ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home ਵਿਚਾਰ ਲੇਖ ਬੀਟੀ ਬੀਜ ਦੇ ਨ...

    ਬੀਟੀ ਬੀਜ ਦੇ ਨਫ਼ੇ ਨੁਕਸਾਨ ਨੂੰ ਮਾਪਣ ਦੀ ਲੋੜ

    Measure, Profit, Losses, Beetty, Seeds

    ਪ੍ਰਮੋਦ ਭਾਗਰਵ

    ਦੁਨੀਆ ‘ਚ ਸ਼ਾਇਦ ਭਾਰਤ ਇੱਕਮਾਤਰ ਅਜਿਹਾ ਦੇਸ਼ ਹੈ, ਜਿਸ ‘ਚ ਨੌਕਰਸ਼ਾਹੀ  ਦੀ ਲਾਪਰਵਾਹੀ ਅਤੇ ਕੰਪਨੀਆਂ ਦੀ ਮਨਮਰਜੀ ਦਾ ਖਾਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ ਹਾਲ ਹੀ ‘ਚ ਹਰਿਆਣਾ ਦੇ ਇੱਕ ਖੇਤ ‘ਚ ਪਾਬੰਦੀਸੁਦਾ ਬੀਟੀ ਬੈਂਗਣ ਦੇ 1300 ਪੌਦਿਆਂ ਦੀ ਤਿਆਰ ਕੀਤੀ ਗਈ ਫ਼ਸਲ ਨੂੰ ਨਸਟ ਕਰਨਾ ਪਿਆ ਹੈ ਇਹ ਫ਼ਸਲ ਹਿਸਾਰ ਦੇ ਕਿਸਾਨ ਜੀਵਨ ਸੈਣੀ ਨੇ ਤਿਆਰ ਕੀਤੀ ਸੀ ਉਸਨੇ ਜਦੋਂ ਹਿਸਾਰ ਦੀਆਂ ਸੜਕਾਂ ਦੇ ਕਿਨਾਰਿਆਂ ‘ਤੇ ਬੈਂਗਣ ਦੀ ਇਸ ਪੌਦ ਨੂੰ ਖਰੀਦਿਆਂ ਤਾਂ ਉਸ ਨੂੰ ਪਤਾ ਨਹੀਂ ਲੱਗਿਆ ਸੀ ਕਿ ਇਹ ਪੌਦ ਪਾਬੰਦੀਸੁਦਾ ਹੈ ਜੀਵਨ ਨੇ ਸੱਤ ਰੁਪਏ ਦੀ ਦਰ ਨਾਲ ਪੌਦਾ ਖਰੀਦਿਆ ਸੀ ਉਸਨੇ ਹੀ ਨਹੀਂ ਹਿਸਾਰ ਦੇ ਫ਼ਤਿਆਬਾਦ ਡਬਵਾਲੀ ਦੇ ਕਈ ਕਿਸਾਨਾਂ ਨੇ ਇਹ ਪਨੀਰੀ ਖਰੀਦੀ ਸੀ ਢਾਈ ਏਕੜ ‘ਚ ਲੱਗੀ ਜਦੋਂ ਇਹ ਫਸ਼ਲ ਪੱਕਣ ਲੱਗੀ ਤਾਂ ਖੇਤੀ ਅਤੇ ਬਾਗਬਾਨੀ ਅਧਿਕਾਰੀਆਂ ਨੇ ਇਹ ਫ਼ਸਲ ਇਹ ਕਹਿ ਕੇ ਨਸਟ ਕਰਵਾ ਦਿੱਤੀ ਕਿ ਇਹ ਪਾਬੰਦੀਸੁਦਾ ਅਨੁਵੰਸਿਕ ਬੀਜ ਤੋਂ ਤਿਆਰ ਕੀਤੀ ਗਈ ਹੈ ।

    ਇਸਨੂੰ ਨਸ਼ਟ ਕਰਨ ਦੀ ਸ਼ਿਫ਼ਾਰਸ ਨੈਸ਼ਨਲ ਬਿਓਰੋ ਫਾਰ ਪਲਾਂਟ ਜੈਨੇਟਿਕ ਰਿਸੋਰਸ ਨੇ ਕੀਤੀ ਸੀ ਨਤੀਜੇ ‘ਚ ਦਾਅਵਾ ਕੀਤਾ ਗਿਆ ਕਿ ਖੇਤ ‘ਚੋਂ ਲਏ ਗਏ ਨਮੂਨੇ ਦਾ ਅਨੂਵੰਸਿਕ ਰੂਪ ਨਾਲ ਸੰਸ਼ੋਧਿਤ ਕੀਤਾ ਗਿਆ ਜਦੋਂ  ਕਿ ਇਨ੍ਹਾਂ ਅਧਿਕਾਰੀਆਂ ਨੇ ਮੂਲ ਰੂਪ ‘ਚ ਬੈਂਗਣ ਦੀ ਪਨੀਰੀ ਤਿਆਰ ਕਰਕੇ ਵੇਚਣ ਵਾਲੀਆਂ ਕੰਪਨੀਆਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਉਤਪਾਦਕ ਕਿਸਾਨ ਅਤੇ ਉਸਦੇ ਮਜ਼ਦੂਰਾਂ ਨਾਲ ਕੀਤਾ ਗਿਆ ਇਹ ਇੱਕ ਵੱਡਾ ਘੋਰ ਅਨਿਆ ਹੈ ਕਿਉਂਕਿ ਬਜਾਰ ‘ਤੇ ਨਿਰਭਰ ਕਿਸਾਨ ਇਹ ਨਹੀਂ ਜਾਣ ਸਕਦਾ ਕਿ ਉਸਨੂੰ ਦਿੱਤੀ ਜਾ ਰਹੀ ਪਨੀਰੀ ਜਾਂ ਬੀਜ ਅਨੂਵੰਸਿਕ ਰੂਪ ਅਤੇ ਪਾਬੰਦੀਸ਼ੁਦਾ ਹੈ ।

    ਦਰਅਸਲ ਜੈਵ ਤਕਨੀਕ ਬੀਜ ਦੇ ਡੀਐਨਏ ਯਾਨੀ ਜੈਵਿਕ ਸਰੰਚਨਾ ‘ਚ ਬਦਲਾਅ ਕਰਕੇ ਉਨ੍ਹਾਂ ‘ਚ ਅਜਿਹੀ ਸਮਰੱਥਾ ਭਰ ਦਿੰਦਾ ਹੈ, ਜਿਸ ਨਾਲ ਉਨ੍ਹਾ ‘ਤੇ ਕੀਟਾਣੂਆਂ, ਰੋਗਾਂ ਅਤੇ ਕੁਦਰਤੀ ਵਾਤਾਵਰਨ ਦਾ ਅਸਰ ਨਹੀਂ ਹੁੰਦਾ ਬੀਟੀ ਦੀ ਖੇਤੀ ਅਤੇ ਇਸ ਤੋਂ ਪੈਦਾ ਕੀਤੀਆਂ ਫ਼ਸਲਾਂ ਮਨੁੱਖ ਅਤੇ ਮਵੋਸੀਆਂ ਦੀ ਸਿਹਤ ਲਈ ਕਿੰਨੀਆਂ ਖਤਰਨਾਕ ਹਨ ਇਸਦੀ ਜਾਣਕਾਰੀ ਲਗਾਤਾਰ ਆ ਰਹੀ ਹੈ ਇਸਦੇ ਬਾਵਜੂਦ ਦੇਸ਼ ‘ਚ ਇਨ੍ਹਾ ਦੇ ਬੀਜ ਅਤੇ ਪੌਦੇ ਤਿਆਰ ਕੀਤੇ ਜਾ ਰਹੇ ਹਨ ਬੀਟੀ ਕਪਾਹ ਦੇ ਬੀਜ ਪਿਛਲੇ ਇੱਕ ਡੇਢ ਦਹਾਕੇ ਤੋਂ ਚੱਲਦੇ ਆ ਰਹੇ ਹਨ ਜਾਂਚ ਤੋਂ ਤੈਅ ਹੁੰਦਾ ਹੈ ਕਿ ਕਪਾਹ ਦੀ 93 ਫੀਸਦੀ ਪਰੰਪਰਾ ਵਾਲੀ ਖੇਤੀ ਨੂੰ ਕਪਾਹ ਦੇ ਇਹ ਬੀਟੀ ਬੀਜ ਲੀਲ ਚੁੱਕੇ ਹਨ ਸੱਤ ਫੀਸਦੀ ਕਪਾਹ ਦੀ ਜੋ ਪਰੰਪਰਾ ਵਾਲੀ ਖੇਤੀ ਬਚੀ ਵੀ ਹੈ, ਤਾਂ ਉਨ੍ਹਾਂ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਹੈ, ਜਿੱਥੇ ਬੀਟੀ ਕਪਾਹ ਦੀ ਹਾਲੇ ਮਹਾਂਮਾਰੀ ਪਹੁੰਚੀ ਨਹੀਂ ਹੈ, ਨਵੇਂ ਨਤੀਜਿਆਂ ਤੋਂ ਇਹ ਸੱਕ ਵੱਡਾ ਹੈ ਕਿ ਮਨੁੱਖ ‘ਤੇ ਇਸਦੇ ਬੀਜਾਂ ਤੋਂ ਬਣਨ ਵਾਲੇ ਖਾਧ-ਤੇਲ ਬੁਰਾ ਅਸਰ ਛੱਡ ਰਹੇ ਹਨ ਕਿਉਂਕਿ ਬਤੌਰ ਪ੍ਰਯੋਗ ਬੀਟੀ ਕਪਾਹ ਦੇ ਜੋ ਬੀਜ ਜਿਨ੍ਹਾਂ ਜਿਨ੍ਹਾਂ ਪਸ਼ੂਆਂ ਨੂੰ ਚਾਰੇ ਦੇ ਰੂਪ ‘ਚ ਖਵਾਏ ਗਏ ਹਨ, ਉਨ੍ਹਾਂ ਦੀਆਂ ਰਕਤ ਧਮਨੀਆਂ ‘ਚ ਸਵੇਤ ਤੇ ਲਾਲ ਸੈਲ ਘੱਟ ਹੋ ਗਏ ਜੋ ਦੁਧਾਰੂ ਪਸ਼ੂ ਇਨ੍ਹਾਂ ਫਸ਼ਲਾਂ ਨੂੰ ਖਾਂਦੇ ਹਨ, ਉਨ੍ਹਾਂ ਦੇ ਦੁੱਧ ਦਾ ਸੇਵਨ ਕਰਨ ਵਾਲੇ ਮਨੁੱਖ ਦੀ ਸਿਹਤ ਵੀ ਖਤਰੇ ‘ਚ ਹੈ ਰਾਸ਼ਟਰੀ ਪੌਸ਼ਣ  ਸੰਸਥਾ ਹੈਦਰਾਬਾਦ ਦੇ ਪ੍ਰਸਿੱਧ ਜੀਵ ਵਿਗਿਆਨੀ ਰਮੇਸ਼ ਭੱਟ ਨੇ ਕਰੰਟ ਸਾਇੰਸ ਮੈਗਜੀਨ ‘ਚ ਲੇਖ ਲਿਖਕੇ ਚਿਤਾਵਨੀ ਦਿੱਤੀ ਸੀ ਕਿ ਬੀਟੀ ਬੀਜ ਦੀ ਵਜ੍ਹਾ ਬੈਂਗਣ ਦੀ ਸਥਾਨਕ ਕਿਸਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਲਗਭਗ ਸਮਾਮਤ ਹੋ ਜਾਵੇਗੀ ਬੈਂਗਣ ਦੇ ਮਟੂਗੁੱਲਾ ਬੀਜ ਨਾਲ ਪੈਦਾਵਰ ਸ਼ੁਰੂਆਤ ‘ਚ ਮਟੂ ਪਿੰਡ ਦੇ ਲੋਕਾਂ ਨੇ ਕੀਤੀ ਸੀਕਰਨਾਟਕ ‘ਚ ਮਟੂ ਕਿਸਮ ਦਾ ਉਪਯੋਗ ਹਰ ਸਾਲ ਕੀਤਾ ਜਾਂਦਾ ਹੈ ।

    ਲੋਕ ਪਰਵ ‘ਤੇ ਇਸਦੀ ਪੂਜਾ ਹੁੰਦੀ ਹੈ ਬੀਟੀ ਬੈਂਗਣ ਦੀ ਤਰ੍ਹਾਂ ਗੁੱਪਤ ਤਰੀਕੇ ਨਾਲ ਬਿਹਾਰ ‘ਚ ਬੀਟੀ ਮੱਕੇ ਦਾ ਪ੍ਰਯੋਗ ਸ਼ੁਰੂ ਕੀਤਾ ਗਿਆ ਸੀ ਇਸਦੀ ਸ਼ੁਰੂਆਤ ਅਮਰੀਕੀ ਬੀਜ ਕੰਪਨੀ ਮੌਂਸੇਂਟੋ ਨੇ ਕੀਤੀ ਸੀ ਪਰ ਕੰਪਨੀ ਵੱਲੋਂ ਕਿਸਾਨਾਂ ਨੂੰ ਦਿੱਤੇ ਭਰੋਸੇ ਦੇ ਅਨੂਰੁਪ ਜਦੋਂ ਪੈਦਾਵਰ ਨਹੀਂ ਹੋਈ ਤਾਂ ਕਿਸਾਨਾਂ ਨੇ ਸ਼ਰਤਾਂ ਅਨੁਸਾਰ ਮੁਆਵਜੇ ਦੀ ਮੰਗ ਕੀਤੀ ਪਰੰਤੂ ਕੰਪਨੀ ਨੇ ਅੰਗੂਠਾ ਦਿਖਾ ਦਿੱਤਾ ਜਦੋਂ ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਇਸ ਚੋਰੀ ਛੁਪੇ ਕੀਤੇ ਜਾ ਰਹੇ ਨਜਾਇਜ ਪ੍ਰਯੋਗ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਵਾਤਾਵਰਨ ਮੰਤਰਾਲੇ ਦੀ ਇਸ ਧੋਖੇ ਦੀ ਕਾਰਜਪ੍ਰਣਾਲੀ ‘ਤੇ ਸਖਤ ਇਤਰਾਜ ਪ੍ਰਗਟ ਕੀਤਾ ਨਤੀਜੇ ਵਜੋਂ ਬਿਹਾਰ ‘ਚ ਬੀਟੀ ਮੱਕੇ ਦੇ ਪ੍ਰਯੋਗ ‘ਤੇ ਰੋਕ ਲੱਗ ਗਈ ਪਰ ਇੰਨ੍ਹੇ ਵੱਡੇ ਦੇਸ਼ ‘ਚ ਇਹ ਪ੍ਰਯੋਗ ਕਿਤੇ ਨਾ ਕਿਤੇ ਚੱਲ ਰਹੇ ਹੋਣਗੇ ਇਹੀ ਹਾਲਤ ਹਰਿਆਣਾ ‘ਚ ਦੇਖਣ ‘ਚ ਆਈ ਹੈ, ਪਰੰਤੂਇੱਥੋਂ ਦਾ ਪ੍ਰਸ਼ਾਸਨ ਕੰਪਨੀਆਂ ਦੇ ਵਿਰੁੱਧ ਸਖਤੀ ਦਿਖਾਉਣ ‘ਚ ਨਾਕਾਮ ਰਿਹਾ ਦਰਅਸਲ ਭਾਰਤ ਦੇ ਖੇਤੀ ਅਤੇ ਡੇਅਰੀ ਉਦਯੋਗ ਨੂੰ ਕਾਬੂ ਕਰ ਲੈਣਾ ਅਮਰੀਕਾ ਦੀ  ਤਰਜੀਹਾਂ ‘ਚ ਸਾਮਲ ਹੈ ਜਿਸ ‘ਚ ਇੱਥੋਂ ਦੇ ਵੱਡੇ ਅਤੇ ਬੁਨਿਆਦੀ ਜਰੂਰਤ ਵਾਲੇ ਬਜਾਰ ‘ਤੇ ਉਸਦਾ ਕਬਜ਼ਾ ਹੋ ਜਾਵੇ।

    ਇਸ ਲਈ ਇਸ ਉਦਯੋਗਿਕ ਨਾਲ ਜੁੜੀਆਂ ਕੰਪਨੀਆਂ ਅਤੇ ਧਨ ਦੇ ਲਾਲਚੀ  ਖੇਤੀ ਵਿਗਿਆਨਕ ਭਾਰਤ ਸਮੇਤ ਦੁਨੀਆ ‘ਚ ਵਧਦੀ ਆਬਾਦੀ ਦਾ ਬਹਾਨਾ ਬਣਾ ਕੇ ਇਸ ਤਕਨੀਕ ਦੇ  ਮਾਰਫ਼ਤ ਖਾਧ-ਸੁਰੱਖਿਆ ਦੀ ਗਾਰੰਟੀ ਦਾ ਭਰੋਸਾ ਦਿੰਦੇ ਹਨ ਪਰੰਤੂ ਇਸ ਸਬੰਧੀ ਭਾਰਤ ਨੂੰ ਸੋਚਣ ਦੀ ਜਰੂਰਤ ਹੈ ਕਿ ਬਿਨਾਂ ਜੀਐਮ ਬੀਜਾਂ ਦਾ ਇਸਤੇਮਾਲ ਕੀਤੇ ਹੀ ਪਿਛਲੇ ਦੋ ਦਹਾਕਿਆਂ ‘ਚ ਸਾਡੇ ਖਾਧਾਂ ਦੇ ਉਤਪਾਦਨ ‘ਚ ਪੰਜ ਗੁਣਾ ਵਾਧਾ ਹੋਇਆ ਹੈ ਮੱਧ ਪ੍ਰਦੇਸ਼ ‘ਚ ਬਿਨਾਂ ਜੀਐਮ ਬੀਜਾਂ ਦੇ ਹੀ ਅਨਾਜ ਅਤੇ ਫ਼ਲ ਸਬਜੀਆਂ ਦਾ ਉਤਪਾਦਨ ਬੇਤਹਾਸ਼ਾ ਵਧਿਆ ਹੈ ਇਸ ਵਜ੍ਹਾ ਨਾਲ ਮੱਧ-ਪ੍ਰਦੇਸ਼ ਨੂੰ ਪਿਛਲੇ ਪੰਜ ਸਾਲ ‘ਚ ਲਗਾਤਾਰ ਖੇਤੀ-ਕਰਮਣ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜਾਹਿਰ ਹੈ , ਸਾਡੇ ਪਰੰਪਰਾ ਵਾਲੇ ਬੀਜ ਉੱਨਤ ਕਿਸਮ ਦੇ ਹਨ ਅਤੇ ਉਹ ਭਰਪੂਰ ਫ਼ਸਲ ਪੈਦਾ ਕਰਨ ‘ਚ ਸਮਰੱਥ ਹਨ ਇਸ ਲਈ ਹੁਣ ਕਪਾਹ ਦੇ ਪਰੰਪਰਾ ਵੇ ਬੀਜਾਂ  ਨਾਲ ਖੇਤੀ ਕਰਨ ਲਈ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਸਾਨੂੰ ਭੰਡਾਰਨ ਦੀ ਸਮੂਚੀ ਵਿਵਸਥਾ ਦਰੁਸਤ ਕਰਨ ਦੀ ਜਰੂਰਤ ਹੈ ਅਜਿਹਾ ਨਾ ਹੋਣ ਕਾਰਨ ਹਰ ਸਾਲ ਲੱਖਾਂ ਟਨ ਅਨਾਜ ਖੁੱਲ੍ਹੇ ਅਸਮਾਨ ‘ਚ ਪਿਆ ਰਹਿਣ ਦੀ ਵਜ੍ਹਾ ਨਾਲ ਸੜ ਜਾਂਦਾ ਹੈ ਲਿਹਾਜਾ ਸਾਨੂੰ ਸ਼ੱਕੀ ਜੀਐਮ ਬੀਜਾਂ ਦੇ ਪ੍ਰਯੋਗ ਤੋਂ ਬਚਣ ਦੀ ਜਰੂਰਤ ਹੈ  ਇਨ੍ਹਾਂ ਸਾਰਿਆਂ ਤੱਥਾਂ ਨੂੰ ਰੇਖਾਂਕਿਤ ਕਰਦੇ ਹੋਏ ਡਾ. ਸਵਾਮੀਨਾਥਨ ਨੇ ਕਿਹਾ ਹੈ ਕਿ ਤਕਨੀਕ ਨੂੰ ਅਪਣਾਉਣ ਤੋਂ ਪਹਿਲਾਂ ਉਸਦੇ ਨਫ਼ੇ-ਨੁਕਸਾਨ ਨੂੰ ਇਮਾਨਦਾਰੀ ਨਾਲ ਮਾਪਣ ਦੀ ਜ਼ਰੂਰਤ ਹੈ ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here