾਤਾਵਰਨ ਨੂੰ ਬਚਾਉਣ ਦੀ ਲੋੜ

    Environment
    Environment: ਵਾਤਾਵਰਨ ਨੂੰ ਬਚਾਉਣ ਦੀ ਲੋੜ

    Environment: ਵਾਤਾਵਰਨ ਤੰਤਰ ਕੁਦਰਤ ਅਤੇ ਮਨੁੱਖਤਾ ਦੇ ਵਿਚਕਾਰ ਉਹ ਸੰਤੁਲਨ ਹੈ, ਜੋ ਜੀਵਨ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜ਼ਰੂਰੀ ਹੈ। ਇਹ ਤੰਤਰ ਸਿਰਫ ਸਾਫ਼ ਹਵਾ ਅਤੇ ਪਾਣੀ ਵਰਗੇ ਮੁੱਢਲੇ ਸਰੋਤ ਹੀ ਨਹੀਂ ਪ੍ਰਦਾਨ ਕਰਦਾ, ਸਗੋਂ ਜੈਵਿਕ ਵਿਭਿੰੰਨਤਾ, ਮੌਸਮੀ ਸੰਤੁਲਨ ਅਤੇ ਕੁਦਰਤੀ ਆਫਤਾਂ ਨੂੰ ਕੰਟਰੋਲ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪਰ ਸਾਡੀਆਂ ਵਿਕਾਸ ਦੀਆਂ ਨੀਤੀਆਂ ਅਤੇ ਲਾਲਚ ਭਰੀਆਂ ਗਤੀਵਿਧੀਆਂ ਨੇ ਇਸ ਤੰਤਰ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ, ਬੇਲਗਾਮ ਉਦਯੋਗੀਕਰਨ ਅਤੇ ਕੁਦਰਤੀ ਸਰੋਤਾਂ ਦੇ ਬੇਹੱਦ ਸ਼ੋਸ਼ਣ ਨੇ ਇਸ ਤੰਤਰ ਨੂੰ ਨੁਕਸਾਨ ਪਹੁੰਚਾਇਆ ਹੈ।

    ਇਹ ਖਬਰ ਵੀ ਪੜ੍ਹੋ : J&K Terrorist Attack: ਅੱਤਵਾਦੀਆਂ ਨੇ ਕਠੂਆ ’ਚ ਫੌਜੀ ਕੈਂਪ ਨੂੰ ਬਣਾਇਆ ਨਿਸ਼ਾਨਾ, ਕੀਤੀ ਅੰਨ੍ਹੇਵਾਹ ਗੋਲੀਬਾਰੀ

    ਜੰਗਲਾਂ ਦੀ ਕਟਾਈ, ਮੌਸਮੀ ਤਬਦੀਲੀਆਂ, ਪ੍ਰਦੂਸ਼ਣ ਅਤੇ ਜੈਵਿਕ ਵਿਭਿੰਨਤਾ ਦੇ ਨੁਕਸਾਨ ਨੇ ਵਾਤਾਵਰਨ ਦੇ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਇਹ ਤੰਤਰ ਨਾ ਸਿਰਫ ਸਾਫ ਹਵਾ ਤੇ ਪਾਣੀ ਵਰਗੇ ਬੁਨਿਆਦੀ ਸਰੋਤ ਪ੍ਰਦਾਨ ਕਰਦਾ ਹੈ, ਸਗੋਂ ਮੌਸਮ ਨੂੰ ਸਥਿਰ ਰੱਖਣ ਅਤੇ ਖੇਤੀਬਾੜੀ ਤੇ ਹੋਰ ਆਰਥਿਕ ਗਤੀਵਿਧੀਆਂ ਦਾ ਆਧਾਰ ਵੀ ਹੈ। ਇਸ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਅਸੰਭਵ ਹੈ। ਪਰ ਲਾਲਚ ਅਤੇ ਵਿਕਾਸ ਦੀ ਅੰਨ੍ਹੀ ਦੌੜ ਸਾਨੂੰ ਇਸ ਹੱਦ ਤੱਕ ਲੈ ਆਈ ਹੈ ਕਿ ਹੁਣ ਕੁਦਰਤੀ ਆਫਤਾਂ ਦੀ ਤੀਬਰਤਾ ਅਤੇ ਗਿਣਤੀ ਵਧਣ ਲੱਗ ਪਈ ਹੈ। ਪਾਣੀ, ਹਵਾ ਅਤੇ ਜ਼ਮੀਨ ਦੇ ਪ੍ਰਦੂਸ਼ਣ ਨੇ ਮਨੁੱਖੀ ਸਿਹਤ ਅਤੇ ਜੈਵਿਕ ਵਿਭਿੰਨਤਾ ’ਤੇ ਗੰਭੀਰ ਅਸਰ ਪਾਇਆ ਹੈ।

    ਹੋਰ ਤਾਂ ਹੋਰ ਰੁੱਖ ਲਾਉਣਾ, ਨਵਿਆਉਣਯੋਗ ਊਰਜਾ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨਾ, ਵਾਤਾਵਰਨ ਸੁਰੱਖਿਆ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਹੀ ਇਸ ਤੰਤਰ ਨੂੰ ਬਚਾ ਸਕਦਾ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਵਾਤਾਵਰਨ ਦੀ ਰੱਖਿਆ ਸਿਰਫ ਵਿਗਿਆਨੀਆਂ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਵਿਅਕਤੀ ਦਾ ਫਰਜ਼ ਹੈ। ਜੇ ਅਸੀਂ ਅੱਜ ਕਦਮ ਨਹੀਂ ਚੁੱਕਦੇ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। Environment

    LEAVE A REPLY

    Please enter your comment!
    Please enter your name here