ਜੀਵਨ ਸ਼ੈਲੀ ਬਦਲਣ ਦੀ ਲੋੜ
ਕੋਰੋਨਾ ਮਹਾਂਮਾਰੀ ਦੌਰਾਨ ਜੀਵਨ ਸ਼ੈਲੀ ‘ਚ ਤਬਦੀਲੀ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਬੀਤੇ ਦਿਨਾਂ ‘ਚ ਦੋ ਸਿਆਸੀ ਆਗੂਆਂ ਦੇ ਕੋਵਿਡ-19 ਪੀੜਤ ਹੋਣ ਦੀਆਂ ਰਿਪੋਰਟਾਂ ਹਨ ਜੋ ਇਹ ਸਾਬਤ ਕਰਦੀਆਂ ਹਨ ਕਿ ਜ਼ਰੂਰੀ ਸਮਾਜਿਕ ਮੇਲ-ਜੋਲ ਲਈ ਪੂਰੀ ਤਰ੍ਹਾਂ ਚੌਕਸੀ ਵਰਤਣਾ ਜ਼ਰੂਰੀ ਹੈ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਕੋਰੋਨਾ ਹੋ ਗਿਆ ਹੈ ਬਲਵੀਰ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਰੈਲੀਆਂ ‘ਚ ਸ਼ਾਮਲ ਹੋ ਰਹੇ ਸਨ ਤੇ ਇਸ ਦੌਰਾਨ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਦੇ ਸੰਪਰਕ ‘ਚ ਵੀ ਆਏ ਇਹ ਗੱਲ ਵੀ ਚਰਚਾ ‘ਚ ਰਹਿ ਚੁੱਕੀ ਹੈ ਕਿ ਸਾਰੇ ਪੰਜਾਬ ਨੂੰ ਨਿਯਮਾਂ ਦਾ ਪਾਲਣ ਕਰਨ ਦੀ ਨਸੀਹਤ ਦੇਣ ਵਾਲੇ ਸਿਹਤ ਮੰਤਰੀ ਖੁਦ ਕਈ ਵਾਰ ਸਮਾਜਿਕ ਦੂਰੀ ਤੇ ਮਾਸਕ ਪਹਿਨਣ ਵਰਗੇ ਨਿਯਮਾਂ ਦੀ ਉਲੰਘਣਾ ਕਰਦੇ ਵੇਖੇ ਗਏ ਸਨ
ਬਲਵੀਰ ਸਿੰਘ ਸਿੱਧੂ ਦੀਆਂ ਇਸ ਸਬੰਧੀ ਤਸਵੀਰਾਂ ਵੀ ਮੀਡੀਆ ‘ਚ ਆ ਚੁੱਕੀਆਂ ਹਨ ਪੰਜਾਬ ‘ਚ ਸਿਆਸੀ ਰੈਲੀਆਂ ਦਾ ਵੀ ਕਾਫ਼ੀ ਜ਼ੋਰ ਹੈ ਕੇਂਦਰੀ ਖੇਤੀ ਬਿੱਲਾਂ ਦੇ ਵਿਰੋਧ ‘ਚ ਕਾਂਗਰਸ ਤੇ ਅਕਾਲੀ ਦਲ ਵੱਲੋਂ ਧੜਾਧੜ ਰੈਲੀਆਂ ਕੀਤੀਆਂ ਗਈਆਂ ਰੈਲੀਆਂ ‘ਚ ਨਿਯਮਾਂ ਦੀ ਪਾਲਣਾ ਦੀ ਉਮੀਦ ਘੱਟ ਹੀ ਹੁੰਦੀ ਹੈ ਸੰਗਰੂਰ ‘ਚ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਇੱਕ ਕਾਂਗਰਸੀ ਵਿਧਾਇਕ ਨੂੰ ਬਿਨਾਂ ਮਾਸਕ ਤੋਂ ਵੇਖਿਆ ਤਾਂ ਉਸ ਨੂੰ ਮਾਸਕ ਪਾਉਣ ਲਈ ਕਿਹਾ ਇਸ ਗੱਲ ‘ਤੇ ਗੌਰ ਕਰਨੀ ਪਵੇਗੀ ਕਿ ਸਿਆਸੀ ਸਰਗਰਮੀਆਂ ਉਹਨਾਂ ਨਿਯਮਾਂ ਦੇ ਹੀ ਖਿਲਾਫ਼ ਜਾ ਰਹੀਆਂ ਹਨ
ਜਿਨ੍ਹਾਂ ਦੀ ਪਾਲਣਾ ਲਈ ਸਰਕਾਰਾਂ ਹਦਾÎਿÂਤ ਕਰਦੀਆਂ ਹਨ ਪੁਲਿਸ ਵਿਭਾਗ ਜੋ ਧੜਾਧੜ ਸੜਕਾਂ ‘ਤੇ ਰਾਹਗੀਰਾਂ ਦੇ ਮਾਸਕ ਨਾ ਹੋਣ ਕਾਰਨ ਚਲਾਨ ਕੱਟਦਾ ਰਿਹਾ ਹੈ, ਰੈਲੀਆਂ ਮੌਕੇ ਸ਼ਾਂਤ ਰਿਹਾ ਸਿਆਸੀ ਆਗੂਆਂ ਨੂੰ ਖਾਸ ਕਰ ਸਰਕਾਰ ਚਲਾ ਰਹੀਆਂ ਪਾਰਟੀਆਂ ਨੂੰ ਇਸ ਗੱਲ ‘ਤੇ ਗੌਰ ਕਰਨ ਦੀ ਲੋੜ ਹੈ ਕਿ ਸਿਆਸੀ ਹਿੱਤਾਂ ਲਈ ਲੋਕਾਂ ਦੀ ਸਿਹਤ ਦੀ ਬਲੀ ਨਾ ਦਿੱਤੀ ਜਾਵੇ ਧਰਨਾ ਦੇ ਰਹੀਆਂ ਜਥੇਬੰਦੀਆਂ ਨੂੰ ਵੀ ਸਿਹਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸਿਆਸੀ ਆਗੂ ਜਨਤਾ ਲਈ ਰੋਲ ਮਾਡਲ ਹੋਣੇ ਚਾਹੀਦੇ ਹਨ ਤਾਂ ਕਿ ਜਨਤਾ ਨੂੰ ਉਨ੍ਹਾਂ ਤੋਂ ਸਹੀ ਰਾਹ ‘ਤੇ ਚੱਲਣ ਦੀ ਪ੍ਰੇਰਨਾ ਮਿਲੇ ਬਿਮਾਰੀ ਘਾਤਕ ਹੈ ਬਹੁਤ ਸਾਰੇ ਸਿਆਸਤਦਾਨ ਵੀ ਇਸ ਦੀ ਭੇਂਟ ਚੜ੍ਹ ਗਏ ਹਨ
ਹੁਣ ਕਿਤੇ ਇਹ ਨਾ ਹੋਵੇ ਕਿ ਸਿਆਸੀ ਸਰਗਰਮੀਆਂ ਕੋਵਿਡ-19 ਮਹਾਂਮਾਰੀ ਨੂੰ ਫਿਰ ਤੇਜ਼ ਕਰਨ ਦੀ ਵਜ੍ਹਾ ਬਣ ਜਾਣ ਸਿਆਸਤਦਾਨ ਆਪਣੀ ਸਿਹਤ ਦੇ ਨਾਲ-ਨਾਲ ਸਮਾਜ ਪ੍ਰਤੀ ਵੀ ਆਪਣੀ ਜਿੰਮੇਵਾਰੀ ਸਮਝਣ ਲਾਪਰਵਾਹੀ ਤੇ ਜਿੱਦ ਦਾ ਨਤੀਜਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵੇਖ ਲਿਆ ਹੈ ਜੋ ਮਾਸਕ ਪਹਿਨਣ ਦੇ ਖਿਲਾਫ਼ ਸਨ ਭਾਰਤੀ ਸਿਆਸਤਦਾਨਾਂ ਨੂੰ ਵੀ ਮੌਕੇ ਦੀ ਨਜ਼ਾਕਤ ਤੇ ਆਪਣੇ ਫ਼ਰਜ ਸਮਝਣ ਦੀ ਜ਼ਰੂਰਤ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.