ਇਤਿਹਾਸ ਮੁਗਲ ਰੋਡ ਵੀ ਹੋਇਆ ਬੰਦ
ਸ੍ਰੀਨਗਰ, ਏਜੰਸੀ। ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲਾ 300 ਕਿਮੀ ਲੰਬਾ ਸ੍ਰੀਨਗਰ ਜੰਮੂ ਰਾਸ਼ਟਰੀ ਰਾਜ ਮਾਰਗ ਜਮੀਨ ਖਿਸਕਣ ਕਾਰਨ ਸ਼ਨਿੱਚਰਵਾਰ ਨੂੰ ਬੰਦ ਰਿਹਾ। ਇਤਿਹਾਸਕ ਮੁਗਲ ਰੋਡ ‘ਤੇ ਭਾਰੀ ਬਾਰਸ਼ ਤੋਂ ਬਾਅਦ ਬਰਫਬਾਰੀ ਅਤੇ ਸੜਕ ‘ਤੇ ਤਿਲਕਣ ਕਾਰਨ ਅੱਜ ਲਗਾਤਾਰ ਤੀਜੇ ਦਿਨ ਵੀ ਇਸ ਨੂੰ ਬੰਦ ਰੱਖਿਆ ਗਿਆ। ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਮਬਨ ਅਤੇ ਰਾਮਸੂ ਦਰਮਿਆਨ ਜ਼ਿਆਦਾਤਰ ਥਾਵਾਂ ‘ਤੇ ਬਾਰਸ਼ ਕਾਰਨ ਜ਼ਮੀਨ ਖਿਸਕਣ ਕਾਰਨ ਕਸ਼ਮੀਰ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਨੂੰ ਰੱਦ ਕਰ ਦਿੱਤਾ ਗਿਆ। ਉਹਨਾ ਕਿਹਾ ਕਿ ਸੜਕ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਨੂੰ ਆਮ ਕਰਨ ਲਈ ਸੀਮਾ ਸੜਕ ਸੰਗਠਨ (ਬੀਆਰਓ) ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਨੇ ਮਸ਼ੀਨਾਂ ਦੀ ਮਦਦ ਨਾਲ ਸੜਕ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਸ਼ਮੀਰ ‘ਚ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਅਧਿਕਾਰੀਆਂ ਅਤੇ ਬੀਆਰਓ ਅਥਾਰਟੀ ਦੁਆਰਾ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਦਾ ਆਵਾਗਮਨ ਸ਼ੁਰੂ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।