ਮਾਲਕ ਦਾ ਨਾਮ ਹੀ ਸੁਖਦਾਈ

MSG, Health, Tips,  Sugar,

ਮਾਲਕ ਦਾ ਨਾਮ ਹੀ ਸੁਖਦਾਈ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁਖਦਾਈ ਹੈ ਅਤੇ ਹਮੇਸ਼ਾ ਸਾਥ ਦੇਣ ਵਾਲਾ ਹੈ ਇਸ ਲਈ ਜੇਕਰ ਤੁਸੀਂ ਤੁਰਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਹੋ ਤਾਂ ਤੁਹਾਡੇ ਹਿਰਦੇ ਦੀ ਮੈਲ ਧੋਤੀ ਜਾਂਦੀ ਹੈ ਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਦੇ ਜਾਂਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸ ਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ’ਚ ਕਦੋਂ ਸਮਾਵੇਗੀ ਜੇਕਰ ਤੁਸੀਂ ਇਸ ਦਾ ਪਤਾ ਕਰਨਾ ਹੈ ਤਾਂ ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਵਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ ਉਸ ਮਾਲਕ ਨੇ ਤੁਹਾਡੀ ਅੱਖ ਬਣਾ ਦੇਣੀ ਹੈ ਅਤੇ ਉਸ ਅੱਖ ਨਾਲ ਤੁਹਾਨੂੰ ਹਰ ਥਾਂ ਪਰਮਾਤਮਾ ਨਜ਼ਰ ਆਉਣ ਲੱਗੇਗਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਜਪਣਾ ਹਰ ਇਨਸਾਨ ਲਈ ਜ਼ਰੂਰੀ ਹੈ ਮਾਲਕ ਦੇ ਨਾਮ ਨਾਲ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਨਸਾਨ ਆਪਣੇ ਸਤਿਗੁਰੂ ’ਤੇ ਦ੍ਰਿੜ ਵਿਸ਼ਵਾਸ ਕਰੇ, ਸਿਮਰਨ ਕਰੇ ਤਾਂ ਅਜਿਹੇ-ਅਜਿਹੇ ਕਰਿਸ਼ਮੇ, ਮਾਲਕ ਦੀ ਰਹਿਮਤ ਦੀ ਅਜਿਹੀ ਨੂਰ-ਏ-ਨਜ਼ਰ ਹੋਈ ਹੈ ਜੋ ਆਪਣੇ ਆਪ ’ਚ ਅਜੂਬਿਆਂ ਦਾ ਵੀ ਬਾਪ ਹੈ ਪਰ ਇਸ ਲਈ ਆਦਮੀ ਬਚਨਾਂ ’ਤੇ ਪੱਕਾ ਰਹੇ, ਸਿਮਰਨ ਕਰਦਾ ਰਹੇ ਜਦੋਂ ਕੋਈ ਗ਼ਮ, ਚਿੰਤਾ ਜਾਂ ਕੰਮ ਪੈਂਦਾ ਹੈ ਤਾਂ ਹਰ ਕੋਈ ਕਾਲੀ, ਪੀਲੀ, ਨੀਲੀ ਗਾਂ ਬਣ ਜਾਂਦਾ ਹੈ ਮਜ਼ਾ ਤਾਂ ਤਦ ਹੈ ਜਦੋਂ ਸੁਖ ’ਚ ਵੀ ਅਜਿਹਾ ਬਣ ਕੇ ਵਿਖਾਓ ਪਰ ਸੁਖ ’ਚ ਤਾਂ ਮਾਲਕ ਯਾਦ ਹੀ ਨਹੀਂ ਰਹਿੰਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.